ਨਸ਼ੇ ਦੇ ਸੇਵਨ ''ਚ 4 ਗ੍ਰਿਫ਼ਤਾਰ, ਡੋਪ ਟੈਸਟ ਰਿਪੋਰਟ ਨਿਕਲੀ ਪਾਜ਼ੇਟਿਵ

Saturday, Oct 17, 2026 - 07:39 PM (IST)

ਨਸ਼ੇ ਦੇ ਸੇਵਨ ''ਚ 4 ਗ੍ਰਿਫ਼ਤਾਰ, ਡੋਪ ਟੈਸਟ ਰਿਪੋਰਟ ਨਿਕਲੀ ਪਾਜ਼ੇਟਿਵ

ਹੁਸ਼ਿਆਰਪੁਰ (ਰਾਕੇਸ਼)-ਥਾਣਾ ਮਾਡਲ ਟਾਊਨ ਪੁਲਸ ਨੇ ਐੱਨ. ਡੀ . ਪੀ. ਐੱਸ. ਐਕਟ ਤਹਿਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਏ. ਐੱਸ. ਆਈ. ਰਾਮ ਮੂਰਤੀ ਸਾਥੀ ਕਰਮਚਾਰੀਆਂ ਨਾਲ ਗਸ਼ਤ ’ਤੇ ਸਨ। ਸੂਚਨਾ ਮਿਲਣ ’ਤੇ ਮੁਹੱਲਾ ਬਲਬੀਰ ਕਾਲੋਨੀ ਟੀ-ਪੁਆਇੰਟ ਤੋਂ ਅਰਜੁਨ ਕੁਮਾਰ ਪੁੱਤਰ ਸੁਰੇਂਦਰ ਕੁਮਾਰ ਨਿਵਾਸੀ ਮੁਹੱਲਾ ਭਗਤ ਨਗਰ, ਥਾਣਾ ਮਾਡਲ ਟਾਊਨ ਨੂੰ ਕਾਬੂ ਕਰ ਕੇ ਉਸ ਦਾ ਡੋਪ ਟੈਸਟ ਸਿਵਲ ਹਸਪਤਾਲ ਤੋਂ ਕਰਵਾਇਆ ਗਿਆ। ਰਿਪੋਰਟ ਪਾਜ਼ੇਟਿਵ ਆਉਣ ’ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਸੇ ਤਰ੍ਹਾਂ ਥਾਣਾ ਬੁੱਲ੍ਹੋਵਾਲ ਪੁਲਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏ. ਐੱਸ. ਆਈ. ਸੁਰਿੰਦਰ ਪਾਲ ਸਾਥੀ ਕਰਮਚਾਰੀਆਂ ਨਾਲ ਅੱਡਾ ਨੰਦਾਚੌਰ ’ਚ ਮੌਜੂਦ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮੇਜਰ ਸਿੰਘ ਪੁੱਤਰ ਕੁੰਦਨ ਸਿੰਘ ਅਤੇ ਸੋਢੀ ਪੁੱਤਰ ਬਲਵਿੰਦਰ ਸਿੰਘ ਨਿਵਾਸੀ ਪਿੰਡ ਨੰਦਾਚੌਰ ਜੋ ਨਸ਼ਾ ਕਰਨ ਅਤੇ ਵੇਚਣ ਦੇ ਆਦੀ ਹਨ, ਦੋਵਾਂ ਦਾ ਸਿਵਲ ਹਸਪਤਾਲ ਤੋਂ ਡੋਪ ਟੈਸਟ ਕਰਵਾਏ ਜਾਣ ’ਤੇ ਦੋਹਾਂ ਦੀ ਰਿਪੋਰਟ ਪਾਜ਼ੇਟਿਵ ਆਈ, ਜਿਸ ’ਤੇ ਪੁਲਸ ਨੇ ਮਾਮਲਾ ਦਰਜ ਕਰਕੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ: ਨੰਗਲ 'ਚ ਹੋਏ ਅਨਮੋਲਪ੍ਰੀਤ ਦੇ ਕਤਲ ਦਾ ਮਾਮਲਾ ਸੁਲਝਿਆ, 24 ਘੰਟਿਆਂ 'ਚ ਦੋ ਮੁਲਜ਼ਮ ਗ੍ਰਿਫ਼ਤਾਰ

ਇਕ ਹੋਰ ਮਾਮਲੇ ’ਚ ਥਾਣਾ ਇੰਡਸਟਰੀਅਲ ਏਰੀਆ ਪੁਰਹੀਰਾਂ ਪੁਲਸ ਨੇ ਐੱਨ. ਡੀ. ਪੀ .ਐੱਸ. ਐਕਟ ਤਹਿਤ ਇਕ ਨੂੰ ਗ੍ਰਿਫ਼ਤਾਰ ਕੀਤਾ ਹੈ। ਹੈੱਡ ਕਾਂਸਟੇਬਲ ਰਵਿੰਦਰ ਸਿੰਘ ਸਾਥੀ ਕਰਮਚਾਰੀਆਂ ਨਾਲ ਰਹੀਮਪੁਰ ’ਚ ਮੌਜੂਦ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਵਿਸ਼ਾਲ ਕੁਮਾਰ ਪੁੱਤਰ ਵਰਿੰਦਰ ਸ਼ਾਹ ਨਿਵਾਸੀ ਵਾਰਡ ਨੰਬਰ 18, ਪੁਰਹੀਰਾਂ ਜੋ ਇਸ ਸਮੇਂ ਸੁੰਦਰ ਨਗਰ ਦੀ ਬੈਕ ਸਾਈਡ ਖ਼ਾਲੀ ਗਰਾਊਂਡ ’ਚ ਖੜ੍ਹਾ ਕਿਸੇ ਦਾ ਇੰਤਜ਼ਾਰ ਕਰ ਰਿਹਾ ਹੈ, ਨੂੰ ਕਾਬੂ ਕਰ ਕੇ ਡੋਪ ਟੈਸਟ ਕਰਵਾਇਆ ਜਾਵੇ ਤਾਂ ਨਸ਼ਾ ਕਰਨ ਵਾਲੇ ਹੋਰਨਾਂ ਨੂੰ ਵੀ ਨਸੀਹਤ ਮਿਲ ਸਕਦੀ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਨੌਜਵਾਨ ਨੂੰ ਕਾਬੂ ਕੀਤਾ। ਸਿਵਲ ਹਸਪਤਾਲ ਤੋਂ ਡੋਪ ਟੈਸਟ ਕਰਵਾਏ ਜਾਣ ’ਤੇ ਰਿਪੋਰਟ ਪਾਜ਼ੇਟਿਵ ਆਉਣ ’ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਠੰਡ ਦੀ ਦਸਤਕ! 22 ਅਕਤੂਬਰ ਤੱਕ ਮੌਸਮ ਵਿਭਾਗ ਦੀ ਨਵੀਂ ਅਪਡੇਟ ਜਾਰੀ


author

shivani attri

Content Editor

Related News