ਹੁਣ ਹਾਈਵੇ ''ਤੇ ਨਹੀਂ ਚੱਲਣਗੇ ਓਵਰ ਸਪੀਡ ਵਾਹਨ

Saturday, Sep 14, 2019 - 03:19 PM (IST)

ਹੁਣ ਹਾਈਵੇ ''ਤੇ ਨਹੀਂ ਚੱਲਣਗੇ ਓਵਰ ਸਪੀਡ ਵਾਹਨ

ਖਰੜ (ਅਮਰਦੀਪ) : ਪੰਜਾਬ ਸਰਕਾਰ ਵਲੋਂ ਹਾਈਵੇ ਸੜਕਾਂ 'ਤੇ ਵੱਧ ਰਹੇ ਹਾਦਸਿਆਂ ਨੂੰ ਰੋਕਣ ਲਈ ਜੋ ਨਵੀਂ ਤਕਨੀਕ ਨਾਲ ਤਿਆਰ ਕੀਤੀ ਸਪੀਡ ਰੇਡਾਰ ਨਾਲ ਨੈਸ਼ਨਲ ਹਾਈਵੇ-21 ਖਰੜ-ਕੁਰਾਲੀ ਕੌਮੀ ਮਾਰਗ ਦੇ ਉਪਰ ਡੀ. ਐੱਸ. ਪੀ. ਟ੍ਰੈਫਿਕ ਗੁਰਇਕਬਾਲ ਸਿੰਘ ਦੀ ਅਗਵਾਈ 'ਚ ਓਵਰ ਸਪੀਡ ਵਾਹਨਾਂ ਦੇ ਚਲਾਨ ਕੱਟੇ ਗਏ। ਇਸ ਓਵਰ ਸਪੀਡ ਚਲਾਨ ਟੀਮ 'ਚ ਖਰੜ ਟ੍ਰੈਫਿਕ ਪੁਲਸ ਦੇ ਇੰਚਾਰਜ ਹਰਸ਼ ਪਾਲ ਸ਼ਰਮਾ, ਕੁਰਾਲੀ ਟ੍ਰੈਫਿਕ ਪੁਲਸ ਇੰਚਾਰਜ ਬਲਵਿੰਦਰ ਸਿੰਘ ਚਾਹਲ ਅਤੇ ਹੋਰ ਪੁਲਸ ਅਧਿਕਾਰੀ ਹਾਜ਼ਰ ਸਨ ।

ਡੀ. ਐੱਸ. ਪੀ. ਵੱਲੋ ਦਿੱਤੀ ਜਾਣਕਾਰੀ ਅਨੁਸਾਰ ਇਸ ਮੌਕੇ ਓਵਰ ਸਪੀਡ ਦੇ 53 ਚਲਾਨ ਕੱਟਕੇ ਮੌਕੇ 'ਤੇ ਹੀ 44 ਹਜ਼ਾਰ ਰੁਪਏ ਨਗਦ ਜੁਰਮਾਨਾ ਵਸੂਲਿਆ ਗਿਆ। ਜਦਕਿ 10 ਚਲਾਨ ਆਰ. ਟੀ. ਓ. ਨੂੰ ਭੇਜੇ ਗਏ ਹਨ । ਉਨ੍ਹਾਂ ਓਵਰ ਸਪੀਡ ਚਲਾਨ ਕੱਟ ਕੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਹਾਈਵੇ 'ਤੇ ਲਿਮਟ ਸਪੀਡ ਨਾਲ ਆਪਣੇ ਵਾਹਨ ਚਲਾਨ ਤਾਂ ਜੋ ਕਿ ਸੜਕੀ ਹਾਦਸੇ ਨਾ ਹੋ ਸਕਣ। ਗੱਲਬਾਤ ਕਰਦਿਆਂ ਡੀ. ਐੱਸ. ਪੀ. ਟ੍ਰੈਫਿਕ ਗੁਰਇਕਬਾਲ ਸਿੰਘ ਨੇ ਕਿਹਾ ਕਿ ਇਹ ਮੁਹਿੰਮ ਭਵਿੱਖ ਵਿਚ ਵੀ ਜਾਰੀ ਰਹੇਗੀ। ਇਸ ਮੌਕੇ ਟ੍ਰੈਫਿਕ ਮਾਰਸ਼ਲ ਅਜੈਬ ਸਿੰਘ ਵੀ ਹਾਜ਼ਰ ਸਨ।

ਦੱਸ ਦਈਏ ਕਿ ਨਵੇਂ ਟ੍ਰੈਫਿਕ ਨਿਯਮਾਂ ਦੇ ਅਧੀਨ ਕੱਟੇ ਜਾ ਰਹੇ ਭਾਰੀ ਚਲਾਨ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ ਪਰ ਟ੍ਰੈਫਿਕ ਦੇ ਕੁਝ ਸਖਤ ਨਿਯਮ ਅਜਿਹੇ ਵੀ ਹਨ, ਜੋ ਪਹਿਲਾਂ ਤੋਂ ਮੌਜੂਦ ਹਨ ਪਰ ਘੱਟ ਹੀ ਲੋਕਾਂ ਨੂੰ ਇਸ ਦੀ ਜਾਣਕਾਰੀ ਹੈ। ਚੰਡੀਗੜ੍ਹ 'ਚ ਵੀ ਗੁਜਰਾਤ ਦੀ ਤਰਜ਼ 'ਤੇ ਚਲਾਨ ਦੇ ਰੇਟਾਂ ਨੂੰ ਘਟਾਉਣ ਦੇ ਮੁੱਦੇ 'ਤੇ ਐਡਵਾਈਜ਼ਰ ਮਨੋਜ ਪਰਿਦਾ ਦਾ ਕਹਿਣਾ ਹੈ ਕਿ ਯੂ. ਟੀ. ਸਿੱਧਾ ਕੇਂਦਰ ਸਰਕਾਰ ਦੇ ਅੰਡਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ 'ਚ ਵੀ ਚਲਾਨ ਦੇ ਰੇਟ ਘੱਚਟ ਕਰਨ ਦਾ ਨਾ ਤਾਂ ਕੋਈ ਪ੍ਰਸਤਾਵ ਹੈ ਅਤੇ ਨਾ ਹੀ ਇਸ ਵਿਸ਼ੇ 'ਤੇ ਕਿਸੇ ਮੰਗ ਨੂੰ ਮੰਨਿਆ ਜਾਵੇਗਾ।


author

Anuradha

Content Editor

Related News