ਪਾਕਿਸਤਾਨੀ ਡਰੋਨ ਭਾਰਤੀ ਸਰਹੱਦ ''ਚ ਕਿਤੇ ਹਥਿਆਰ ਜਾਂ ਨਸ਼ੇ ਵਾਲੇ ਪਦਾਰਥ ਤਾਂ ਨਹੀਂ ਸੁੱਟ ਗਏ?

10/09/2019 2:45:34 PM

ਫਿਰੋਜ਼ਪੁਰ (ਕੁਮਾਰ) : ਭਾਰਤ-ਪਾਕਿ ਹੁਸੈਨੀਵਾਲਾ ਬਾਰਡਰ ਦੀ ਜੁਆਇੰਟ ਚੈੱਕ ਪੋਸਟ ਦੇਸ਼ ਦੀ ਉਹ ਮਹੱਤਵਪੂਰਨ ਸਰਹੱਦ ਹੈ, ਜਿਥੇ 1971 ਦੀ ਭਾਰਤ-ਪਾਕਿ ਜੰਗ 'ਚ ਪਾਕਿ ਸੈਨਾ ਨੇ ਵੱਡਾ ਹਮਲਾ ਕੀਤਾ ਸੀ। ਜੇਕਰ ਸਾਡੇ ਬਹਾਦਰ ਜਵਾਨਾਂ ਵੱਲੋਂ ਇਥੇ ਸਤਲੁਜ ਦਰਿਆ 'ਤੇ ਬਣੇ ਪੁਲ ਨੂੰ ਬੰਬ ਨਾਲ ਤੋੜਿਆ ਨਾ ਜਾਂਦਾ ਤਾਂ ਪਾਕਿਸਤਾਨੀ ਸੈਨਾ ਆਪਣੇ ਟੈਂਕ ਫਿਰੋਜ਼ਪੁਰ ਤੱਕ ਲੈ ਆਉਂਦੀ ਅਤੇ ਸਾਡੇ ਇਕ ਵੱਡੇ ਹਿੱਸੇ 'ਤੇ ਪਾਕਿ ਆਪਣਾ ਕਬਜ਼ਾ ਕਰਨ 'ਚ ਕਾਮਯਾਬ ਹੋ ਜਾਂਦਾ। ਭਾਰਤੀ ਜਵਾਨਾਂ ਨੇ ਆਪਣੀ ਸ਼ਹਾਦਤ ਦੇ ਕੇ ਇਸ ਪੁਲ ਨੂੰ ਡੇਗਿਆ, ਜਿਸ ਨਾਲ ਪਾਕਿ ਸੈਨਾ ਨੂੰ ਨਾਕਾਮੀ ਮਿਲੀ।

ਉਸ ਹੁਸੈਨੀਵਾਲਾ ਜੁਆਇੰਟ ਚੈੱਕ ਪੋਸਟ ਦੇ ਇਲਾਕੇ 'ਚ ਬੀਤੀ ਦੇਰ ਰਾਤ ਪਾਕਿਸਤਾਨੀ ਡਰੋਨ ਆਸਮਾਨ 'ਚ ਉੱਡਦੇ ਦਿਖਾਈ ਦੇਣਾ ਅਤੇ ਇਕ ਡਰੋਨ ਦਾ ਭਾਰਤੀ ਸਰਹੱਦ 'ਚ ਦਾਖਲ ਹੋ ਕੇ ਐੱਚ. ਕੇ. ਟਾਵਰ ਦੇ ਏਰੀਆ 'ਚ ਦੇਖਿਆ ਜਾਣਾ ਅਤੇ ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ਦੀ ਬੀ. ਓ. ਪੀ. ਬਸਤੀ ਰਾਮ ਲਾਲ ਦੇ ਏਰੀਆ 'ਚ ਇਕ ਆਸਮਾਨ 'ਚ ਉੱਡਦਾ ਡਰੋਨ ਪਾਕਿ ਸੀਮਾ 'ਚ ਦੇਖਿਆ ਜਾਣਾ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਮੰਨਿਆ ਜਾ ਰਿਹਾ ਹੈ। ਦੱਸ ਦਈਏ ਕਿ ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ਦੇ ਨਾਲ ਲੱਗਦੇ ਇਨ੍ਹਾਂ ਸਰਹੱਦੀ ਪਿੰਡਾਂ 'ਚੋਂ ਪੰਜਾਬ ਪੁਲਸ ਅਤੇ ਬੀ. ਐੱਸ.ਐੱਫ. ਲੰਬੇ ਸਮੇਂ ਤੋਂ ਹੈਰੋਇਨ, ਹਥਿਆਰਾਂ ਦੇ ਨਾਲ ਸਮੱਗਲਰਾਂ ਨੂੰ ਫੜਦੀ ਚੱਲੀ ਆ ਰਹੀ ਹੈ ਅਤੇ ਕਈ ਵਾਰ ਪਾਕਿ ਸਮੱਗਲਰ ਭਾਰਤ 'ਚ ਘੁਸਪੈਠ ਕਰਦੇ ਹੋਏ ਬੀ. ਐੱਸ. ਐੱਫ. ਦੀ ਗੋਲੀ ਨਾਲ ਮਾਰੇ ਵੀ ਜਾ ਚੁੱਕੇ ਹਨ। ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਦੇ ਨਾਲ ਲੱਗਦੇ ਇਲਾਕੇ 'ਚ ਪਾਕਿ ਡਰੋਨ ਦਾ ਆਸਮਾਨ 'ਚ ਉੱਡਣ ਨਾਲ ਇਕ ਇਹ ਵੀ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਬੀ. ਐੱਸ. ਐੱਫ. ਦੀਆਂ ਗਤੀਵਿਧੀਆਂ ਅਤੇ ਵੱਖ-ਵੱਖ ਖੇਤਰਾਂ ਦੀਆਂ ਵੀਡੀਓ ਤਿਆਰ ਕਰਨ ਦੇ ਨਾਲ-ਨਾਲ ਇਸ ਡਰੋਨ ਨਾਲ ਪਾਕਿ ਏਜੰਸੀ ਆਈ. ਐੱਸ. ਆਈ. ਵੱਲੋਂ ਭਰਤੀ ਸਰਹੱਦ 'ਚਖਤਰਨਾਕ ਹਥਿਆਰ ਜਾਂ ਹੈਰੋਇਨ ਆਦਿ ਨਸ਼ੇ ਵਾਲੇ ਪਦਾਰਥ ਤਾਂ ਨਹੀਂ ਸੁੱਟੇ ਗਏ।

PunjabKesari

ਸਰਚ ਆਪ੍ਰੇਸ਼ਨ ਜਾਰੀ ਰੱਖਾਂਗੇ : ਡੀ. ਐੱਸ. ਪੀ.
ਦੂਜੇ ਪਾਸੇ ਸੰਪਰਕ ਕਰਨ 'ਤੇ ਡੀ. ਐੱਸ. ਪੀ. ਇਨਵੈਸਟੀਗੇਸ਼ਨ ਫਿਰੋਜ਼ਪੁਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਸੂਚਨਾ ਦੇ ਆਧਾਰ 'ਤੇ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਨੇ ਇਸ ਇਲਾਕੇ 'ਚ ਜੁਆਇੰਟ ਸਰਚ ਆਪ੍ਰੇਸ਼ਨ ਚਲਾਇਆ ਅਤੇ ਫਿਜ਼ੀਕਲ ਚੈਕਿੰਗ ਕੀਤੀ ਪਰ ਹੁਣ ਤੱਕ ਉਨ੍ਹਾਂ ਨੂੰ ਅਜਿਹੀ ਕੋਈ ਸ਼ੱਕੀ ਚੀਜ਼ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਇਹ ਜੁਆਇੰਟ ਆਪ੍ਰੇਸ਼ਨ ਅੱਗੇ ਵੀ ਜਾਰੀ ਰਹੇਗਾ।


Anuradha

Content Editor

Related News