ਪੀ. ਏ. ਯੂ. ਫਸਲੀ ਰਹਿੰਦ-ਖੂੰਹਦ ਤੋਂ ਬਣਾਏਗੀ ਜੈਵਿਕ ਊਰਜਾ

Thursday, Feb 25, 2021 - 12:18 AM (IST)

ਪੀ. ਏ. ਯੂ. ਫਸਲੀ ਰਹਿੰਦ-ਖੂੰਹਦ ਤੋਂ ਬਣਾਏਗੀ ਜੈਵਿਕ ਊਰਜਾ

ਲੁਧਿਆਣਾ, (ਸਲੂਜਾ)- ਪੀ. ਏ. ਯੂ. ਦੇ ਨਵਿਆਉਣਯੋਗ ਊਰਜਾ ਵਿਭਾਗ ਨੂੰ ਫਸਲੀ ਰਹਿੰਦ-ਖੂੰਹਦ ਤੋਂ ਜੈਵਿਕ ਊਰਜਾ ਅਤੇ ਹੋਰ ਲਾਭਕਾਰੀ ਉਤਪਾਦ ਬਣਾਉਣ ਦੇ ਪ੍ਰਾਜੈਕਟ ਨਾਲ ਨਿਵਾਜ਼ਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਅਤੇ ਪ੍ਰਾਜੈਕਟ ਦੇ ਪ੍ਰਮੁੱਖ ਨਿਗਰਾਨ ਡਾ. ਰਾਜਨ ਅਗਰਵਾਲ ਨੇ ਦੱਸਿਆ ਕਿ ਇਹ ਪ੍ਰਾਜੈਕਟ ਫੋਰਟਮ ਇੰਡੀਆ ਪ੍ਰਾਈਵੇਟ ਲਿਮ. ਗੁੜਗਾਓਂ ਵੱਲੋਂ ਵਿਭਾਗ ਨੂੰ ਪੰਜਾਬ ’ਚ ਫਸਲੀ ਰਹਿੰਦ-ਖੂੰਹਦ ਦੀ ਵਰਤੋਂ ਕਰ ਕੇ ਜੈਵਿਕ ਊਰਜਾ ਪੈਦਾ ਕਰਨ ਸਬੰਧੀ ਖੋਜ ਲਈ ਦਿੱਤਾ ਗਿਆ ਹੈ। ਇਸ ਨਾਲ ਊਰਜਾ ਖੇਤਰ ਨੂੰ ਤਾਂ ਮਜ਼ਬੂਤੀ ਮਿਲੇਗੀ ਹੀ, ਨਾਲ ਹੀ ਫਸਲੀ ਰਹਿੰਦ-ਖੂੰਹਦ ਦੀ ਸੰਭਾਲ ਕਰ ਕੇ ਵਾਤਾਵਰਣ ਪ੍ਰਦੂਸ਼ਣ ਤੋਂ ਨਿਜਾਤ ਪਾਉਣ ਵੱਲ ਕਦਮ ਵਧਾਏ ਜਾਣਗੇ। ਇਸ ਪ੍ਰਾਜੈਕਟ ’ਚ ਡਾ. ਵਿਸ਼ਵਜੀਤ ਸਿੰਘ ਹਾਂਸ, ਡਾ. ਐੱਸ. ਕੇ. ਸਿੰਘ ਅਤੇ ਡਾ. ਉਰਮਿਲਾ ਥਾਪਰ ਵੀ ਸ਼ਾਮਲ ਹੋਣਗੇ।


author

Bharat Thapa

Content Editor

Related News