ਮਾਪਿਆਂ ਦੇ ਇਕਲੌਤੇ ਸਹਾਰੇ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ, ਸਿਹਰਾ ਬੰਨ੍ਹ ਦਿੱਤੀ ਅੰਤਿਮ ਵਿਦਾਈ

Wednesday, Jul 28, 2021 - 02:35 PM (IST)

ਮਾਪਿਆਂ ਦੇ ਇਕਲੌਤੇ ਸਹਾਰੇ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ, ਸਿਹਰਾ ਬੰਨ੍ਹ ਦਿੱਤੀ ਅੰਤਿਮ ਵਿਦਾਈ

ਮਲੋਟ (ਜੁਨੇਜਾ): ਕੱਲ੍ਹ ਦੇਰ ਸ਼ਾਮ ਮਲੋਟ ਵਿਖੇ ਚਿੱਟੇ ਦੀ ਵਧੇਰੇ ਮਾਤਰਾ ਦੀ ਵਰਤੋਂ ਕਰਕੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ।ਜਾਣਕਾਰੀ ਅਨੁਸਾਰ ਜਗਸੀਰ ਸਿੰਘ ਪੁੱਤਰ ਪ੍ਰੀਤਮ ਸਿੰਘ (28 ਸਾਲ ) ਟਰੱਕ ਤੇ ਡਰਾਇਵਰੀ ਕਰਦਾ ਸੀ ਅਤੇ ਤਿੰਨ ਭੈਣਾ ਦਾ ਇਕਲੌਤਾ ਭਰਾ ਸੀ।  ਮ੍ਰਿਤਕ ਦੀ ਮਾਤਾ ਕੁਲਦੀਪ ਕੌਰ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਨਸ਼ੇ ਦਾ ਸੇਵਨ ਕਰਦਾ ਸੀ ਅਤੇ ਕੱਲ੍ਹ ਸ਼ਾਮ 6 ਵਜੇ ਚਿੱਟੇ ਦਾ ਟੀਕਾ ਲਾਉਣ ਕਰਕੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਵਿਦੇਸ਼ ਗਏ ਪਤੀ ਦੀ ਫੋਨ 'ਤੇ ਖੁੱਲ੍ਹੀ ਪੋਲ, ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਪਤਨੀ

PunjabKesari

ਮ੍ਰਿਤਕ ਕੁਵਾਰਾ ਸੀ ਅਤੇ ਉਸਦੇ ਪਿਤਾ ਦੀ ਪਿਛਲੇ ਸਾਲ ਹਾਰਟ ਦੀ ਬਿਮਾਰੀ ਕਰਕੇ ਮੌਤ ਹੋ ਗਈ ਸੀ । ਜਗਸੀਰ ਸਿੰਘ ਦੀ ਮਾਤਾ ਕੁਲਦੀਪ ਕੌਰ ਨੇ ਦੋਸ਼ ਲਾਇਆ ਹੈ ਕਿ ਵਾਰਡ ਨੰਬਰ 14 ਵਿਚ ਨਨਾਣ ਭਰਜਾਈ ਦੀ ਜੋੜੀ ਸ਼ਰੇਆਮ ਚਿੱਟੇ ਦੀ ਵਿਕਰੀ ਕਰਦੀ ਹੈ ਜਿਸ ਸਬੰਧੀ ਪੁਲਸ ਨੂੰ ਕਈ ਵਾਰ ਸ਼ਿਕਾਇਤ ਕੀਤੀ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ : ਲਵਪ੍ਰੀਤ ਖ਼ੁਦਕੁਸ਼ੀ ਮਾਮਲੇ ’ਚ ਕੈਨੇਡਾ ਰਹਿੰਦੀ ਪਤਨੀ ਬੇਅੰਤ ਕੌਰ ਦੇ ਖ਼ਿਲਾਫ਼ ਮਾਮਲਾ ਦਰਜ


author

Shyna

Content Editor

Related News