ਤਰਨਤਾਰਨ 'ਚ ਭਾਰਤ-ਪਾਕਿ ਸਰਹੱਦ 'ਤੇ ਫਿਰ ਦਿਖਿਆ ਪਾਕਿਸਤਾਨੀ ਡਰੋਨ, BSF ਨੇ ਕੀਤੀ ਫਾਇਰਿੰਗ
Tuesday, Jan 03, 2023 - 09:05 AM (IST)
ਤਰਨਤਾਰਨ (ਰਮਨ) : ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਨੂੰ ਪਾਰ ਕਰਦੇ ਹੋਏ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਵੱਲੋਂ ਬੀਤੀ ਰਾਤ ਦਸਤਕ ਦਿੱਤੀ ਗਈ ਹੈ। ਇਸ ਨੂੰ ਖਦੇੜਨ ਲਈ ਬੀ. ਐੱਸ. ਐੱਫ. ਵੱਲੋਂ ਫਾਇਰਿੰਗ ਕੀਤੀ ਗਈ। ਇਸ ਤੋਂ ਬਾਅਦ ਮੰਗਲਵਾਰ ਸਵੇਰ ਤੋਂ ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ ਹੈ।
ਇਹ ਵੀ ਪੜ੍ਹੋ : ਟੈਂਡਰ ਘਪਲੇ ਨੂੰ ਲੈ ਕੇ ਵੱਡੀ ਖ਼ਬਰ : ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਨੇ ਕੀਤਾ ਆਤਮ-ਸਮਰਪਣ
ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 11 ਵਜੇ ਬੀ. ਓ. ਪੀ ਕਾਲੀਆ ਅਧੀਨ ਆਉਂਦੇ ਪਿੱਲਰ ਨੰਬਰ 146/14 ਰਾਹੀਂ ਪਾਕਿਸਤਾਨੀ ਡਰੋਨ ਵੱਲੋਂ ਦਸਤਕ ਦਿੱਤੇ ਜਾਣ ਦੀ ਆਵਾਜ਼ ਸੁਣਾਈ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਵਿਜੀਲੈਂਸ ਦੇ ਅਧਿਕਾਰੀਆਂ ਲਈ ਅਹਿਮ ਖ਼ਬਰ, ਵਿਭਾਗ ਨੇ ਜਾਰੀ ਕਰ ਦਿੱਤੇ ਇਹ ਹੁਕਮ
ਡਰੋਨ ਦੀ ਆਵਾਜ਼ ਸੁਣਦੇ ਹੋਏ ਸਰਹੱਦ 'ਤੇ ਤਾਇਨਾਤ ਬੀ. ਐੱਸ. ਐੱਫ. ਦੀ 103 ਬਟਾਲੀਅਨ ਹਰਕਤ 'ਚ ਆਈ। ਬਟਾਲੀਅਨ ਵੱਲੋਂ 15 ਰਾਊਂਡ ਫਾਇਰਿੰਗ ਕਰਦੇ ਹੋਏ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਮੰਗਲਵਾਰ ਸਵੇਰੇ ਬੀ. ਐੱਸ. ਐੱਫ ਅਤੇ ਸਥਾਨਕ ਵਲਟੋਹਾ ਦੀ ਪੁਲਸ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ