ਪੰਜਾਬ ’ਚ ਨਸ਼ੇ ਦਾ ਕਹਿਰ, ਓਵਰਡੋਜ਼ ਨਾਲ ਬਾਥਰੂਮ ’ਚ ਡਿੱਗਿਆ ਪੰਜਾਬ ਪੁਲਸ ਦਾ ਜਵਾਨ
Saturday, Apr 10, 2021 - 05:46 PM (IST)

ਬਠਿੰਡਾ (ਕੁਨਾਲ ਬਾਂਸਲ): ਆਏ ਦਿਨ ਪੰਜਾਬ ’ਚ ਨਸ਼ਿਆਂ ਦੀ ਵਿਕਰੀ ਵੱਡੇ ਪੱਧਰ ’ਤੇ ਹੋ ਰਹੀ ਹੈ। ਇਸ ਦੇ ਸ਼ਿਕੰਜੇ ’ਚ ਨਾ ਸਿਰਫ਼ ਬਠਿੰਡਾ ਦੇ ਲੋਕ ਫਸ ਗਏ ਹਨ ਸਗੋਂ ਇਸ ਦੀ ਸਪਲਾਈ ਰੋਕਣ ਵਾਲੇ ਪੁਲਸ ਮੁਲਾਜ਼ਮ ਵੀ ਇਸ ਦੇ ਚੁੰਗਲ ਵਿਚ ਫਸ ਗਏ ਹਨ। ਅਜਿਹਾ ਹੀ ਇੱਕ ਮਾਮਲਾ ਉਦੋਂ ਬਠਿੰਡਾ ਵਿੱਚ ਦੇਖਣ ਨੂੰ ਮਿਲਿਆ ਜਦੋਂ ਪੁਲਸ ਵਿੱਚ ਤਾਇਨਾਤ ਇੱਕ ਪੁਲਸ ਮੁਲਾਜ਼ਮ ਦੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਸਿਹਤ ਵਿਗੜ ਗਈ। ਉਕਤ ਪੁਲਸ ਮੁਲਾਜ਼ਮ ਪਰਸਰਾਮ ਨਗਰ ਸਥਿਤ ਪਬਲਿਕ ਟਾਇਲਟ ਵਿਚ ਬੈਠਾ ਸੀ ਅਤੇ ਚਿੱਟੇ ਦਾ ਟੀਕਾ ਲਗਾ ਰਿਹਾ ਸੀ।
ਇਹ ਵੀ ਪੜ੍ਹੋ: ਲੱਖਾ ਸਿਧਾਣਾ ਦੀ ਨੌਜਵਾਨਾਂ ਨੂੰ ਵੰਗਾਰ, ਆਉਣ ਵਾਲੀਆਂ ਨਸਲਾਂ ਲਈ ਮੋਰਚੇ 'ਚ ਹੋਵੋ ਸ਼ਾਮਲ
ਨਸ਼ੇ ਦੀ ਓਵਰਡੋਜ਼ ਕਾਰਨ ਪੁਲਸ ਮੁਲਾਜ਼ਮ ਦੀ ਹਾਲਤ ਮੌਕੇ ’ਤੇ ਵਿਗੜ ਗਈ ਅਤੇ ਉਹ ਉਥੇ ਬੇਹੋਸ਼ ਹੋ ਗਿਆ। ਜਦੋਂ ਇਕ ਵਿਅਕਤੀ ਟਾਇਲਟ ਆਇਆ ਤਾਂ ਉਸ ਨੇ ਪੁਲਸ ਮੁਲਾਜ਼ਮ ਨੂੰ ਬੇਹੋਸ਼ੀ ਦੀ ਸਥਿਤੀ ਵਿਚ ਵੇਖਿਆ ਅਤੇ ਪਰਉਪਕਾਰੀ ਸਹਾਰਾ ਜਨਸੇਵਾ ਦੀ ਮਦਦ ਨਾਲ ਪੁਲਸ ਨੂੰ ਇਲਾਜ ਲਈ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ। ਪੁਲਸ ਕਰਮਚਾਰੀ ਕੋਲੋਂ ਇੱਕ ਟੀਕਾ ਲਗਾਉਣ ਲਈ ਵਰਤੀ ਗਈ ਇੱਕ ਸਰਿੰਜ ਵੀ ਬਰਾਮਦ ਕੀਤੀ ਗਈ ਸੀ।
ਇਹ ਵੀ ਪੜ੍ਹੋ: 14 ਸਾਲ ਬਾਅਦ ਵਿਦੇਸ਼ੋਂ ਪਰਤਿਆ ਸਖ਼ਸ਼, ਹੁਣ ਟਰੈਕਟਰ-ਟਰਾਲੀ ਨੂੰ ਇੰਝ ਬਣਾਇਆ ਰੁਜ਼ਗਾਰ ਦਾ ਸਾਧਨ (ਵੀਡੀਓ)
ਪੁਲਸ ਮੁਲਾਜ਼ਮ ਦੀ ਪਛਾਣ ਜਸਪ੍ਰੀਤ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਪੁਲਸ ਮੁਲਾਜ਼ਮ ਪੁਲਸ ਲਾਈਨ ਵਿੱਚ ਤਾਇਨਾਤ ਸੀ। ਦੂਜੇ ਪਾਸੇ ਸਿਵਲ ਹਸਪਤਾਲ ਦੇ ਡਾਕਟਰ ਜੋ ਪੁਲਸ ਮੁਲਾਜ਼ਮਾਂ ਦਾ ਇਲਾਜ ਕਰ ਰਹੇ ਹਨ, ਦਾ ਕਹਿਣਾ ਹੈ ਕਿ ਉਕਤ ਪੁਲਸ ਮੁਲਾਜ਼ਮ ਨਸ਼ੇ ਦੀ ਓਵਰਡੋਜ਼ ਕਾਰਨ ਬੇਹੋਸ਼ ਹੋ ਗਿਆ ਹੈ।
ਇਹ ਵੀ ਪੜ੍ਹੋ: ਬੇਅਦਬੀ ਮਾਮਲੇ 'ਚ ਜੱਗ ਜ਼ਾਹਿਰ ਹੋਈ ਬਾਦਲ-ਕੈਪਟਨ ਦੀ ਦੋਸਤੀ: ਜਥੇਦਾਰ ਦਾਦੂਵਾਲ