ਲੋਕਾਂ ਨੂੰ ਜਾਗਰੂਕ ਕਰਨ ਲਈ ਪੁਲਸ ਨੇ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ
Thursday, Dec 21, 2017 - 01:52 PM (IST)
ਤਲਵੰਡੀ ਭਾਈ (ਗੁਲਾਟੀ) - ਜ਼ਿਲਾ ਪੁਲਸ ਕਪਤਾਨ ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਵੱਲੋਂ ਮਿਲੀਆਂ ਹਦਾਇਤਾਂ 'ਤੇ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਫ਼ਿਰੋਜ਼ਪੁਰ ਪੁਲਸ ਤੋਂ ਲਖਵੀਰ ਸਿੰਘ ਨੇ ਨਸ਼ੇ ਕਾਰਨ ਹੁੰਦੀ ਸਿਹਤ, ਪੈਸੇ ਅਤੇ ਅਨੇਕਾਂ ਪਰਿਵਾਰਾਂ ਦੀ ਬਰਬਾਦੀ ਬਾਰੇ ਇਕੱਤਰ ਬੱਚਿਆਂ ਅਤੇ ਹੋਰ ਆਮ ਲੋਕਾਂ ਨੂੰ ਜਾਣੂੰ ਕਰਵਾਇਆ ਅਤੇ ਇਸ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਸਮਸ਼ੇਰ ਸਿੰਘ ਸ਼ੰਮਾਂ ਦੀ ਟੀਮ ਵੱਲੋਂ ਨਸ਼ਾਂ ਖਿਲਾਫ ਤਿਆਰ ਕੀਤਾ ਨਾਟਕ ਖੇਡਿਆ ਗਿਆ। ਇਸ ਕੌਸਲਰ ਰਾਜਿੰਦਰਪਾਲ ਸਿੰਘ ਛਿੰਦਾ ਪ੍ਰਧਾਨ ਸਕੂਲ ਪ੍ਰਬੰਧਕੀ ਕਮੇਟੀ, ਨੰਬਰਦਾਰ ਭੁਪਿੰਦਰ ਸਿੰਘ ਕੌਸਲਰ, ਰਾਕੇਸ਼ ਕੁਮਾਰ ਕਾਇਤ, ਤਰਸੇਮ ਕੁਮਾਰ ਵੱਤਾ ਆਦਿ ਹੋਰ ਮੈਂਬਰ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
