GNA ਯੂਨੀਵਰਸਿਟੀ 'ਚ ਅੰਤਰਰਾਸ਼ਟਰੀ ਪੱਧਰ 'ਤੇ ਹੋ ਰਿਹੈ ਉੱਚ ਸਿੱਖਿਆ ਦਾ ਪ੍ਰਸਾਰ- ਖਰਬੰਦਾ
Friday, Mar 08, 2019 - 02:17 PM (IST)

ਫਗਵਾੜਾ (ਜਲੋਟਾ)- ਜੀ. ਐੱਨ. ਏ ਯੂਨੀਵਰਸਿਟੀ ਦੇ ਵਿਹੜੇ 'ਚ ਅੱਜ ਹਾਰੀਜ਼ੋਨ ਇੰਟਰ ਕਾਲਜ ਕੁਇੱਜ਼ ਮੁਕਾਬਲਾ 2019 ਦਾ ਆਯੋਜਨ ਕੀਤਾ ਗਿਆ ਹੈ। ਮੁਕਾਬਲੇ 'ਚ ਪੰਜਾਬ ਦੇ ਵੱਖ-ਵੱਖ ਕਾਲਜਾਂ ਤੋਂ 700 ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਹੈ। ਇਸ ਮੌਕੇ 'ਤੇ ਡੀ. ਪੀ. ਐੱਸ. ਖਰਬੰਦਾ (ਡੀ. ਸੀ. ਕਪੂਰਥਲਾ) ਨੇ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਰਸਮੀ ਤੌਰ 'ਤੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਪ੍ਰੋਗਰਾਮ ਦੌਰਾਨ ਵੱਖ-ਵੱਖ ਕਾਲਜਾਂ ਤੋਂ ਪਹੁੰਚੇ ਵਿਦਿਆਰਥੀਆਂ ਦੀਆਂ ਟੀਮਾਂ ਨੇ ਕੁਇੱਜ਼ ਮੁਕਾਬਲੇ 'ਚ ਬਿਹਤਰੀਨ ਢੰਗ ਨਾਲ ਹਿੱਸਾ ਲਿਆ।
ਮਿਲੀ ਜਾਣਕਾਰੀ ਮੁਤਾਬਕ ਫਾਈਨਲ ਮੁਕਾਬਲੇ 'ਚ ਬਿਜ਼ਨੈੱਸ ਕੁਇਜ਼ 'ਚ ਗੌਰਮਿੰਟ ਗਰਲਜ਼ ਕਾਲਜ ਲੁਧਿਆਣਾ, ਰਾਈਜ਼ਿੰਗ ਸਟਾਰ ਸ਼ੈਫ ਮੁਕਾਬਲੇ 'ਚ ਗੌਰਮਿੰਟ ਗਰਲਜ਼ ਕਾਲਜ ਲੁਧਿਆਣਾ, ਪੰਜਾਬੀ ਲੋਕ ਨਾਚ 'ਚ ਗੌਰਮਿੰਟ ਗਰਲਜ਼ ਕਾਲਜ ਲੁਧਿਆਣਾ, ਕੈਡ ਕੰਟੈਸਟ 'ਚ ਆਈ. ਕੇ. ਜੀ ਪੀ. ਟੀ. ਯੂ ਹੁਸ਼ਿਆਰਪੁਰ, ਸੀ. ਐੱਨ. ਸੀ ਸਿਮੁਲੇਟਰ 'ਚ ਆਰ. ਡੀ. ਪੌਲਟੈਕਨਿਕ ਕਾਲਜ ਲੁਧਿਆਣਾ, ਸ਼ਾਰਟ ਫਿਲਮ ਮੁਕਾਬਲੇ 'ਚ ਲਾਇਲਪੁਰ ਖਾਲਸਾ ਕਾਲਜ, ਜਲੰਧਰ, ਡਿਜੀਟਲ ਡਿਜ਼ਾਈਨ 'ਚ ਲਾਇਲਪੁਰ ਖਾਲਸਾ ਕਾਲਜ ਜਲੰਧਰ, ਕੋਡ ਕ੍ਰੇਜ 'ਚ ਕੇ. ਐੱਲ. ਸੀ. ਡੀ. ਕਾਲਜ ਲੁਧਿਆਣਾ, ਨੈਟਵਰਕ ਬਲੂ ਪ੍ਰਿੰਟ 'ਚ ਪੀ. ਸੀ. ਟੀ. ਈ. ਗਰੁੱਪ ਆਫ ਇੰਸਟੀਚਿਊਟ ਲੁਧਿਆਣਾ, ਲੈਥ ਮਾਸਟਰ 'ਚ ਗੌਰਮਿੰਟ ਆਈ. ਐੱਮ. ਟੀ. ਤਲਵਾੜਾ, ਗੈਮਿੰਗ ਮੇਨਿਆ 'ਚ ਪੀ. ਸੀ. ਟੀ. ਈ. ਗਰੁੱਪ ਆਫ ਇੰਸਟੀਚਿਊਟ ਲੁਧਿਆਣਾ, ਐਡ ਮੈਡ ਸ਼ੋਅ 'ਚ ਲਾਇਲਪੁਰ ਖਾਲਸਾ ਕਾਲਜ ਜਲੰਧਰ, ਕੋਡਕਾਪਟਰ ਅਤੇ ਅਰਡਿਨੋ ਵਰਕਸ਼ਾਪ 'ਚ ਜੀ. ਐੱਨ. ਏ. ਯੂਨੀਵਰਸਿਟੀ ਨੇ ਮੱਲਾ ਮਾਰੀਆ।
ਇਸ ਮੌਕੇ ਮੁੱਖ ਮਹਿਮਾਨ ਡੀ. ਪੀ. ਐੱਸ. ਖਰਬੰਦਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾ ਨੂੰ ਇਹ ਦੇਖ ਕੇ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਜੀ. ਐੱਨ. ਏ. ਯੂਨੀਵਰਸਿਟੀ 'ਚ ਅੰਤਰਾਰਸ਼ਟਰੀ ਪੱਧਰ 'ਤੇ ਮੌਜੂਦ ਦੁਨੀਆ ਦੇ ਬਿਹਤਰੀਨ ਯੂਨੀਵਰਸਿਟੀਆਂ ਵਾਂਗ ਇਕ ਹੀ ਛੱਤ ਹੇਠਾਂ ਗੁਣਵੱਤਾ ਨੂੰ ਆਧਾਰ ਬਣਾ ਕੇ ਬਿਹਤਰੀਨ ਸਿੱਖਿਆ ਦਾ ਪ੍ਰਸਾਰ ਹੋ ਰਿਹਾ ਹੈ। ਸ਼੍ਰੀ ਖਰੰਬਦਾ ਨੇ ਕਿਹਾ ਹੈ ਕਿ ਨੌਜਵਾਨ ਵਰਗ ਨੂੰ ਯੂਨੀਵਰਸਿਟੀ ਪੱਧਰ 'ਤੇ ਉਹ ਸਭ ਕੁਝ ਮੁਹੱਈਆ ਕਰਵਾਇਆ ਜਾਵੇਗਾ ਜੋ ਦੁਨੀਆ ਦੀ ਸਰਵਉੱਚ ਯੂਨੀਵਰਸਿਟੀਆਂ 'ਚ ਮਿਲ ਰਿਹਾ ਹੈ।ਜੀ. ਐੱਨ. ਏ ਗਿਰੀਸ਼ਸ ਦੇ ਡਾਇਰੈਕਟਰ ਗੁਰਦੀਪ ਸਿੰਘ ਸਿਹਰਾ (ਪ੍ਰੋ ਚਾਂਸਲਰ ਜੀ. ਐੱਨ. ਏ ਯੂਨੀਵਰਸਿਟੀ) ਨੇ ਕਿਹਾ ਹੈ ਕਿ ਸਾਡਾ ਦੇਸ਼ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਸ਼ਕਤੀ ਦੇ ਰੂਪ 'ਚ ਉੱਭਰੇ ਉਸ ਲਈ ਸਾਨੂੰ ਸਭ ਨੂੰ ਮਿਲ ਕੇ ਨੌਜਵਾਨ ਪੀੜ੍ਹੀ ਨੂੰ ਸਿੱਖਿਆ ਦੇ ਮਹਾਂਸਾਗਰ ਦੇ ਨਾਲ ਜੋੜਨਾ ਹੋਵੇਗਾ, ਤਾਂ ਹੀ ਸਾਡੇ ਪੂਰਵਜਾਂ ਦੇ ਛੋਹੇ ਗਏ ਸੁਪਨਿਆਂ ਦਾ ਭਾਰਤ ਬਣੇਗਾ। ਇਸ ਨੂੰ ਧਿਆਨ 'ਚ ਰੱਖ ਕੇ ਜੀ. ਐੱਮ. ਏ. ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਹੈ। ਮੁਕਾਬਲੇ ਦੀ ਸਮਾਪਤੀ 'ਤੇ ਜੀ. ਐੱਨ. ਏ ਯੂਨੀਵਰਸਿਟੀ ਦੇ ਚਾਂਸਲਰ ਅਤੇ ਜੀ. ਐੱਨ. ਏ ਗਰੁੱਪ ਆਫ ਕੰਪਨੀਜ਼ ਦੇ ਮੈਨੇਜ਼ਿੰਗ ਡਾਇਰੈਕਟਰ ਗੁਰਸਸਨ ਸਿੰਘ ਸਮਰਾ, ਪ੍ਰੋ ਚਾਂਸਲਰ ਗੁਰਦੀਪ ਸਿੰਘ ਸਿਹਰਾ, ਡੀ. ਪੀ. ਐੱਸ. ਖਰਬੰਦਾ, ਵਾਈਸ ਚਾਂਸਲਰ ਡਾਂ. ਵੀ. ਕੇ. ਰਤਨ , ਕੁਣਾਲ ਬੈਂਸ (ਡਿਪਟੀ ਰਜਿਸਟਰ) ਸਮੀਰ ਵਰਮਾ, ਮੋਨਿਕਾ ਹੰਸਪਾਲ ਨੇ ਆਪਣੇ ਕਰ ਕਮਲਾ ਨਾਲ ਜਿੱਤੇ ਕਾਲਜਾਂ ਦੀਆਂ ਟੀਮਾਂ ਨੂੰ ਐਵਾਰਡ ਅਤੇ ਸਰਟੀਫਿਕੇਟ ਦਿੱਤੇ। ਇਸ ਮੌਕੇ 'ਤੇ ਜੀ. ਐੱਨ. ਏ. ਯੂਨੀਵਰਸਿਟੀ ਸਮੇਤ ਵੱਖ-ਵੱਖ ਕਾਲਜਾਂ ਅਤੇ ਸਿੱਖਿਆ ਸੰਸਥਾਵਾਂ ਤੋਂ ਪਹੁੰਚੇ ਹੋਰ ਪਤਵੰਤੇ ਵੀ ਮੌਜੂਦ ਸਨ।