ਦੂਜੇ ਰਾਜਾਂ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਝੋਨਾ ਲਿਆ ਕੇ ਵੇਚਣ ਵਾਲੇ ਪੁਲਸ ਦੇ ਸ਼ਿਕੰਜੇ ''ਚ
Tuesday, Oct 20, 2020 - 05:59 PM (IST)
ਬਠਿੰਡਾ/ਮੁਕਤਸਰ: ਬਠਿੰਡਾ ਪੁਲਸ ਨੇ 4 ਵੱਖ-ਵੱਖ ਮਾਮਲਿਆਂ 'ਚ ਦੂਜੇ ਸੂਬਿਆਂ ਤੋਂ ਨਾਜਾਇਜ਼ ਢੰਗ ਨਾਲ ਝੋਨਾ ਲਿਆ ਕੇ ਪੰਜਾਬ 'ਚ ਵੇਚਣ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ 4 ਟਰੱਕ ਅਤੇ 2 ਟਰੈਕਟਰ ਆਪਣੇ ਕਬਜ਼ੇ 'ਚ ਲੈ ਲਏ ਹਨ। ਇਨ੍ਹਾਂ ਟਰੱਕਾਂ 'ਤੇ 122 ਟਨ ਝੋਨਾ ਜਿਹੜਾ ਵਪਾਰੀਆਂ ਨੇ ਸਸਤੀ ਕੀਮਤ 'ਤੇ ਦੂਜੇ ਸੂਬਿਆਂ ਤੋਂ ਖਰੀਦਿਆ ਸੀ ਅਤੇ ਉਸ ਨੂੰ ਮਹਿੰਗੇ ਮੁੱਲ ਪੰਜਾਬ ਦੀਆਂ ਮੰਡੀਆਂ 'ਚ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ।
ਇਹ ਵੀ ਪੜ੍ਹੋ: ਹੁਸੈਨੀਵਾਲਾ ਭਾਰਤ-ਪਾਕਿ ਸਰਹੱਦ 'ਤੇ ਫ਼ੌਜ ਨੇ ਪਾਕਿਸਤਾਨੀ ਕਰੰਸੀ ਸਮੇਤ ਸ਼ੱਕੀ ਵਿਅਕਤੀ ਕੀਤਾ ਕਾਬੂ
ਪੁਲਸ ਨੇ ਇਸ ਮਾਮਲੇ 'ਚ ਕੁੱਝ ਵਪਾਰੀਆਂ ਵਿਰੁੱਧ ਕੇਸ ਵੀ ਦਰਜ ਕੀਤਾ ਹੈ। ਬਠਿੰਡਾ ਦੇ ਐੱਸ.ਐੱਸ.ਪੀ. ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਦੂਜੇ ਰਾਜਾਂ ਤੋਂ ਲਿਆਂਦੀਆਂ ਜਾਣ ਵਾਲੀਆਂ ਫ਼ਸਲਾਂ ਚੈੱਕ ਕਰਨ ਲਈ 8 ਪੋਸਟਾਂ ਕਾਇਮ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਇਹ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਸਾਰੇ ਵਾਹਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ। ਜ਼ਿਲ੍ਹਾ ਮੁਕਤਸਰ ਦੇ ਗਿੱਦੜਬਾਹਾ ਖੇਤਰ 'ਚ ਵੀ ਪੁਲਸ ਨੇ ਅਜਿਹੇ ਮਾਮਲਿਆਂ ਦਾ ਪਰਦਾਫਾਸ਼ ਕੀਤਾ ਹੈ, ਜਿੱਥੇ ਦੂਜੇ ਰਾਜਾਂ ਦਾ ਝੋਨਾ ਲਿਆ ਕੇ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ: ਪ੍ਰੇਮ ਵਿਆਹ ਪਿੱਛੋਂ ਰਿਸ਼ਤੇ 'ਚ ਪਈ ਦਰਾੜ, ਧਰਨੇ 'ਤੇ ਬੈਠੀ ਪਤਨੀ ਭੀਖ ਮੰਗਣ ਲਈ ਹੋਈ ਮਜ਼ਬੂਰ