ਕੋਰੋਨਾ ਦੇ ਮਰੀਜ਼ਾਂ ਦਾ ਗੋਦਾਮ ਬਣ ਰਿਹਾ ਪਾਕਿਸਤਾਨ ਦੇ ਕਬਜ਼ੇ ਵਾਲਾ ‘ਕਸ਼ਮੀਰ’

Thursday, Apr 02, 2020 - 12:40 PM (IST)

ਕੋਰੋਨਾ ਦੇ ਮਰੀਜ਼ਾਂ ਦਾ ਗੋਦਾਮ ਬਣ ਰਿਹਾ ਪਾਕਿਸਤਾਨ ਦੇ ਕਬਜ਼ੇ ਵਾਲਾ ‘ਕਸ਼ਮੀਰ’

ਗੁਰਦਾਸਪੁਰ (ਵਿਨੋਦ) - ਪੂਰਾ ਵਿਸ਼ਵ ਸੰਗਠਿਤ ਹੋ ਕੇ ਜਿਸ ਤਰ੍ਹਾਂ ਕੋਰੋਨਾ ਵਾਇਰਸ ਨਾਲ ਲੜ ਰਿਹਾ, ਉਸੇ ਕੋਰੋਨਾ ਨੂੰ ਲੈ ਕੇ ਪਾਕਿ ਦੇ ਕਬਜ਼ੇ ਵਾਲਾ ਕਸ਼ਮੀਰ ਮਰੀਜ਼ਾਂ ਦਾ ਗੋਦਾਮ ਬਣਦਾ ਜਾ ਰਿਹਾ ਹੈ। ਪੂਰੇ ਪਾਕਿ ’ਚ ਹਿੰਦੂ ਅਤੇ ਈਸਾਈ ਫਿਰਕੇ ਦੇ ਲੋਕਾਂ ਨਾਲ ਸਰਕਾਰੀ ਸਹਾਇਤਾ ਵੰਡ ਅਤੇ ਦਵਾਈ ਸਹੂਲਤਾਂ ਨੂੰ ਲੈ ਕੇ ਭੇਦਭਾਵ ਕੀਤਾ ਜਾ ਰਿਹਾ ਹੈ। ਵੈਸੇ ਤਾਂ ਪਾਕਿ ’ਚ ਸਮੇਂ-ਸਮੇਂ ’ਤੇ ਹਿੰਦੂ, ਈਸਾਈ ਅਤੇ ਸਿੱਖ ਫਿਰਕੇ ਦੇ ਲੋਕਾਂ ਨਾਲ ਭੇਦਭਾਵ ਦੀਆਂ ਘਟਨਾਵਾਂ ਆਮ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਇਸ ਸਬੰਧੀ ਸ਼ੋਰ ਪੈਣ ਦੇ ਬਾਵਜੂਦ ਇਨ੍ਹਾਂ ਤਿੰਨਾਂ ਫਿਰਕੇ ਦੇ ਲੋਕਾਂ ਨਾਲ ਭੇਦਭਾਵ ਜਾਰੀ ਰਹਿੰਦਾ ਹੈ। ਕੋਰੋਨਾ ਕਾਰਣ ਲੋਕਾਂ ਦਾ ਕਾਰੋਬਾਰ ਪਾਕਿ ’ਚ ਪੂਰੀ ਤਰ੍ਹਾਂ ਨਾਲ ਠੱਪ ਪਿਆ ਹੈ। ਉਸ ਹਾਲਤ ’ਚ ਪਾਕਿ ਵਿਚ ਸਰਕਾਰ ਅਤੇ ਸਮਾਜਕ ਤੇ ਧਾਰਮਕ ਸੰਗਠਨਾਂ ਵਲੋਂ ਵੰਡੀ ਜਾ ਰਹੀ ਰਾਹਤ ਸਮੱਗਰੀ ਹਿੰਦੂ ਤੇ ਈਸਾਈ ਫਿਰਕੇ ਦੇ ਹਿੱਸੇ ਨਹੀਂ ਆ ਰਹੀ । ਉਸ ਹਾਲਾਤ ’ਚ ਪਾਕਿਸਤਾਨ ਵਿਚ ਸਰਕਾਰ ਅਤੇ ਸਮਾਜਿਕ ਤੇ ਧਾਰਮਿਕ ਸੰਗਠਨਾਂ ਵੱਲੋਂ ਵੰਡੀ ਜਾ ਰਹੀ ਰਾਹਤ ਸਮੱਗਰੀ ਜਿਸ ਵਿਚ ਰਾਸਨ ਤੇ ਦਵਾਈ ਸਹੂਲਤ ਸ਼ਾਮਲ ਹੈ ਸੰਬੰਧੀ ਹਿੰਦੂ ਤੇ ਇਸਾਈ ਫਿਰਕੇ ਦੇ ਨਾਲ ਭੇਦਭਾਵ ਦੇ ਚੱਲਦੇ ਇਨ੍ਹਾਂ ਲੋਕਾਂ ਨੂੰ ਰਾਹਤ ਸਮੱਗਰੀ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।

ਪਾਕਿਸਤਾਨ ’ਚ ਤੇਜ਼ੀ ਨਾਲ ਵੱਧ ਰਹੀ ਮਰੀਜ਼ਾਂ ਦੀ ਸੰਖਿਆ

ਪਾਕਿ ਦੇ ਕਬਜ਼ੇ ਮੀਰ ’ਚ ਰਹਿਣ ਵਾਲੇ ਹਿੰਦੂ ਤੇ ਮੁਸਲਿਮ ਫਿਰਕੇ ਦੇ ਲੋਕਾਂ ਨੇ ਦੋਸ਼ ਲਾਇਆ ਕਿ ਪਾਕਿ ’ਚ ਬਹੁਤ ਤੇਜ਼ੀ ਨਾਲ ਕੋਰੋਨਾ ਫੈਲ ਰਿਹਾ ਹੈ। ਪਾਕਿ ’ਚ 2100 ਦੇ ਕਰੀਬ ਵਿਅਕਤੀ ਇਸ ਦੀ ਲਪੇਟ ’ਚ ਆ ਚੁੱਕੇ ਹਨ ਅਤੇ 27 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਕਤ ਮਰੀਜ਼ਾਂ ਨੂੰ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਚਲ ਰਹੇ ਹਸਪਤਾਲਾਂ ਵਿਚ ਸ਼ਿਫਟ ਕੀਤਾ ਜਾ ਰਿਹਾ ਹੈ। ਲਗਭਗ ਸਾਰੇ ਹਸਪਤਾਲ ਇਸ ਸਮੇਂ ਇਨ੍ਹਾਂ ਮਰੀਜ਼ਾਂ ਨਾਲ ਭਰੇ ਪਏ ਹਨ। ਇਸ ਤੋਂ ਸਪਸ਼ੱਟ ਹੁੰਦਾ ਹੈ ਕਿ ਪਾਕਿ ਸਰਕਾਰ ਆਪਣੇ ਕਬਜ਼ੇ ਵਾਲੇ ਕਸ਼ਮੀਰ ’ਚ ਲੋਕਾਂ ਨਾਲ ਭੇਦਭਾਵ ਦੀ ਨੀਤੀ ਅਪਣਾ ਰਹੀ ਹੈ। ਪਾਕਿ ’ਚ ਜਿੰਨੇ ਵੀ ਲੋਕ ਕੋਰੋਨਾ ਨਾਲ ਮਰੇ ਹਨ, ਉਨ੍ਹਾਂ ’ਚੋਂ ਜ਼ਿਆਦਾਤਰ ਨੂੰ ਦਫਨਾਉਣ ਦੀ ਥਾਂ ਸਾੜਿਆ ਗਿਆ ਹੈ। ਇਹੀ ਕਾਰਣ ਹੈ ਕਿ ਬੀਤੇ 4-5 ਦਿਨ ’ਚ ਪਾਕਿ ਕਬਜ਼ੇ ਵਾਲੇ ਕਸ਼ਮੀਰ ਵਿਚ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 185 ਤੱਕ ਪਹੁੰਚ ਗਈ ਹੈ। ਇਨ੍ਹਾਂ ਲੋਕਾਂ ਅਨੁਸਾਰ ਜਦ ਪਾਕਿ ਸਰਕਾਰ ਦਾ ਸਾਡੇ ਨਾਲ ਭੇਦਭਾਦ ਜਾਰੀ ਰਿਹਾ ਤਾਂ ਨਿਸ਼ਚਿਤ ਰੂਪ ਵਿਚ ਪਾਕਿ ਕਬਜ਼ੇ ਵਾਲਾ ਕਸ਼ਮੀਰ ਕਬਰਿਸਤਾਨ ਬਣ ਜਾਵੇਗਾ। ਉਕਤ ਲੋਕਾਂ ਅਨੁਸਾਰ ਜਦੋਂ ਪਾਕਿ ਸਰਕਾਰ ਦਾ ਸਾਡੇ ਨਾਲ ਭੇਦਭਾਦ ਜਾਰੀ ਰਿਹਾ ਤਾਂ ਨਿਸ਼ਚਿਤ ਰੂਪ ’ਚ ਪਾਕਿ ਕਬਜ਼ੇ ਵਾਲਾ ਕਸ਼ਮੀਰ ਕਬਰਿਸਤਾਨ ਬਣ ਜਾਵੇਗਾ। ਜੋ ਸਰਕਾਰ ਆਪਣੇ ਕਬਜ਼ੇ ਵਾਲੇ ਕਸਮੀਰ ਦੇ ਲੋਕਾਂ ਦੀ ਸਾਰ ਨਹੀਂ ਲੈ ਰਹੀ ਹੈ ਉਹ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਦੇ ਲੋਕਾਂ ਦਾ ਭਲਾ ਕਿਵੇ ਸੋਚ ਸਕਦੀ ਹੈ।

ਰਾਹਤ ਸਮੱਗਰੀ ਤੇ ਰਾਸ਼ਨ ਵੰਡਣ ’ਤੇ ਈਸਾਈਆਂ ਨਾਲ ਹੁੰਦਾ ਭੇਦਭਾਵ
ਇਸ ਸਬੰਧੀ ਪਾਕਿ ਕਬਜ਼ੇ ਵਾਲੇ ਕਸ਼ਮੀਰ ਦੇ ਕਸਬਾ ਅਯੂਬਕੋਟ ਨਿਵਾਸੀ ਹਰੀ ਰਾਮ ਅਨੁਸਾਰ ਉਨ੍ਹਾਂ ਦਾ ਮੁੰਡਾ ਪਵਨ ਠੇਲਾ ਚਲਾ ਕੇ ਸਾਰੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ ਪਰ 10 ਦਿਨ ਤੋਂ ਉਹ ਵਾਇਰਸ ਦੇ ਕਾਰਨ ਘਰ ਬੈਠਾ ਹੈ। ਰਾਹਤ ਦੇ ਰੂਪ ’ਚ ਲੋਕਾਂ ਨੂੰ ਰਾਸ਼ਨ ਮਿਲ ਰਿਹਾ ਹੈ। ਇਸ ਦੌਰਾਨ ਜਦੋਂ ਅਸੀਂ ਰਾਸ਼ਨ ਲੈਣ ਜਾਂਦੇ ਹਾਂ ਤਾਂ ਸਾਨੂੰ ਨਾਂ ਪਤਾ ਨੋਟ ਕਰਵਾ ਕੇ ਵਾਪਸ ਇਹ ਕਹਿ ਕੇ ਘਰ ਭੇਜ ਦਿੱਤਾ ਜਾਂਦਾ ਹੈ ਕਿ ਹਿੰਦੂਆਂ ਨੂੰ ਘਰਾਂ ’ਚ ਰਾਹਤ ਦੇ ਰੂਪ ’ਚ ਮਦਦ ਪਹੁੰਚਾਈ ਜਾਵੇਗੀ। ਅੱਜ 10 ਦਿਨ ਬੀਤ ਜਾਣ ਦੇ ਬਾਵਜੂਦ ਕੋਈ ਰਾਹਤ ਨਹੀਂ ਮਿਲੀ, ਜਿਸ ਕਾਰਨ ਉਹ ਭੁੱਖੇ ਮਰਨ ਵਾਲੇ ਹੋ ਗਏ ਹਨ। ਇਸ ਸਬੰਧੀ ਕਰਾਚੀ ਨਿਵਾਸੀ ਈਸਾਈ ਫਿਰਕੇ ਦੇ ਸਟੀਫਨ ਨੇ ਦੱਸਿਆ ਕਿ ਦੋ ਹਫ਼ਤੇ ਤੋਂ ਸਾਡਾ ਸਾਰਾ ਮੁਹੱਲਾ ਬਿਨਾਂ ਰਾਸ਼ਨ ਅਤੇ ਰਾਹਤ ਦੇ ਬੈਠਾ ਹੈ। ਸਾਡੇ ਮੁਹੱਲੇ ਦੀ ਪਾਣੀ ਦੀ ਸਪਲਾਈ ਬੰਦ ਹੈ। ਸਾਡੇ ਨੇਤਾ ਸਾਡੇ ਤੋਂ ਵੋਟ ਤਾਂ ਮੰਗਣ ਆਉਂਦੇ ਹਨ ਪਰ ਹੁਣ ਮੁਸੀਬਤ ਦੇ ਸਮੇਂ ਸਾਡੀ ਕੋਈ ਨਹੀਂ ਸੁਣਦਾ। ਸਾਡੀਆਂ ਔਰਤਾਂ ਘਰਾਂ ’ਚ ਕੰਮਕਾਜ ਕਰ ਪਰਿਵਾਰ ਚਲਾਉਂਦੀਆਂ ਹਨ ਅਤੇ ਅਸੀਂ ਲੋਕਾਂ ਦੇ ਖੇਤਾਂ ’ਚ ਕੰਮ ਕਰਦੇ ਹਾਂ। ਹੁਣ ਨਾ ਤਾਂ ਔਰਤਾਂ ਨੂੰ ਅਤੇ ਨਾ ਸਾਨੂੰ ਕੰਮ ਮਿਲ ਰਿਹਾ ਹੈ।

ਕਸਬਾ ਅਮਰਕੋਟ ਨਿਵਾਸੀ ਹਿੰਦੂ ਬਜ਼ੁਰਗ ਔਰਤ ਸੁੰਦਰੀ ਅਨੁਸਾਰ ਸਾਨੂੰ ਰਾਹਤ ਦੇ ਰੂਪ ’ਚ ਮਦਦ ਕਰਨਾ ਤਾਂ ਦੂਰ ਦੀ ਗੱਲ ਮਸਜਿਦਾਂ ਤੋਂ ਲਾਊਡ ਸਪੀਕਰਾਂ ਰਾਹੀਂ ਇਹ ਐਲਾਨ ਕੀਤਾ ਜਾ ਰਿਹਾ ਹੈ ਕਿ ਕਿਸੇ ਹਿੰਦੂ ਤੇ ਈਸਾਈ ਪਰਿਵਾਰ ਨੂੰ ਰਾਹਤ ਨਾ ਦਿੱਤੀ ਜਾਵੇ। ਜੋ ਵੀ ਸਰਕਾਰੀ ਕਰਮਚਾਰੀ ਜਾਂ ਸੰਗਠਨ ਇਨ੍ਹਾਂ ਦੋਵਾਂ ਫਿਰਕੇ ਦੇ ਪਰਿਵਾਰਾਂ ਦੀ ਮਦਦ ਕਰੇਗਾ, ਉਸ ਖਿਲਾਫ ਇਸਲਾਮ ਨਿਯਮ ਅਧੀਨ ਕਾਰਵਾਈ ਹੋਵੇਗੀ। ਜੇਕਰ ਹਾਲਾਤ ਇਹੀ ਰਹੇ ਤਾਂ ਸਾਡੇ ਪਰਿਵਾਰ ਭੁੱਖੇ ਮਰ ਜਾਣਗੇ। ਕਰਾਚੀ ਨਿਵਾਸੀ ਈਸਾਈ ਬਜ਼ੁਰਗ ਔਰਤ ਦੁੱਲੋ ਬੀਬੀ ਅਨੁਸਾਰ ਕੋਰੋਨਾ ਨੇ ਸਾਨੂੰ ਜਿਊਂਦੇ ਜੀਅ ਮਾਰ ਦਿੱਤਾ ਹੈ। ਸਾਡੇ ਘਰਾਂ ਵਿਚ ਰਾਸ਼ਨ ਖਤਮ ਹੈ ਅਤੇ ਸਾਨੂੰ ਉਧਾਰ ਨਹੀਂ ਮਿਲ ਰਿਹਾ, ਜੋ ਸਰਕਾਰੀ ਤੇ ਪ੍ਰਾਈਵੇਟ ਲੋਕ ਰਾਸ਼ਨ ਵੰਡਣ ਲਈ ਆਉਂਦੇ ਹਨ ਉਹ ਸਭ ਤੋਂ ਪਹਿਲਾਂ ਰਾਸ਼ਨ ਕਾਰਡ ਮੰਗਦੇ ਹਨ, ਜੋ ਈਸਾਈ ਹੁੰਦਾ ਹੈ ਉਸ ਨੂੰ ਲਾਈਨ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ।

ਬਜ਼ੁਰਗ ਹਿੰਦੂ ਔਰਤ ਕਾਂਤਾ ਅਤੇ ਕਿਰਨ ਦੇ ਅਨੁਸਾਰ ਸਾਡੀਆਂ ਨੂੰਹ, ਧੀਆਂ ਨੂੰ ਅਗਵਾ ਕਰ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾ ਕੇ ਮੁਸਲਿਮ ਲਡ਼ਕਿਆਂ ਦੇ ਨਾਲ ਨਿਕਾਹ ਕਰਵਾਇਆ ਜਾਂਦਾ ਰਹਿੰਦਾ ਹੈ। ਜਦ ਅਸੀਂ ਸਰਕਾਰੀ ਕਰਮਚਾਰੀਆਂ ਜਾਂ ਮੁਸਲਿਮ ਸੰਗਠਨਾਂ ਤੋਂ ਮਦਦ ਕਰਨ ਦੀ ਗੱਲ ਕਰਨ ਲਈ ਜਾਂਦੇ ਹਾਂ ਤਾਂ ਇਹ ਲੋਕ ਸਾਨੂੰ ਆਪਣੀਆਂ ਨੂੰਹਾਂ, ਧੀਆਂ ਦਾ ਨਾਂ ਲੈ ਕੇ ਉਨ੍ਹਾਂ ਦੇ ਕੋਲ ਭੇਜਣ ਦੀ ਸ਼ਰਤ ਰੱਖ ਰਹੇ ਹਨ। ਬੀਤੇ 12-13 ਦਿਨ ਤੋਂ ਅਸੀਂ ਲੋਕ ਘਰਾਂ ਵਿਚ ਬੇਰੋਜ਼ਗਾਰ ਬੈਠੇ ਹਾਂ ਅਤੇ ਅਜੇ ਕੰਮਕਾਜ ਮਿਲਣ ਦੀ ਸੰਭਾਵਨਾ ਨਹੀਂ। ਪਾਕਿ ਸਰਕਾਰ ਦੇ ਕਰਮਚਾਰੀ ਜਾਂ ਮੁਸਲਿਮ ਸੰਗਠਨ ਸਾਨੂੰ ਮਦਦ ਕਰਨ ਦੀ ਥਾਂ ਸਾਡਾ ਮਜ਼ਾਕ ਉਠਾ ਰਹੇ ਹਨ ਪਰ ਅਸੀਂ ਪਰਿਵਾਰਾਂ ਨੇ ਠਾਣ ਲਈ ਹੈ ਕਿ ਭੁੱਖੇ ਮਰ ਜਾਵਾਂਗੇ ਪਰ ਪਾਕਿਸਤਾਨੀ ਦਰਿੰਦਿਆਂ ਦੀ ਹਵਸ ਦਾ ਸ਼ਿਕਾਰ ਨਹੀਂ ਬਣਾਂਗੇ। ਅਸੀਂ ਆਪਣੀਆਂ ਕੁੜੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਇਹ ਦਰਿੰਦੇ ਸਾਡੀਆਂ ਨੂੰਹਾਂ, ਕੁੜੀਆਂ ਨੂੰ ਅਗਵਾ ਕਰਨ ਦੀਆਂ ਧਮਕੀਆਂ ਖੁੱਲ੍ਹੇਆਮ ਦੇ ਰਹੇ ਹਨ। ਕੁਝ ਹਿੰਦੂ ਪਰਿਵਾਰ ਜਿਨ੍ਹਾਂ ਦੇ ਘਰਾਂ ’ਚ ਜਵਾਨ ਕੁੜੀਆਂ ਹਨ, ਉਨ੍ਹਾਂ ਨੇ ਤਾਂ ਆਪਣੇ ਘਰਾਂ ਦੇ ਦਰਵਾਜ਼ੇ ਸਥਾਈ ਰੂਪ ਵਿਚ ਬੰਦ ਕਰ ਰੱਖੇ ਹਨ।

ਕਰਾਚੀ ਨਿਵਾਸੀ ਇਸਾਈ ਬਜ਼ੁਰਗ ਔਰਚ ਦੁੱਲੋ ਬੀਬੀ ਅਨੁਸਾਰ ਅਸੀ ਤਾਂ ਪਹਿਲਾ ਰੋਜ਼ ਕਮਾਉਦੇ ਅਤੇ ਰੋਜ਼ ਖਾਂਦੇ ਸੀ। ਕੋਰੋਨਾ ਨੇ ਸਾਨੂੰ ਜੀਉਦੇ ਜੀ ਮਾਰ ਦਿੱਤਾ। ਸਾਡੇ ਘਰਾਂ ’ਚ ਰਾਸ਼ਨ ਖਤਮ ਹੈ ਅਤੇ ਸਾਨੂੰ ਉਧਾਰ ਨਹੀਂ ਮਿਲ ਰਿਹਾ ਹੈ। ਜੋ ਸਰਕਾਰੀ ਤੇ ਪ੍ਰਾਈਵੇਟ ਲੋਕ ਰਾਸ਼ਨ ਵੰਡਣ ਲਈ ਆਉਂਦੇ ਹਨ, ਉਹ ਸਭ ਤੋਂ ਪਹਿਲਾ ਰਾਸ਼ਨ ਕਾਰਡ ਮੰਗਦੇ ਹਨ, ਜੋ ਈਸਾਈ ਹੁੰਦਾ ਹੈ ਉਸ ਨੂੰ ਲਾਈਨ ਤੋਂ ਬਾਹਰ ਕੱਢ ਦਿੱਤਾ ਜਾਦਾ ਹੈ। ਚਮਨ ਲਾਲ ਕੱਚੀ ਆਬਾਦੀ ਕਰਾਚੀ ਅਨੁਸਾਰ ਅੱਜ ਤੱਕ ਕਿਸੇ ਮੰਤਰੀ ਨੇ ਤਾਂ ਕੀ ਕਿਸੇ ਕੌਂਸਲਰ ਨੇ ਸਾਨੂੰ ਇਹ ਨਹੀਂ ਪੁੱਛਿਆ ਕਿ ਸਾਡੀ ਹਾਲਤ ਕੀ ਹੈ। ਅਜੇ ਤੱਕ ਤਾਂ ਅਸੀ ਲੋਕ ਆਪਸ ਵਿਚ ਮਿਲ ਵੰਡ ਕੇ ਖਾਣਾ ਬਣਾ ਰਹੇ ਸੀ। ਅਸੀ ਜਦ ਕਿਸੇ ਅਧਿਕਾਰੀ ਜਾਂ ਨੇਤਾ ਨੂੰ ਫੋਨ ਕਰਕੇ ਮਦਦ ਦੇ ਰੂਪ ਵਿਚ ਰਾਸ਼ਨ ਭੇਜਣ ਦੀ ਗੁਹਾਰ ਲਗਾਉਦੇ ਹਾਂ ਤਾਂ ਅੱਗੇ ਤੋਂ ਇਕ ਜਵਾਬ ਮਿਲਦਾ ਹੈ ਕਿ ਅਜੇ ਹਿੰਦੂ ਤੇ ਈਸਾਈ ਪਰਿਵਾਰਾਂ ਦੇ ਲਈ ਕੋਈ ਰਾਹਤ ਨਹੀਂ ਆਈ ਹੈ।

ਹਿੰਦੂ ਸੰਗਠਨਾਂ ਨੇ ਪਾਕਿ ਦੇ ਪ੍ਰਧਾਨ ਮੰਤਰੀ ਨਾਲ ਇਸ ਭੇਦਭਾਵ ਨੂੰ ਖਤਮ ਕਰਨ ਦੀ ਗੁਹਾਰ
ਸੀਮਾ ਪਾਰ ਸੂਤਰਾਂ ਅਨੁਸਾਰ ਪਾਕਿ ’ਚ ਸਰਕਾਰ ਅਤੇ ਹੋਰ ਸੰਗਠਨਾਂ ਨੇ ਜ਼ਰੂਰਤਮੰਦ ਲੋਕਾਂ ਨੂੰ ਕੋਰੋਨਾ ਕਾਰਨ ਰਾਹਤ ਸਮੱਗਰੀ ਵੰਡਣ ਦਾ ਕੰਮ ਸ਼ੁਰੂ ਕਰ ਰੱਖਿਆ ਹੈ। ਪੇਂਡੂ ਖੇਤਰਾਂ ਵਿਚ ਸਰਕਾਰ ਨੇ ਰਾਹਤ ਸਮੱਗਰੀ ਜਿਸ ’ਚ ਆਟਾ, ਚੌਲ, ਦਾਲ ਸਮੇਤ ਹੋਰ ਜ਼ਰੂਰੀ ਘਰੇਲੂ ਸਾਮਾਨ ਸ਼ਾਮਲ ਹੈ, ਭੇਜਣਾ ਸ਼ੁਰੂ ਕੀਤਾ ਹੈ, ਤਾਂ ਕਿ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕੋਰੋਨਾ ਨਾਲ ਲੜਨ ਲਈ ਪੂਰਾ ਵਿਸ਼ਵ ਸੰਗਠਤ ਦਿਖਾਈ ਦੇ ਰਿਹਾ ਹੈ ਅਤੇ ਆਪਸੀ ਸਹਿਯੋਗ ਕਰ ਰਿਹਾ ਹੈ। ਪਾਕਿ ’ਚ ਵੰਡੀ ਜਾ ਰਹੀ ਰਾਹਤ ਸਮੱਗਰੀ ਵਿਚ ਜਿਸ ਤਰ੍ਹਾਂ ਨਾਲ ਹਿੰਦੂ ਤੇ ਈਸਾਈ ਫਿਰਕੇ ਦੇ ਲੋਕਾਂ ਨਾਲ ਭੇਦਭਾਵ ਕਰ ਉਨ੍ਹਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਇਹ ਸਮੱਗਰੀ ਤੁਹਾਡੇ ਲੋਕਾਂ ਲਈ ਨਹੀਂ ਅਤੇ ਨਾ ਹੀ ਤੁਹਾਨੂੰ ਦਿੱਤੀ ਜਾਵੇਗੀ। ਇਸ ਨਾਲ ਹਿੰਦੂ ਅਤੇ ਈਸਾਈ ਫਿਰਕੇ ਦੇ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਿੱਖ ਫਿਰਕੇ ਦੇ ਲੋਕਾਂ ਨੂੰ ਕੇਵਲ ਕਰਾਚੀ ਦੇ ਕੋਲ ਕੁਝ ਪਿੰਡਾਂ ਨੂੰ ਸਮੱਗਰੀ ਦੇਣ ਤੋਂ ਇਨਕਾਰ ਕੀਤਾ ਗਿਆ ਹੈ। ਪਾਕਿ ਦੇ ਰਾਜ ਪੰਜਾਬ ’ਚ ਹਿੰਦੂ ਤੇ ਈਸਾਈ ਫਿਰਕੇ ਦੇ ਲੋਕਾਂ ਨੂੰ ਕੋਈ ਰਾਹਤ ਨਹੀਂ ਵੰਡੀ ਜਾ ਰਹੀ ਹੈ। ਹਿੰਦੂ ਸੰਗਠਨਾਂ ਨੇ ਪਾਕਿ ਦੇ ਪ੍ਰਧਾਨ ਮੰਤਰੀ ਨਾਲ ਇਸ ਭੇਦਭਾਵ ਨੂੰ ਖਤਮ ਕਰਨ ਦੀ ਗੁਹਾਰ ਲਗਾਈ ਹੈ।


author

rajwinder kaur

Content Editor

Related News