ਪੀ. ਡਬਲਿਊੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਾਂ ਨੇ ਦਿੱਤਾ ਧਰਨਾ
Tuesday, Jan 30, 2018 - 01:14 AM (IST)
ਸ੍ਰੀ ਅਨੰਦਪੁਰ ਸਾਹਿਬ, (ਦਲਜੀਤ)- ਪੀ. ਡਬਲਿਊ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸੱਦੇ 'ਤੇ ਅੱਜ ਬਲਬੀਰ ਚੰਦ ਅਤੇ ਜ਼ਿਲਾ ਚੇਅਰਮੈਨ ਸਤਪਾਲ ਸਸਕੌਰ ਦੀ ਅਗਵਾਈ ਹੇਠ ਅੱਜ ਇਥੇ ਧਰਨਾ ਦਿੱਤਾ ਗਿਆ ਅਤੇ ਸਰਕਾਰ ਖਿਲਾਫ ਮੁਜ਼ਾਹਰਾ ਕੀਤਾ ਗਿਆ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਰਮ ਸਿੰਘ ਜੈਤੇਵਾਲ, ਜਰਨੈਲ ਸਿੰਘ ਗਨੂਰਾ ਨੇ ਮੁਲਾਜ਼ਮਾਂ ਪ੍ਰਤੀ ਅਪਣਾਈ ਮਾੜੀ ਨੀਤੀ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਕਿਸੇ ਵੀ ਮਸਲੇ ਨੂੰ ਹੱਲ ਨਹੀਂ ਕੀਤਾ ਜਾ ਰਿਹਾ, ਜਿਨ੍ਹਾਂ 'ਚ ਡੀ. ਏ. ਦੀ ਕਿਸ਼ਤ, ਡੀ.ਏ. ਦਾ ਪੁਰਾਣਾ ਬਕਾਇਆ, ਵਰਦੀਆਂ ਨਾ ਦੇਣਾ, ਮੈਡੀਕਲ ਬਿੱਲਾਂ ਦੀ ਅਦਾਇਗੀ, ਖਜ਼ਾਨੇ 'ਤੇ ਅਣ-ਐਲਾਨੀਆਂ ਰੋਕ ਲਾਉਣਾ ਅਤੇ ਸੰਨ 2011 ਨੂੰ ਰੈਗੂਲਰ ਹੋਏ ਮੁਲਾਜ਼ਮਾਂ ਦਾ ਐੱਫ.ਪੀ.ਐੱਸ., ਡਿਪਟੀ ਡਾਇਰੈਕਟਰ ਮੋਹਾਲੀ ਵੱਲੋਂ ਲੋਕਾਂ ਦੇ ਕੱਟੇ ਪੈਸੇ ਵਾਪਿਸ ਨਾ ਕਰਨਾ ਆਦਿ ਮੰਗਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜੇਕਰ ਮੁਲਾਜ਼ਮਾਂ ਦਾ ਬਕਾਇਆ ਜਲਦ ਵਾਪਿਸ ਨਾ ਦਿੱਤਾ ਤਾਂ 7 ਫਰਵਰੀ 2017 ਨੂੰ ਮੋਹਾਲੀ ਵਿਖੇ ਸਰਕਾਰ ਖਿਲਾਫ ਧਰਨਾ ਦਿੱਤਾ ਜਾਵੇਗਾ।
ਇਸ ਮੌਕੇ ਦਰਸ਼ਨ ਸਿੰਘ ਬੜਵਾ, ਜਗਤਾਰ ਸਿੰਘ, ਮਹੇਸ਼ ਕੁਮਾਰ, ਇਕਬਾਲ ਸਿੰਘ, ਹਰਜਾਪ ਸਿੰਘ, ਗੁਰਨਾਮ ਸਿੰਘ, ਕੇਵਲ ਕ੍ਰਿਸ਼ਨ, ਰਾਜ ਕੁਮਾਰ, ਜਰਨੈਲ ਸਿੰਘ, ਜਸਵਿੰਦਰ ਲਾਲ, ਰਾਕੇਸ਼ ਕੁਮਾਰ, ਗੁਰਬਚਨ ਸਿੰਘ, ਪਾਲ ਚੰਦ ਤੇ ਕਰਮ ਚੰਦ ਆਦਿ ਹਾਜ਼ਰ ਸਨ।
