ਪੰਜਾਬ ''ਚ ਇਸ ਬੀਮਾਰੀ ਦਾ ਵੱਧ ਸਕਦੈ ਪ੍ਰਕੋਪ, ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਹੋਈਆਂ ਸਖ਼ਤ ਹਦਾਇਤਾਂ

Wednesday, Jul 17, 2024 - 06:55 PM (IST)

ਪੰਜਾਬ ''ਚ ਇਸ ਬੀਮਾਰੀ ਦਾ ਵੱਧ ਸਕਦੈ ਪ੍ਰਕੋਪ, ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਹੋਈਆਂ ਸਖ਼ਤ ਹਦਾਇਤਾਂ

ਜਲੰਧਰ/ਚੰਡੀਗੜ੍ਹ (ਧਵਨ)- ਸੂਬੇ ਦੇ ਕੁਝ ਸ਼ਹਿਰਾਂ ’ਚ ਡਾਇਰੀਆ ਦੇ ਪ੍ਰਕੋਪ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਹੋਏ ਜਨਰਲ ਸਕੱਤਰ ਅਨੁਰਾਗ ਵਰਮਾ ਨੇ ਮੰਗਲਵਾਰ ਨੂੰ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਇਕ ਐਮਰਜੈਂਸੀ ਮੀਟਿੰਗ ਕੀਤੀ। ਮੀਟਿੰਗ ’ਚ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ, ਨਗਰ ਨਿਗਮ ਕਮਿਸ਼ਨਰ, ਉਕਤ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਐੱਕਸ. ਈ. ਐੱਨ., ਈ.ਓ. ਅਤੇ ਸਿਵਲ ਸਰਜਨ ਵੀ ਸ਼ਾਮਲ ਹੋਏ। ਮੀਟਿੰਗ ’ਚ ਵਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੜੇ ਸਪੱਸ਼ਟ ਹੁਕਮ ਜਾਰੀ ਕੀਤੇ ਹਨ ਕਿ ਸਾਰੇ ਨਗਰ ਨਿਗਮਾਂ ਅਤੇ ਨਗਰ ਕਮੇਟੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦੈ ਕਿ ਉਨ੍ਹਾਂ ਦੇ ਸਬੰਧਤ ਅਧਿਕਾਰ ਖੇਤਰਾਂ ’ਚ 100 ਫ਼ੀਸਦੀ ਪ੍ਰਦੂਸ਼ਣ ਮੁਕਤ ਪੀਣ ਵਾਲਾ ਪਾਣੀ ਮੁਹੱਈਆ ਹੋਵੇ।

ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ, ਕਮਿਸ਼ਨਰ ਨਗਰ ਨਿਗਮਾਂ (ਸੀ. ਐੱਮ. ਸੀ) ਅਤੇ ਕਾਰਜਕਾਰੀ ਅਧਿਕਾਰੀਆਂ (ਈ. ਓ.) ਨੂੰ ਹੁਕਮ ਦਿੱਤੇ ਕਿ ਉਹ ਆਪਣੇ ਅਧਿਕਾਰ ਖੇਤਰ ’ਚ ਆਉਣ ਵਾਲੇ ਸੰਵੇਦਨਸ਼ੀਲ ਖੇਤਰਾਂ ਅਤੇ ਝੁੱਗੀਆਂ-ਝੋਂਪੜੀਆਂ ਦਾ ਨਿੱਜੀ ਤੌਰ ’ਤੇ ਦੌਰਾ ਕਰਨ। ਜਿੱਥੇ ਵੀ ਪੀਣ ਦੇ ਪਾਣੀ ਦੇ ਦੂਸ਼ਿਤ ਹੋਣ ਦੀ ਸੰਭਾਵਨਾ ਹੈ, ਉੱਥੇ ਤੁਰੰਤ ਇਲਾਜ ਅਧੀਨ ਕਦਮ ਚੁੱਕੇ ਜਾਣ। ਵਰਮਾ ਨੇ ਸਥਾਨਕ ਨਿਕਾਸ ਸਕੱਤਰ ਨੂੰ ਹੁਕਮ ਦਿੱਤੇ ਕਿ ਉਹ ਸਾਰੇ ਸੀ. ਐੱਮ. ਸੀ. ਅਤੇ ਈ. ਓ. ਤੋਂ ਪ੍ਰਮਾਣ ਪੱਤਰ ਲੈਣ ਕਿ ਉਨ੍ਹਾਂ ਦੇ ਅਧਿਕਾਰ ਖੇਤਰ ’ਚ ਆਉਣ ਵਾਲੇ ਸਾਰੇ ਖੇਤਰਾਂ ’ਚ ਪ੍ਰਦੂਸ਼ਣ ਮੁਕਤ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਵਰਮਾ ਨੇ ਪ੍ਰਮੁੱਖ ਸਕੱਤਰ ਜਲ ਸਪਲਾਈ ਅਤੇ ਸਵੱਛਤਾ ਨੂੰ ਗ੍ਰਾਮੀਣ ਖੇਤਰਾਂ ’ਚ ਵੀ ਇਸੇ ਤਰ੍ਹਾਂ ਦੀ ਕਵਾਇਦ ਕਰਨ ਦਾ ਹੁਕਮ ਦਿੱਤਾ। ਸਾਰੇ ਐੱਕਸ. ਈ. ਐੱਮ. ਅਤੇ ਐੱਸ. ਡੀ. ਓ. ਨੂੰ ਸਾਰੇ ਪਿੰਡਾਂ ਅਤੇ ਹੋਰ ਖ਼ਾਸ ਤੌਰ ’ਤੇ ਸੰਵੇਦਨਸ਼ੀਲ ਖੇਤਰਾਂ ਦਾ ਨਿੱਜੀ ਤੌਰ ’ਤੇ ਦੌਰਾ ਕਰਨ ਦਾ ਹੁਕਮ ਦਿੱਤਾ ਗਿਆ। ਪ੍ਰਮੁੱਖ ਸਕੱਤਰ ਜਲ ਸਪਲਾਈ ਅਤੇ ਸਵੱਛਤਾ ਨੂੰ ਸਾਰੇ ਐੱਕਸ. ਈ. ਐੱਮ. ਅਤੇ ਐੱਸ. ਡੀ. ਓ. ਤੋਂ ਪ੍ਰਮਾਣ ਪੱਤਰ ਲੈਣ ਦਾ ਹੁਕਮ ਦਿੱਤਾ ਕਿ ਉਨ੍ਹਾਂ ਦੇ ਅਧਿਕਾਰ ਖੇਤਰ ’ਚ ਆਉਣ ਵਾਲੇ ਸਾਰੇ ਖੇਤਰਾਂ ’ਚ ਪ੍ਰਦੂਸ਼ਣ ਮੁਕਤ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ।

ਪੰਜਾਬ ’ਚ ਸੜਕ ਨੈੱਟਵਰਕ ਹੋਵੇਗਾ ਮਜ਼ਬੂਤ, ਕੇਂਦਰੀ ਮੰਤਰੀ ਗਡਕਰੀ ਨੇ ਮੰਤਰੀ ਹਰਭਜਨ ਸਿੰਘ ETO ਨੂੰ ਦਿੱਤਾ ਭਰੋਸਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ, ਵਰਮਾ ਨੇ ਸਕੱਤਰ ਸਿਹਤ ਨੂੰ ਹੁਕਮ ਦਿੱਤੇ ਕਿ ਲਏ ਜਾਣ ਵਾਲੇ ਪਾਣੀ ਦੇ ਨਮੂਨਿਆਂ ਦੀ ਗਿਣਤੀ ਦੁੱਗਣੀ ਕੀਤੀ ਜਾਵੇ। ਅਜਿਹਾ ਕਰਦੇ ਸਮੇਂ, ਝੁੱਗੀਆਂ- ਝੋਂਪੜੀਆਂ ਅਤੇ ਸੰਵੇਦਨਸ਼ੀਲ ਖੇਤਰਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਜਿੱਥੇ ਵੀ ਕੋਈ ਸੈਂਪਲ ਫੇਲ੍ਹ ਹੋਵੇ, ਮਾਮਲੇ ਦੀ ਸੂਚਨਾ ਤੁਰੰਤ ਸਬੰਧਤ ਡਿਪਟੀ ਕਮਿਸ਼ਨਰ ਨੂੰ ਦਿੱਤੀ ਜਾਵੇ ਜੋ ਬਦਲੇ ’ਚ ਉਸ ਖੇਤਰ ’ਚ ਪਾਣੀ ਦੀ ਸਪਲਾਈ ਲਈ ਜ਼ਿੰਮੇਵਾਰ ਅਧਿਕਾਰੀ ਵਿਰੁੱਧ ਸਖਤ ਕਾਰਵਾਈ ਕਰੇ। ਅਜਿਹੇ ਖੇਤਰਾਂ ’ਚ ਤੁਰੰਤ ਟੈਂਕਰਾਂ ਰਾਹੀਂ ਪੀਣ ਯੋਗ ਪਾਣੀ ਮੁਹੱਈਆ ਕਰਾਇਆ ਜਾਣਾ ਚਾਹੀਦੈ। ਇਸ ਦੇ ਇਲਾਵਾ, ਉਚਿਤ ਮਾਤਰਾ ’ਚ ਕਲੋਰੀਨ ਦੀਆਂ ਗੋਲੀਆਂ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਵਰਮਾ ਨੇ ਸਕੱਤਰ ਸਿਹਤ ਨੂੰ ਇਹ ਵੀ ਹੁਕਮ ਦਿੱਤਾ ਕਿ ਉਹ ਹਣ ਤੱਕ ਬਿਮਾਰ ਹੋਏ ਲੋਕਾਂ ਦਾ ਮੁਫ਼ਤ ਅਤੇ ਉਚਿਤ ਇਲਾਜ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਡੀ. ਸੀ. ਨੂੰ ਰੋਜ਼ਾਨਾ ਆਧਾਰ ’ਤੇ ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਕਰਨ ਤੇ ਉਪਰੋਕਤ ਹੁਕਮਾਂ ਦਾ ਸਖ਼ਤੀ ਨਾਲ ਲਾਗੂ ਕਰਨ ਯਕੀਨੀ ਬਣਾਉਣ ਦੇ ਹੁਕਮ ਦਿੱਤੇ।

ਪੰਜਾਬ 'ਚ ਹੜ੍ਹ ਦਾ ਖ਼ਤਰਾ, ਜਾਰੀ ਹੋਇਆ ਅਲਰਟ ਤੇ ਬਣਾ ਦਿੱਤੇ ਗਏ ਕੰਟਰੋਲ ਰੂਮ, ਅਧਿਕਾਰੀਆਂ ਨੂੰ ਮਿਲੇ ਸਖ਼ਤ ਹੁਕਮ

ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਸ ਮੋਰਚੇ ’ਤੇ ਕਿਸੇ ਵੱਲੋਂ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੀਟਿੰਗ ’ਚ ਵਿੱਤ ਕਮਿਸ਼ਨ ਗ੍ਰਾਮਣੀ ਵਿਕਾਸ ਅਤੇ ਪੰਚਾਇਤ ਆਲੋਕ ਸ਼ੇਖਰ, ਪ੍ਰਮੁੱਖ ਸਕੱਤਰ ਜਲ ਸਪਲਾਈ ਅਤੇ ਸਵੱਤਾ ਨੀਲਕੰਠ ਐੱਸ. ਅਵਹਾੜ, ਸਕੱਤਰ ਸਿਹਤ ਡਾ. ਅਭਿਨਵ, ਸਕੱਤਰ ਸਥਾਨਕ ਨਿਕਾਸ ਰਵੀ ਭਗਤ ਅਤੇ ਨਿਰਦੇਸ਼ਕ ਸਥਾਨਕ ਨਿਕਾਸ ਉਮਾ ਸ਼ੰਕਰ ਗੁਪਤਾ ਸ਼ਾਮਲ ਹੋਏ।
ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਭਵਿੱਖਬਾਣੀ, ਪੰਜਾਬ 'ਚ ਤੂਫ਼ਾਨ ਤੇ ਭਾਰੀ ਬਾਰਿਸ਼ ਦਾ 'ਯੈਲੋ ਅਲਰਟ', ਜਾਣੋ ਅਗਲੇ ਦਿਨਾਂ ਦਾ ਹਾਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News