ਪੱਟੀ ’ਚ ਵਾਪਰਿਆ ਦਰਦਨਾਕ ਹਾਦਸਾ, ਪੰਜ ਸਾਲਾ ਬੱਚੀ ਦੀ ਸਕੂਲ ਵੈਨ ਥੱਲੇ ਆਉਣ ਕਾਰਨ ਮੌਤ
Tuesday, Aug 02, 2022 - 11:36 PM (IST)

ਪੱਟੀ (ਸੌਰਭ) : ਸੈਕਰਡ ਹਾਰਟ ਸਕੂਲ ਠੱਕਰਪੁਰਾ ਵਿਖੇ ਨਰਸਰੀ ਕਲਾਸ ’ਚ ਪੜ੍ਹਦੀ ਪੰਜ ਸਾਲਾ ਲੜਕੀ ਸ਼ੁਭਲੀਨ ਕੌਰ ਦੀ ਸਕੂਲ ਦੀ ਵੈਨ ਥੱਲੇ ਆਉਣ ਨਾਲ ਮੌਤ ਹੋਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਮਗਰੋਂ ਡਰਾਈਵਰ ਵੈਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਖੇਮਕਰਨ ਰੋਡ ਪੱਟੀ ਵਿਖੇ ਸ਼ੁਭਲੀਨ ਕੌਰ ਪੱਤਰੀ ਰਾਜਵਿੰਦਰ ਸਿੰਘ ਰਾਜਾ ਖਾਰੇਵਾਲੇ, ਜੋ ਸੈਕਰਡ ਹਾਰਟ ਸਕੂਲ ਠੱਕਰਪੁਰਾ ਵਿਖੇ ਪੜ੍ਹਦੀ ਸੀ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਉਹ ਸਕੂਲ ਤੋਂ ਛੁੱਟੀ ਹੋਣ ਉਪਰੰਤ ਵੈਨ ਰਾਹੀਂ ਘਰ ਆ ਰਹੀ ਸੀ, ਜਦੋਂ ਉਹ ਘਰ ਦੇ ਬਾਹਰ ਵੈਨ ’ਚੋਂ ਉੱਤਰੀ ਤਾਂ ਅਚਾਨਕ ਵੈਨ ਦੇ ਥੱਲੇ ਆ ਗਈ, ਜਿਸ ਨੂੰ ਤੁਰੰਤ ਨਿੱਜੀ ਹਸਪਤਾਲ ਪੱਟੀ ਲਿਜਾਇਆ ਗਿਆ।
ਇਹ ਵੀ ਪੜ੍ਹੋ : ਸਰਾਵਾਂ ’ਤੇ GST ਲਾਉਣ ’ਤੇ ਰਾਘਵ ਚੱਢਾ ਨੇ ਰਾਜ ਸਭਾ ’ਚ ਘੇਰੀ ਭਾਜਪਾ ਸਰਕਾਰ, ਜਜ਼ੀਆ ਟੈਕਸ ਨਾਲ ਕੀਤੀ ਤੁਲਨਾ
ਇਸ ਦੌਰਾਨ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿਥੇ ਪਹੁੰਚਦੇ ਸਮੇਂ ਹੀ ਮੌਤ ਹੋ ਗਈ। ਇਸ ਸਬੰਧੀ ਪੁਲਸ ਥਾਣਾ ਸਿਟੀ ਪੱਟੀ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਕਿਹਾ ਕਿ ਥਾਣੇਦਾਰ ਕੁਲਬੀਰ ਸਿੰਘ ਵੱਲੋਂ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ CM ਮਾਨ ਨੂੰ ਦੱਸਿਆ ਨਾਂ ਦਾ ਮੁੱਖ ਮੰਤਰੀ, ਕਿਹਾ-ਕੇਜਰੀਵਾਲ ਚਲਾ ਰਿਹੈ ਸਰਕਾਰ