ਟਰੱਕ ਤੇ ਮੋਟਰਸਾਈਕਲ ਵਿਚਾਲੇ ਆਹਮੋ-ਸਾਹਮਣੀ ਟੱਕਰ, ਨੌਜਵਾਨ ਦੀ ਦਰਦਨਾਕ ਮੌਤ

Thursday, May 04, 2023 - 08:30 PM (IST)

ਟਰੱਕ ਤੇ ਮੋਟਰਸਾਈਕਲ ਵਿਚਾਲੇ ਆਹਮੋ-ਸਾਹਮਣੀ ਟੱਕਰ, ਨੌਜਵਾਨ ਦੀ ਦਰਦਨਾਕ ਮੌਤ

ਖੰਨਾ (ਸੁਖਵਿੰਦਰ ਕੌਰ) : ਖੰਨਾ-ਸਮਰਾਲਾ ਰੋਡ ’ਤੇ ਸਥਿਤ ਪਿੰਡ ਬਰਧਾਲਾਂ ਵਿਖੇ ਬੁੱਧਵਾਰ ਦੇਰ ਰਾਤ ਮੋਟਰਸਾਈਕਲ ਅਤੇ ਟਰੱਕ ਵਿਚਾਲੇ ਹੋਈ ਆਹਮੋ-ਸਾਹਮਣੀ ਟੱਕਰ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਭਾਗ ਸਿੰਘ ਪੁੱਤਰ ਕੇਸਰ ਸਿੰਘ ਅਨੁਸਾਰ ਹਰਵਿੰਦਰ ਸਿੰਘ (27) ਮੋਟਰਸਾਈਕਲ ਰਾਹੀਂ ਦਿੱਲੀ ਤੋਂ ਆ ਰਹੇ ਭਰਾ ਨੂੰ ਖੰਨਾ ਤੋਂ ਲੈਣ ਜਾ ਰਿਹਾ ਸੀ, ਜਦੋਂ ਉਹ ਖੰਨਾ-ਸਮਰਾਲਾ ਰੋਡ ਬੱਸ ਅੱਡਾ ਬਰਧਾਲਾਂ ਨਜ਼ਦੀਕ ਪਹੁੰਚਿਆ ਤਾਂ ਖੰਨਾ ਸਾਈਡ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ, ਜੋ ਲੋਹੇ ਨਾਲ ਲੋਡ ਸੀ, ਨਾਲ ਟੱਕਰ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ : ਖੈਬਰ-ਪਖਤੂਨਖਵਾ ਦੇ ਸਕੂਲ ’ਚ ਚੱਲੀਆਂ ਤਾਬੜਤੋੜ ਗੋਲ਼ੀਆਂ, 7 ਅਧਿਆਪਕਾਂ ਦੀ ਮੌਤ

ਅੱਖੀਂ ਦੇਖਣ ਵਾਲਿਆਂ ਅਨੁਸਾਰ ਇਹ ਹਾਦਸਾ ਬਹੁਤ ਭਿਆਨਕ ਸੀ ਕਿਉਂਕਿ ਟਰੱਕ ਮੋਟਰਸਾਈਕਲ ਅਤੇ ਨੌਜਵਾਨ ਨੂੰ ਦੂਰ ਤੱਕ ਨਾਲ ਹੀ ਘੜੀਸ ਕੇ ਲੈ ਗਿਆ। ਟਰੱਕ ਦਾ ਡਰਾਈਵਰ ਟਰੱਕ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਨਜ਼ਦੀਕੀ ਪੁਲਸ ਚੌਕੀ ਬਰਧਾਲਾਂ ਦੇ ਇੰਚਾਰਜ ਥਾਣੇਦਾਰ ਪਵਿੱਤਰ ਸਿੰਘ ਨੇ ਪੁਲਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪਹੁੰਚ ਕੇ ਟਰੱਕ ’ਚ ਫਸੇ ਮੋਟਰਸਾਈਕਲ ਅਤੇ ਚਾਲਕ ਨੂੰ ਬਾਹਰ ਕੱਢਿਆ ਤਾਂ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ। ਥਾਣੇਦਾਰ ਪਵਿੱਤਰ ਸਿੰਘ ਅਨੁਸਾਰ ਟਰੱਕ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਹੋਈ ਮੌਤ


author

Manoj

Content Editor

Related News