ਪਾਕਿਸਤਾਨ ਦੀ ਫਿਰ ਖੁੱਲ੍ਹੀ ਪੋਲ, ਐੱਸ. ਐੱਫ. ਜੇ. ਦੇ ਦਫਤਰ ਲਈ ਦਿੱਤੀ ਮਨਜੂਰੀ
Friday, Nov 23, 2018 - 05:36 PM (IST)

ਜਲੰਧਰ(ਵੈਬ ਡੈਸਕ)ਪਾਕਿਸਤਾਨ ਦੀ ਫਿਰ ਖੁੱਲ੍ਹੀ ਪੋਲ, ਐੱਸ. ਐੱਫ. ਜੇ. ਦੇ ਦਫਤਰ ਖੋਲ੍ਹੇ ਜਾਣ ਦਿੱਤੀ ਨੂੰ ਮਨਜ਼ੂਰੀ ਭਾਰਤ ਦੇ ਖ਼ਿਲਾਫ ਖਾਲਿਸਤਾਨ ਨੂੰ ਸਮੱਰਥਨ ਦੇਣ ਦੇ ਮਾਮਲੇ ’ਚ ਪਾਕਿਸਤਾਨ ਦੀ ਇਕ ਵਾਰ ਫਿਰ ਪੋਲ ਖੁਲ੍ਹ ਗਈ ਹੈ। ਪਾਕਿਸਤਾਨ ਦੀ ਇਹ ਕਾਰਵਾਈ ਉਸ ਮੌਕੇ ਸਾਹਮਣੇ ਆਈ ਜਦੋਂ ਉਸ ਨੇ ਆਪਣੇ ਦੇਸ਼ ਵਿਚ ‘ਸਿੱਖ ਫਾਰ ਜਸਟਿਸ’ ਨੂੰ ਦਫਤਰ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ।
ਜਿਕਰਜੋਗ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਗੁਰਦੁਆਰਿਆਂ ’ਚ ਰੈਫਰੈਡਮ 2020 ਦੇ ਪੋਸਟਰ ਵੀ ਲਗਵਾਏ ਜਾ ਚੁੱਕੇ ਹਨ। ਸੂਤਰਾਂ ਮੁਤਾਬਕ ਸਿੱਖ ਫਾਰ ਜਸਟਿਸ ਦਾ ਦਫ਼ਤਰ ਪਾਕਿਸਤਾਨ ਸਥਿਤ ਲਾਹੌਰ ਵਿਚ ਖੋਲ੍ਹਿਆ ਜਾਵੇਗਾ। ਰਿਫਰੈਡਮ 2020 ਦਾ ਉਦੇਸ਼ ਭਾਰਤ ਨਾਲੋਂ ਪੰਜਾਬ ਨੂੰ ਵੱਖ ਕਰ ਕੇ ਵੱਖਰਾ ਦੇਸ਼ ਸਥਾਪਿਤ ਕਰਨਾ ਹੈ।
ਜਾਣਕਾਰੀ ਅਨੁਸਾਰ ਲਾਹੌਰ ਸਿੱਖ ਫਾਰ ਜਸਟਿਸ ਦੇ ਇਸ ਦਫਤਰ ਵਿਚੋਂ ਹੀ 2020 ਲਈ ਪੰਜੀਕਰਨ ਕੀਤਾ ਜਾਵੇਗਾ। ਇਸ ਸਬੰਧੀ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਕਿ ਉਹ ਅਗਲੇ ਸਾਲ 550ਵੇਂ ਪ੍ਰਕਾਸ਼ ਪੁਰਬ ਮੌਕੇ ਰਾਇਸ਼ੁਮਾਰੀ ਕਰਵਾਉਣ ਲਈ ਵੋਟਾਂ ਬਣਾਉਣੀਆਂ ਸ਼ੁਰੂ ਕਰ ਦੇਣਗੇ। ਇਸ ਦਫਤਰ ਵਿਚ ਉਹ ਖਾਲਿਸਤਾਨ ਦਾ ਝੰਡਾ ਵੀ ਲਗਾਉਣਗੇ।
ਜਿਕਰਜੋਗ ਹੈ ਕਿ ਪ੍ਰਕਾਸ਼ ਪੁਰਬ ਮੌਕੇ ਰਿਫਰੈਂਡਮ 2020 ਲਈ ਉਨ੍ਹਾਂ ਵੱਲੋਂ ਖਾਲਿਸਤਾਨ ਮੁਹਿੰਮ ਵਾਲੀਆਂ ਟੀ ਸ਼ਰਟਾਂ ਅਤੇ ਕਿਤਾਬਾਂ ਵੀ ਵੰਡੀਆਂ ਜਾਣਗੀਆਂ। ਖੁਫੀਆਂ ਸੂਤਰਾਂ ਅਨੁਸਾਰ ਇਸ ਮੁਹਿੰਮ ਵਿਚ ਪਾਕਿਸਤਾਨ ਸੈਨਾ ਦੇ ਪ੍ਰਮੁੱਖ ਅਧਿਕਾਰੀ ਵੀ ਸ਼ਾਮਲ ਹਨ। ਉਨ੍ਹਾਂ ਮੁਤਾਬਕ ਪਾਕਿਸਤਾਨ ਸੈਨਾ, ਆਈਐੱਸਆਈ ਦੇ ਅਧਿਕਾਰੀ ਤੇ ਵਿਦੇਸ਼ਾਂ ਵਿਚ ਬੈਠੇ ਖਾਲਿਸਤਾਨੀ ਨੇਤਾ ਆਪਸ ਵਿਚ ਮੀਟਿੰਗਾਂ ਵੀ ਕਰ ਰਹੇ ਹਨ।