ਭਗਵੰਤ ਮਾਨ ਕੈਬਨਿਟ ''ਚ ਕਿਹੜਾ ਮੰਤਰੀ ਹੈ ਸੀਨੀਅਰ ਤੇ ਕਿਹੜਾ ਜੂਨੀਅਰ, ਪੜ੍ਹੋ ਪੂਰੀ ਤਰਤੀਬ

01/31/2023 7:24:53 PM

ਚੰਡੀਗੜ੍ਹ- ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਕੈਬਨਿਟ ਵਿਚ ਵਿਸਥਾਰ ਕੀਤਾ ਗਿਆ ਸੀ। ਇਸ ਤਹਿਤ ਜਿੱਥੇ ਮੌਜੂਦਾ ਮੰਤਰੀਆਂ ਦੇ ਵਿਭਾਗ ਬਦਲੇ ਗਏ ਸਨ, ਉੱਥੇ ਹੀ ਫੌਜਾ ਸਿੰਘ ਸਰਾਰੀ ਦੇ ਅਸਤੀਫੇ ਤੋਂ ਬਾਅਦ ਡਾ. ਬਲਬੀਰ ਸਿੰਘ ਨੂੰ ਕੈਬਨਿਟ ਵਿਚ ਸ਼ਾਮਲ ਕੀਤਾ ਗਿਆ ਸੀ। ਇਸ ਦੇ ਨਾਲ ਹੁਣ ਸਰਕਾਰ ਵੱਲੋਂ ਇਕ ਹੁਕਮ ਰਾਹੀਂ ਕੈਬਨਿਟ ਮੰਤਰੀਆਂ ਦੀ ਸੀਨੀਅਰਤਾ ਬਾਰੇ ਸਥਿਤੀ ਸਪਸ਼ਟ ਕੀਤੀ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਸਸਕਾਰ ਤੋਂ ਪਰਤਦੇ ਰਿਸ਼ਤੇਦਾਰਾਂ ਨਾਲ ਵਾਪਰਿਆ ਭਿਆਨਕ ਹਾਦਸਾ, ਸਵਿਫਟ-ਟਾਟਾ ਪਿਕਅੱਪ ਵਿਚਾਲੇ ਹੋਈ ਟੱਕਰ

ਪੰਜਾਬ ਸਰਕਾਰ ਵੱਲੋਂ ਜਾਰੀ ਪੱਤਰ ਮੁਤਾਬਕ ਡਾ. ਬਲਬੀਰ ਸਿੰਘ ਨੂੰ ਕੈਬਨਿਟ ਵਿਚ ਸ਼ਾਮਲ ਕਰਨ ਉਪਰੰਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੰਤਰੀਆਂ ਦੀ ਸੀਨੀਅਰਤਾ ਨਿਰਧਾਰਤ ਕਰ ਦਿੱਤੀ ਗਈ ਹੈ। ਇਸ ਤਹਿਤ ਮੰਤਰੀਮੰਡਲ ਦੀਆਂ ਹੋਣ ਵਾਲੀਆਂ ਮੀਟਿੰਗਾਂ ਵਿਚ ਹੁਣ ਸਾਰੇ ਮੰਤਰੀ ਇਸੇ ਤਰਤੀਬ ਮੁਤਾਬਕ ਬੈਠਣਗੇ। ਸੀਨੀਅਰਤਾ ਮੁਤਾਬਕ ਮੰਤਰੀਆਂ ਦੀ ਸੂਚੀ ਹੇਠਾਂ ਮੁਤਾਬਕ ਹੈ:

  1. ਮੁੱਖ ਮੰਤਰੀ ਭਗਵੰਤ ਮਾਨ 
  2. ਹਰਪਾਲ ਸਿੰਘ ਚੀਮਾ
  3. ਅਮਨ ਅਰੋੜਾ
  4. ਬਲਜੀਤ ਕੌਰ
  5. ਗੁਰਮੀਤ ਸਿੰਘ ਮੀਤ ਹੇਅਰ
  6. ਕੁਲਦੀਪ ਸਿੰਘ ਧਾਲੀਵਾਲ
  7. ਡਾ. ਬਲਬੀਰ ਸਿੰਘ
  8. ਬ੍ਰਹਮ ਸ਼ੰਕਰ ਜਿੰਪਾ
  9. ਲਾਲ ਚੰਦ ਕਟਾਰੁਚੱਕ
  10. ਇੰਦਰਬੀਰ ਸਿੰਘ ਨਿੱਜਰ
  11. ਲਾਲਜੀਤ ਸਿੰਘ ਭੁੱਲਰ
  12. ਹਰਜੋਤ ਸਿੰਘ ਬੈਂਸ
  13. ਹਰਭਜਨ ਸਿੰਘ
  14. ਚੇਤਨ ਸਿੰਘ ਜੌੜਾਮਾਜਰਾ 
  15. ਅਨਮੋਲ ਗਗਨ ਮਾਨ।

ਇਹ ਖ਼ਬਰ ਵੀ ਪੜ੍ਹੋ - ਫ਼ੌਜੀ ਦੀ ਛਾਤੀ ’ਚ ਧੜਕੇਗਾ ਸਬਜ਼ੀ ਵਾਲੇ ਦਾ ਦਿਲ, ਵਿਸ਼ੇਸ਼ ਜਹਾਜ਼ ਰਾਹੀਂ ਭੇਜਿਆ ਪੁਣੇ

ਜ਼ਿਕਰਯੋਗ ਹੈ ਕਿ ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ ਭਲਕੇ 1 ਫਰਵਰੀ ਨੂੰ ਹੋਣ ਜਾ ਰਹੀ ਹੈ। ਇਸ ਮੀਟਿੰਗ ਵਿਚ ਕਈ ਅਹਿਮ ਮਾਮਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਵੱਲੋਂ ਕੋਈ ਵੱਡਾ ਐਲਾਨ ਵੀ ਕੀਤਾ ਜਾ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News