ਨਹੀਂ ਟੱਲ ਰਿਹਾ ਪਾਕਿਸਤਾਨ, ਸਰਹੱਦ ’ਤੇ ਰੋਜ਼ਾਨਾ ਦਸਤਕ ਦੇ ਰਿਹਾ ਪਾਕਿ ਡਰੋਨ
Wednesday, Sep 14, 2022 - 01:59 PM (IST)
ਖੇਮਕਰਨ (ਸੋਨੀਆ) : ਭਾਰਤ-ਪਾਕਿਸਤਾਨ ਸਰਹੱਦ ’ਤੇ ਡਰੋਨ ਦੀ ਰੋਜ਼ਾਨਾ ਦਸਤਕ ਹੋ ਰਹੀ ਹੈ ,ਅਜਿਹੀਆਂ ਕੋਝੀਆਂ ਚਾਲਾਂ ਨਾਲ ਭਾਰਤ ’ਚ ਮਾਹੌਲ ਖਰਾਬ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਬੀਤੀ ਰਾਤ ਵੀ ਅਜਿਹੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀ. ਓ. ਪੀ. ਪਲੋਪੱਤੀ ਤੇ ਤੈਨਾਤ ਬੀਐਸਐਫ ਬਟਾਲੀਅਨ 103 ਅਮਰਕੋਟ ਦੇ ਜਵਾਨਾਂ ਵੱਲੋਂ ਬੀ. ਪੀ. ਨੰਬਰ 145/5-6 ਤੋਂ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਖੇਤਰ ਵਿਚ ਆਉਣ ਵਾਲੇ ਡਰੋਨ ਦੀ ਆਵਾਜ਼ ਸੁਣੀ ਲਗਭਗ ਡਰੋਨ ਨੇ 1.55 ਵਜੇ ਭਾਰਤੀ ਸਰਹਿੰਦ ’ਤੇ ਦਸਤਕ ਦਿੱਤੀ। ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਤੁਰੰਤ ਈਲੂ ਬੰਬ ਦਾਗ਼ਣ ਤੇ ਡਰੋਨ ਨੇ ਪਾਕਿਸਤਾਨ ਵੱਲ ਮੁੜ ਤੋਂ ਰੁੱਖ ਕਰ ਲਿਆ।
ਕਬੀਰ 2.13 ਵਜੇ ਫਿਰ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਬੀ. ਪੀ. ਨੰਬਰ 145/5-6ਦੀ ਅਲਾਈਨਮੈਂਟ ਵਿਚ ਪਾਕਿਸਤਾਨ ਵਾਲੇ ਪਾਸਿਓਂ ਫਿਰ ਤੋਂ ਡਰੋਨ ਦੀ ਆਵਾਜ਼ ਸੁਣੀ ਜੋ ਕਿ ਲਗਪਗ ਛੇ ਮਿੰਟ ਤਕ ਗੂੰਜਦੀ ਰਹੀ ਅਤੇ ਕਰੀਬ 2.19 ’ਤੇ ਪਾਕਿਸਤਾਨ ਵਾਲੇ ਪਾਸੇ ਨੂੰ ਪਰਤ ਗਈ। ਡਰੋਨ ਦੀ ਆਵਾਜ਼ 'ਤੇ ਕਾਰਵਾਈ ਕਰਦੇ ਹੋਏ ਇਨਸਾਸ ਰਾਈਫਲ ਤੋਂ ਕੁੱਲ ਅਠਾਰਾਂ ਰਾਊਂਡ ਫਾਇਰ ਅਤੇ ਛੇ ਈਲੂ ਬੰਬ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਦਾਗੇ ਗਏ। ਦਿਨ ਚੜ੍ਹਦੇ ਹੀ ਬੀਐੱਸਐੱਫ ਦੇ ਉੱਚ ਅਧਿਕਾਰੀਆਂ ਅਤੇ ਜਵਾਨਾਂ ਵਲੋਂ ਪੁਲਿਸ ਥਾਣਾ ਖਾਲੜਾ ਦੇ ਕਰਮਚਾਰੀਆਂ ਨੂੰ ਨਾਲ ਲੈ ਕੇ ਤਲਾਸ਼ੀ ਅਭਿਆਨ ਚਲਾਇਆ ਗਿਆ ਜਿਸ ਦੌਰਾਨ ਕਿਸੇ ਕਿਸਮ ਦੀ ਕੋਈ ਸ਼ੱਕੀ ਵਸਤੂ ਪ੍ਰਾਪਤ ਨਹੀਂ ਹੋਈ।