ਅੰਮ੍ਰਿਤਸਰ 'ਚ ਨਸ਼ੇ ਦੀ ਓਵਰਡੋਜ਼ ਕਾਰਨ ਦੋ ਨੌਜਵਾਨਾਂ ਦੀ ਮੌਤ (ਵੀਡੀਓ)

06/22/2018 7:18:11 PM

ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਵਿਚ ਨਸ਼ੇ ਦੀ ਓਵਰਡੋਜ਼ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਕਰਨ ਅਤੇ ਹਰਪ੍ਰੀਤ ਦੋਸਤ ਸਨ ਅਤੇ ਕਰਨ ਦੇ ਪਿਤਾ ਕੁਝ ਦਿਨਾਂ ਲਈ ਘਰੋਂ ਬਾਹਰ ਗਏ ਹੋਏ ਸਨ। ਇਸ ਦੌਰਾਨ ਕਰਨ ਨੇ ਆਪਣੇ ਦੋਸਤ ਹਰਪ੍ਰੀਤ ਨੂੰ ਬੁੱਧਵਾਰ ਛੇਹਰਟਾ ਸਥਿਤ ਆਪਣੇ ਘਰ ਬੁਲਾਇਆ ਅਤੇ ਨਸ਼ੇ ਦੀ ਓਵਰਡੋਜ਼ ਕਾਰਨ ਦੋਵਾਂ ਦੀ ਮੌਤ ਹੋ ਗਈ। 
PunjabKesari
ਪੁਲਸ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਸਵੇਰੇ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਘਰ 'ਚੋਂ ਬਦਬੂ ਆਉਣ ਲੱਗੀ। ਇਸ ਦੌਰਾਨ ਲੋਕਾਂ ਵਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਜਦੋਂ ਪੁਲਸ ਨੇ ਅੰਦਰ ਜਾ ਕੇ ਦੇਖਿਆ ਤਾਂ ਦੋਵਾਂ ਦੀਆਂ ਲਾਸ਼ਾਂ ਪਈਆਂ ਸਨ। ਪੁਲਸ ਮੁਤਾਬਕ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਵਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਰਨ ਦੀ ਪਤਨੀ ਨਿਊਜ਼ੀਲੈਂਡ ਰਹਿੰਦੀ ਹੈ ਅਤੇ ਉਹ ਵੀ ਕੁਝ ਦਿਨਾਂ 'ਚ ਨਿਊਜ਼ੀਲੈਂਡ ਜਾਣਾ ਵਾਲਾ ਸੀ।


Related News