ਪਾਕਿ ਸਥਿਤ ਗੁਰਦੁਆਰਾ ਨਾਨਕਸਰ ਦੀ ਹਾਲਤ ਤਰਸਯੋਗ, ਮੁਰੰਮਤ ਨਾ ਹੋਣ ’ਤੇ ਡਿੱਗ ਸਕਦੀ ਹੈ ਇਮਾਰਤ

Thursday, Jul 01, 2021 - 01:43 PM (IST)

ਗੁਰਦਾਸਪੁਰ/ਪਾਕਿਸਤਾਨ (ਜ.ਬ) - ਲਾਹੌਰ ਤੋਂ ਕੁਝ ਕਿਲੋਮੀਟਰ ਦੂਰ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਚੱਕ ਫਤਿਹ ਭਿੰਡਰ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਨਾਨਕਸਰ ਸਾਹਿਬ ਦੀ ਹਾਲਤ ਇਸ ਸਮੇਂ ਬਹੁਤ ਬੁਰੀ ਹੈ। ਇਮਾਰਤ ਦੀ ਹਾਲਤ ਠੀਕ ਨਾ ਹੋਣ ਕਾਰਨ ਉਸ ਦੇ ਕਿਸੇ ਵੀ ਸਮੇਂ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਹੈ। ਸਮਾਂ ਰਹਿੰਦੇ ਹੋਏ ਜੇਕਰ ਇਸ ਇਤਿਹਾਸਿਕ ਗੁਰਦੁਆਰੇ ਦੀ ਮੁਰੰਮਤ ਨਾ ਹੋਈ ਤਾਂ ਨਿਸ਼ਚਿਤ ਰੂਪ ’ਚ ਇਹ ਗੁਰਦੁਆਰਾ ਇਤਿਹਾਸ ਦੇ ਪੰਨਿਆਂ ਤੋਂ ਮਿੱਟ ਜਾਵੇਗਾ।

ਪੜ੍ਹੋ ਇਹ ਵੀ ਖਬਰ - ਵਿਚੋਲੇ ਨੇ ਰੱਖਿਆ ਅਜਿਹਾ 'ਓਹਲਾ' ਕੇ ਲਾੜੀ ਵਿਆਹੁਣ ਦੀ ਬਜਾਏ ਥਾਣੇ ਪੁੱਜਾ ਲਾੜਾ,ਹੈਰਾਨੀਜਨਕ ਹੈ ਪੂਰਾ ਮਾਮਲਾ

ਸਰਹੱਦ ਪਾਰ ਸੂਤਰਾਂ ਅਨੁਸਾਰ ਜ਼ਿਲ੍ਹਾ ਸਿਆਲਕੋਟ ਦੀ ਤਹਿਸੀਲ ਦਾਸਕਾ ਅਧੀਨ ਪਿੰਡ ਚੱਕ ਫਤਿਹ ਭਿੰਡਰ ’ਚ ਨਾਨਕਸਰ ਗੁਰਦੁਆਰਾ 20ਵੀਂ ਸੱਤਾਬਦੀ ਦੇ ਸ਼ੁਰੂ ’ਚ ਬਣਾਇਆ ਗਿਆ ਸੀ। ਇਹ ਪਿੰਡ ਜ਼ਿਆਦਾ ਪ੍ਰਸਿੱਧ ਨਾ ਹੋਣ ਕਾਰਨ ਇਹ ਗੁਰਦੁਆਰਾ ਵੀ ਸੈਲਾਨੀਆਂ ਅਤੇ ਸਿੱਖ ਸ਼ਰਧਾਂਲੂਆਂ ਦੇ ਲਈ ਬੇਸ਼ੱਕ ਆਕਰਸ਼ਨ ਦਾ ਕੇਂਦਰ ਨਹੀਂ ਪਰ ਇਸ ਗੁਰਦੁਆਰੇ ਵਾਲੇ ਸਥਾਨ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਕੁਝ ਸਮੇਂ ਲਈ ਰੁਕੇ ਸੀ।

ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ 

ਪਾਕਿ ਦੀਆਂ ਸਮੇਂ -ਸਮੇਂ ਦੀਆਂ ਸਰਕਾਰਾਂ ਕਈ ਵਾਰ ਇਹ ਦਾਅਵਾ ਕਰ ਚੁੱਕੀਆਂ ਹਨ ਕਿ ਗੈਰ ਮੁਸਲਿਮਾਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆਂ, ਮੁਰੰਮਤ ਅਤੇ ਸੁੰਦਰਤਾਂ ਨੂੰ ਬਣਾਈ ਰੱਖਣ ਲਈ ਵਚਨਬੱਧ ਹੈ। ਇਸ ਗੁਰਦੁਆਰੇ ਦੀ ਹਾਲਤ ਨੂੰ ਵੇਖ ਕੇ ਅਜਿਹਾ ਕੁਝ ਦਿਖਾਈ ਨਹੀਂ ਦਿੰਦਾ। ਪਾਕਿ ਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਦਿਨੀਂ ਪਾਕਿ ਸਰਕਾਰ ਨੂੰ ਪੱਤਰ ਲਿਖ ਕੇ ਇਸ ਗੁਰਦੁਆਰੇ ਦੀ ਹਾਲਤ ਸਬੰਧੀ ਸਾਰੀ ਜਾਣਕਾਰੀ ਫੋਟੋ ਸਮੇਤ ਦਿੱਤੀ ਸੀ।

ਪੜ੍ਹੋ ਇਹ ਵੀ ਖ਼ਬਰ - ਨੌਜਵਾਨਾਂ ਲਈ ਖ਼ੁਸ਼ਖ਼ਬਰੀ : ਮੁੱਖ ਮੰਤਰੀ ਵਲੋਂ ਪੰਜਾਬ ਪੁਲਸ ’ਚ 560 ਸਬ-ਇੰਸਪੈਕਟਰਾਂ ਦੀ ਭਰਤੀ ਦਾ ਐਲਾਨ

ਇਸ ਗੁਰਦੁਆਰੇ ਦੀ ਇਮਾਰਤ ਵਿੱਚ ਦਰਾਰਾਂ ਆ ਚੁੱਕੀਆਂ ਹਨ ਅਤੇ ਨਾ ਤਾਂ ਇਮਾਰਤ ਵਿੱਚ ਕੋਈ ਦਰਵਾਜ਼ਾਂ ਦਿਖਾਈ ਦਿੰਦਾ ਹੈ ਅਤੇ ਨਾ ਹੀ ਖਿੜਕੀ। ਇਮਾਰਤ ਦੀ ਹਾਲਤ ਅਜਿਹੀ ਹੈ ਕਿ ਮੁਰੰਮਤ ਨਾ ਹੋਈ ਤਾਂ ਇਹ ਇਮਾਰਤ ਡਿੱਗ ਸਕਦੀ ਹੈ। ਉਸ ਨੇ ਸਰਕਾਰ ਤੋਂ ਗੁਰਦੁਆਰੇ ਦੀ ਮੁਰੰਮਤ ਕਰਵਾਉਣ ਜਾਂ ਉਨਾਂ ਨੂੰ ਮੁਰੰਮਤ ਕਰਨ ਦੇਣ ਦੀ ਇਜਾਜਤ ਮੰਗੀ ਸੀ ਪਰ ਸਰਕਾਰ ਅਤੇ ਵਫ਼ਦ ਬੋਰਡ ਪਾਕਿ ਨੇ ਇਸ ਪੱਤਰ ਦਾ ਜਵਾਬ ਨਹੀਂ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ


rajwinder kaur

Content Editor

Related News