ਵਿਧਾਇਕਾਂ ਨੂੰ ਧਮਕੀ ਦੇਣ ਵਾਲਿਆਂ ਦਾ ਪਾਕਿਸਤਾਨੀ ਕੁਨੈਕਸ਼ਨ ! STF ਨੇ 6 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ

Sunday, Jul 31, 2022 - 10:37 PM (IST)

ਵਿਧਾਇਕਾਂ ਨੂੰ ਧਮਕੀ ਦੇਣ ਵਾਲਿਆਂ ਦਾ ਪਾਕਿਸਤਾਨੀ ਕੁਨੈਕਸ਼ਨ ! STF ਨੇ 6 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ (ਚੰਦਰਸ਼ੇਖਰ ਧਰਨੀ) : ਹਰਿਆਣਾ ਦੇ ਵਿਧਾਇਕਾਂ ਨੂੰ ਫੋਨ ’ਤੇ ਲਈ ਧਮਕੀਆਂ ਦੇਣ ਦੇ ਮਾਮਲੇ ’ਚ ਹਰਿਆਣਾ ਐੱਸ. ਟੀ. ਐੱਫ. ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦਾ ਸਬੰਧ ਪਾਕਿਸਤਾਨ ਨਾਲ ਹੋਣ ਦੀ ਗੱਲ ਸਾਹਮਣੇ ਆਈ ਹੈ। ਗੈਂਗਸਟਰ ਦੇ ਨਾਂ ’ਤੇ ਧਮਕੀਆਂ ਦੇਣ ਵਾਲੇ 6 ਮੁਲਜ਼ਮਾਂ ਨੂੰ ਮੁੰਬਈ ਅਤੇ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀਆਂ ਦੇ ਕਬਜ਼ੇ ’ਚੋਂ 34 ਮੋਬਾਈਲ ਫੋਨ, 57 ਸਿਮ ਕਾਰਡ ਬਰਾਮਦ ਕੀਤੇ ਗਏ ਹਨ। ਇਨ੍ਹਾਂ ’ਚੋਂ ਡੇਢ ਦਰਜਨ ਦੇ ਕਰੀਬ ਮੋਬਾਈਲ ਨੰਬਰ ਪਾਕਿਸਤਾਨ ਦੇ ਹਨ, ਜਦਕਿ ਕੁਝ ਸਿਮ ਕਾਰਡ ਮੱਧ ਪੂਰਬ ਦੇਸ਼ ਦੇ ਪਾਏ ਗਏ ਹਨ। ਮੁਲਜ਼ਮਾਂ ਨੂੰ ਐਤਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਦਾ ਅੱਠ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਮੁਲਜ਼ਮਾਂ ਦੇ ਪਾਕਿਸਤਾਨ ਕੁਨੈਕਸ਼ਨ ਦੀ ਜਾਂਚ ਕੀਤੀ ਜਾਵੇਗੀ।

ਇਹ ਖਬਰ ਵੀ ਪੜ੍ਹੋ : ‘ਮਾਨ ਸਰਕਾਰ’ ਨੇ ਹੁਣ ਤਕ ਦੇ ਕਾਰਜਕਾਲ ਦੌਰਾਨ ਸਹੇੜੇ ਇਹ ਵੱਡੇ ਵਿਵਾਦ

PunjabKesari

ਹਰਿਆਣਾ ਦੇ ਚਾਰ ਵਿਧਾਇਕਾਂ ਤੇ ਪੰਜਾਬ ਦੇ ਦੋ ਵਿਧਾਇਕਾਂ ਨੂੰ ਧਮਕੀ ਦੇਣ ਵਾਲੇ ਗਿਰੋਹ ਦੇ 6 ਲੋਕਾਂ ਨੂੰ ਐੱਸ.ਟੀ.ਐੱਫ. ਦੇ ਐੱਸ. ਪੀ. ਸੁਮਿਤ ਕੁਮਾਰ ਅਤੇ ਡੀ.ਜੀ.ਪੀ. ਹਰਿਆਣਾ ਪੀ.ਕੇ. ਅਗਰਵਾਲ ਦੀ ਅਗਵਾਈ ’ਚ ਫੜਨ ਵਿਚ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਵਿਧਾਇਕਾਂ ਨੂੰ ਫਿਰੌਤੀ ਦੇਣ ਦੀ ਧਮਕੀ ਦੁਬਈ ਅਤੇ ਪਾਕਿਸਤਾਨ ਦੇ ਸਥਾਨਕ ਨੰਬਰਾਂ ਤੋਂ ਵ੍ਹਟਸਐਪ ਕਾਲ ਕਰਕੇ ਦਿੱਤੀ ਗਈ ਸੀ। ਇਨ੍ਹਾਂ ’ਚ  ਗੁਰੂਗ੍ਰਾਮ ਦੇ ਸੋਹਨਾ ਤੋਂ ਭਾਜਪਾ ਵਿਧਾਇਕ ਸੰਜੇ ਸਿੰਘ, 25 ਜੂਨ ਨੂੰ ਸਢੌਰਾ ਤੋਂ ਕਾਂਗਰਸ ਵਿਧਾਇਕ ਰੇਣੂ ਬਾਲਾ ਅਤੇ ਸੋਨੀਪਤ ਤੋਂ ਵਿਧਾਇਕ ਸੁਰਿੰਦਰ ਪੰਵਾਰ ਨੂੰ ਪਹਿਲੀ ਧਮਕੀ ਭਰੀ ਕਾਲ ਆਈ। ਸੁਰਿੰਦਰ ਪੰਵਾਰ ਦੇ ਪੁੱਤਰ ਨੂੰ ਵੀ ਧਮਕੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਸਿਹਤ ਮੰਤਰੀ-ਵਾਈਸ ਚਾਂਸਲਰ ਵਿਵਾਦ ’ਤੇ CM ਮਾਨ ਨੇ ਦਿੱਤਾ ਵੱਡਾ ਬਿਆਨ


author

Manoj

Content Editor

Related News