ਓਵਰਸਪੀਡ ਕਾਰਨ ਸ਼ਾਪਕੀਪਰ ਕੋਲੋਂ ਕਾਰ ਦੀ ਬ੍ਰੇਕ ਨਾ ਲੱਗਣ ਕਰਕੇ ਹੋਇਆ ਹਾਦਸਾ

Friday, Jul 27, 2018 - 05:24 AM (IST)

ਓਵਰਸਪੀਡ ਕਾਰਨ ਸ਼ਾਪਕੀਪਰ ਕੋਲੋਂ ਕਾਰ ਦੀ ਬ੍ਰੇਕ ਨਾ ਲੱਗਣ ਕਰਕੇ ਹੋਇਆ ਹਾਦਸਾ

ਜਲੰਧਰ,   (ਵਰੁਣ)— ਬੀਤੇ ਸ਼ਨੀਵਾਰ ਦੀ ਰਾਤ ਨੂੰ ਸ਼ੈਫ ਪੰਕਜ ਬੱਬਰ ਨੂੰ ਟੱਕਰ ਮਾਰਨ ਵਾਲੀ  ਕਾਰ ਦੇ ਚਾਲਕ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਕਾਰ ਚਾਲਕ ਸ਼ਾਪਕੀਪਰ ਦਿਲਪ੍ਰੀਤ  ਸਿੰਘ ਨੇ ਡੇਢ ਸਾਲ ਪਹਿਲਾਂ ਦਿੱਲੀ ਦੇ ਬ੍ਰਿਗੇਡੀਅਰ ਦੀ ਕਾਰ ਖਰੀਦੀ ਸੀ। ਪੁਲਸ ਨੇ  ਦਿੱਲੀ ਜਾ ਕੇ ਕਾਰ ਦੀ ਸਾਰੀ ਡਿਟੇਲ ਕਢਵਾਈ ਤਾਂ ਪਤਾ ਲੱਗਾ ਕਿ ਕਾਰ ਬ੍ਰਿਗੇਡੀਅਰ ਵੇਚ  ਚੁੱਕਾ ਹੈ, ਜਿਸਦੇ ਬਾਅਦ ਉਸਦੇ ਦੂਜੇ ਮਾਲਕ ਦੀ ਸਾਰੀ ਡਿਟੇਲ ਕਢਵਾ ਕੇ ਉਸਨੂੰ ਗ੍ਰਿਫਤਾਰ  ਕੀਤਾ ਗਿਆ। 
ਬੱਸ ਸਟੈਂਡ ਚੌਕੀ ਦੇ ਹੈੱਡ ਕਾਂਸਟੇਬਲ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ  ਕਾਰ ਦਾ ਨੰਬਰ ਮਿਲਣ 'ਤੇ ਦਿੱਲੀ ਜਾ ਕੇ ਸਾਰੀ ਡਿਟੇਲ ਕੱਢੀ ਗਈ ਤਾਂ ਕਾਰ ਦੇ ਦੂਜੇ ਮਾਲਕ  ਦੀ ਪਛਾਣ ਗੁਰੂ ਨਾਨਕਪੁਰਾ ਵੈਸਟ ਦੇ ਰਹਿਣ ਵਾਲੇ ਦਿਲਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ  ਵਜੋਂ ਹੋਈ ਹੈ। ਪੁਲਸ ਨੇ ਤੁਰੰਤ ਦਿਲਪ੍ਰੀਤ ਦੇ ਘਰ ਰੇਡ ਕੀਤੀ ਤਾਂ ਦਿਲਪ੍ਰੀਤ ਨੇ ਸਾਰੀ  ਗੱਲ ਸੱਚ ਦੱਸ ਦਿੱਤੀ। ਉਸਨੇ ਖੁਦ ਹੀ ਕਾਰ ਕਿਤੇ ਛੁਪਾ ਕੇ ਰੱਖੀ ਸੀ। ਪੁਲਸ ਨੇ  ਦਿਲਪ੍ਰੀਤ ਦੀ ਨਿਸ਼ਾਨਦੇਹੀ 'ਤੇ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਹੈ। ਉਸਦਾ ਫਰੰਟ ਦਾ ਸ਼ੀਸ਼ਾ  ਟੁੱਟਿਆ ਹੋਇਆ ਸੀ ਤੇ ਕਾਰ  ਹਾਦਸਾਗ੍ਰਸਤ ਸਥਿਤੀ ਵਿਚ ਸੀ। ਦਿਲਪ੍ਰੀਤ ਦੀ ਪੁਲਸ ਨੇ  ਗ੍ਰਿਫਤਾਰੀ ਦਿਖਾ ਦਿੱਤੀ ਹੈ। ਦਿਲਪ੍ਰੀਤ ਨੇ ਦੱਸਿਆ ਕਿ ਉਸ ਰਾਤ ਉਹ ਕਾਫੀ ਸਪੀਡ ਵਿਚ  ਸੀ, ਜਦਕਿ ਪੰਕਜ ਵੀ ਸਪੀਡ ਵਿਚ ਆ ਰਿਹਾ ਸੀ। ਜਿਵੇਂ ਹੀ ਪੰਕਜ ਸਾਹਮਣੇ ਆਇਆ ਤਾਂ  ਉਹ ਬ੍ਰੇਕ ਨਹੀਂ ਲਗਾ ਸਕਿਆ ਤੇ ਕਾਰ ਪੰਕਜ ਦੀ ਬਾਈਕ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ  ਉਹ ਸਿੱਧਾ ਆਪਣੇ ਦੋਸਤ ਦੇ ਘਰ ਰੁਕ ਗਿਆ ਸੀ। ਸ਼ਨੀਵਾਰ ਰਾਤ 12.30 ਵਜੇ ਗਾਰਡ ਰੈਸਟੋਰੈਂਟ  ਦੇ ਸ਼ੈਫ ਪੰਕਜ  (23) ਨਿਵਾਸੀ ਬਸਤੀ ਗੁਜ਼ਾਂ ਨੂੰ ਚੁਨਮੁਨ ਚੌਕ 'ਚ ਕਾਰ ਨੇ ਟੱਕਰ  ਮਾਰ ਦਿੱਤੀ। ਕਾਰ ਚਾਲਕ ਨੇ ਮੌਕੇ ਤੋਂ ਕਾਰ ਭਜਾ ਲਈ ਸੀ, ਜਦਕਿ ਸੋਮਵਾਰ ਸਵੇਰੇ ਪੰਕਜ ਨੇ  ਦਮ ਤੋੜ ਦਿੱਤਾ ਸੀ। ਪੰਕਜ ਤਿੰਨ ਭੈਣਾਂ ਦਾ ਇਕਲੌਤਾ ਭਰਾ ਹੈ। 2011 ਵਿਚ ਉਸਦੇ ਪਿਤਾ ਦੀ  ਮੌਤ ਹੋ ਗਈ ਸੀ।
 


Related News