ਤਰਨਤਾਰਨ ''ਚ ਦਰਦਨਾਕ ਘਟਨਾ, ਪਤੀ-ਪਤਨੀ ਦੀ ਇਕੱਠਿਆਂ ਮੌਤ
Thursday, Jan 08, 2026 - 06:32 PM (IST)
ਤਰਨਤਾਰਨ (ਰਮਨ)- ਸਥਾਨਕ ਸ਼ਹਿਰ ਦੇ ਜੰਡਿਆਲਾ ਰੋਡ ਵਿਖੇ ਮੌਜੂਦ ਇੱਕ ਘਰ 'ਚ ਰੋਟੀ ਪਾਣੀ ਖਾ ਕੇ ਸੋ ਰਹੇ ਪਤੀ ਪਤਨੀ ਦਾ ਅੱਗ ਸੇਕਣ ਲਈ ਬਾਲੀ ਗਈ ਲੱਕੜ ਦੀ ਜ਼ਹਿਰੀਲੀ ਗੈਸ ਅਤੇ ਧੂਏਂ ਕਰਕੇ ਦਮ ਘੁੱਟਣ ਦੌਰਾਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੁਖਦਾਈ ਖਬਰ ਨੂੰ ਸੁਣ ਕੇ ਇਲਾਕੇ ਵਿੱਚ ਸੋਕ ਦੀ ਲਹਿਰ ਦੌੜ ਪਈ ਹੈ।
ਇਹ ਵੀ ਪੜ੍ਹੋ-ਪੰਜਾਬ : ਹੱਥਾਂ 'ਚ ਆਟੋਮੈਟਿਕ ਹਥਿਆਰ ਤੇ ਸਾਹਮਣੇ ਪੁਲਸ, ਗੋਲੀਆਂ ਦੀ ਤਾੜ-ਤਾੜ ਨਾਲ ਕੰਬਿਆ ਇਲਾਕਾ!
ਜਾਣਕਾਰੀ ਦਿੰਦੇ ਹੋਏ ਜਸਪਾਲ ਸਿੰਘ ਨਿਵਾਸੀ ਜੰਡਿਆਲਾ ਰੋਡ ਤਰਨਤਾਰਨ ਨੇ ਦੱਸਿਆ ਕਿ ਉਸ ਦਾ ਬੇਟਾ ਗੁਰਮੀਤ ਸਿੰਘ (42) ਅਤੇ ਨੂੰਹ ਜਸਬੀਰ ਕੌਰ ਰੋਜ਼ਾਨਾ ਦੀ ਤਰ੍ਹਾਂ ਰੋਟੀ ਪਾਣੀ ਖਾ ਘਰ ਵਿੱਚ ਬਣੇ ਹੋਏ ਤੀਸਰੀ ਮੰਜ਼ਿਲ ਉੱਪਰ ਆਪਣੇ ਕਮਰੇ ਅੰਦਰ ਸੌਣ ਚਲੇ ਗਏ। ਜਦੋਂ ਰੋਜ਼ਾਨਾ ਦੀ ਤਰ੍ਹਾਂ ਉਹ ਸਵੇਰ ਹੋਣ ਦੇ ਬਾਵਜੂਦ ਹੇਠਾਂ ਨਹੀਂ ਉਤਰੇ ਤਾਂ ਉਨ੍ਹਾਂ ਨੂੰ ਮੋਬਾਈਲ ਫੋਨ 'ਤੇ ਫੋਨ ਕੀਤਾ ਗਿਆ ਪ੍ਰੰਤੂ ਫੋਨ ਨਾ ਚੁੱਕਣ ਕਰਕੇ ਉਹ ਡਰ ਗਏ ਅਤੇ ਕਰੀਬ 12 ਵਜੇ ਜਦੋਂ ਉਨ੍ਹਾਂ ਵੱਲੋਂ ਕਮਰੇ ਵਿੱਚ ਜਾ ਕੇ ਵੇਖਿਆ ਗਿਆ ਤਾਂ ਕਮਰਾ ਬੰਦ ਸੀ ਅਤੇ ਉਸ ਵਿੱਚੋਂ ਧੂਆਂ ਨਿਕਲ ਰਿਹਾ ਸੀ।
ਇਹ ਵੀ ਪੜ੍ਹੋ- ਗੁਰੂ ਸਾਹਿਬਾਨ ਪ੍ਰਤੀ ਦਿੱਤੇ ਬਿਆਨ ਦੀ ਐਡਵੋਕੇਟ ਧਾਮੀ ਵੱਲੋਂ ਨਿੰਦਾ, ਕਿਹਾ- ਆਤਿਸ਼ੀ ਦੀ ਮੈਂਬਰਸ਼ਿਪ ਹੋਵੇ ਰੱਦ
ਪਿਤਾ ਨੇ ਦੱਸਿਆ ਕਿ ਖਿੜਕੀ ਨੂੰ ਤੋੜਦੇ ਹੋਏ ਉਹ ਜਦੋਂ ਆਸ ਪਾਸ ਦੇ ਲੋਕਾਂ ਸਮੇਤ ਕਮਰੇ ਵਿੱਚ ਦਾਖਲ ਹੋਏ ਤਾਂ ਵੇਖਿਆ ਕਿ ਬੈਡ ਉੱਪਰ ਸੁੱਤੇ ਹੋਏ ਉਸਦੇ ਬੇਟ ਅਤੇ ਨੂੰਹ ਦੀ ਮੌਤ ਹੋ ਚੁੱਕੀ ਸੀ। ਪਿਤਾ ਨੇ ਦੱਸਿਆ ਕਿ ਉਸ ਦਾ ਦੂਸਰਾ ਬੇਟਾ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਗੁਰਮੀਤ ਸਿੰਘ ਦਾ ਬੀਤੇ ਕਰੀਬ ਛੇ ਮਹੀਨੇ ਪਹਿਲਾਂ ਦੂਸਰੀ ਸ਼ਾਦੀ ਕੀਤੀ ਗਈ ਸੀ।
ਇਹ ਵੀ ਪੜ੍ਹੋ-3 ਬੱਚਿਆਂ ਦੀ ਮਾਂ ਨੂੰ ਲੈ ਕੇ ਫਰਾਰ ਹੋਇਆ ਨੌਜਵਾਨ, ਤੈਸ਼ 'ਚ ਆਏ ਰਿਸ਼ਤੇਦਾਰਾਂ ਨੇ ਫੁੱਕ'ਤਾ ਘਰ
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਰਮੀਤ ਸਿੰਘ ਜੋ ਇਨਵਰਟਰ ਬੈਟਰੀ ਦਾ ਕਾਰੋਬਾਰ ਕਰਦਾ ਸੀ, ਦੇ ਸਾਲੇ ਸਤਨਾਮ ਸਿੰਘ ਭੈਣ ਪ੍ਰਭਜੀਤ ਕੌਰ ਅਤੇ ਮਾਂ ਜਸਬੀਰ ਕੌਰ ਨੇ ਦੱਸਿਆ ਕਿ ਕਮਰੇ ਵਿੱਚ ਠੰਡ ਤੋਂ ਬਚਾਓ ਲਈ ਬਾਲਟੀ ਵਿੱਚ ਲੱਕੜ ਨੂੰ ਅੱਗ ਲਗਾਈ ਗਈ ਸੀ ਜਿਸ ਦੀ ਜਹਿਰੀਲੀ ਗੈਸ ਅਤੇ ਧੂਏ ਕਰਕੇ ਬੰਦ ਕਮਰੇ ਦੌਰਾਨ ਦੋਵਾਂ ਦੀ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਵੱਲੋਂ ਸ਼ਾਮ ਸਮੇਂ ਬਿਨਾਂ ਕੋਈ ਕਾਰਵਾਈ ਕਰਵਾਏ ਦੋਵਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਅੰਮ੍ਰਿਤਸਰ : ਨਸ਼ੇ ’ਚ 4 ਕੁੜੀਆਂ ਨੇ ਸੜਕ ’ਤੇ ਕੀਤਾ ਹੰਗਾਮਾ, ਧੀ ਨੂੰ ਵਾਲਾਂ ਤੋਂ ਫੜ ਕੇ ਲਿਜਾਣ ’ਤੇ ਪਿਤਾ ਨੂੰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
