ਅਬੋਹਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਪ੍ਰਿੰਸੀਪਲ ਦਾ ਤੁਗਲਕੀ ਫਰਮਾਨ, ਪੜ੍ਹ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ

Wednesday, Apr 19, 2023 - 08:45 PM (IST)

ਅਬੋਹਰ (ਸੁਨੀਲ) : ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲਾਂ ਨੂੰ ਸਮਾਰਟ ਬਣਾਇਆ ਗਿਆ ਹੈ। ਮਾਪਿਆਂ ਨੂੰ ਸਰਕਾਰੀ ਸਕੂਲਾਂ ’ਚ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਥਾਂ-ਥਾਂ ਸੈਮੀਨਾਰ ਕਰਵਾਏ ਜਾਂਦੇ ਹਨ ਅਤੇ ਇਸ਼ਤਿਹਾਰਾਂ ’ਤੇ ਪੈਸਾ ਖਰਚ ਕੀਤਾ ਜਾਂਦਾ ਹੈ। ਹੁਣ ਸਰਕਾਰੀ ਸਕੂਲਾਂ ’ਚ ਹਰ ਉਹ ਸੁਵਿਧਾ ਮੁਹੱਈਆ ਹੈ ਜਿਹੜੀ ਕਿ ਇਕ ਪ੍ਰਾਈਵੇਟ ਸਕੂਲ ਵਿੱਚ ਹੁੰਦੀ ਹੈ।

ਇਹ ਵੀ ਪੜ੍ਹੋ : ਨਸ਼ਾ ਸਮੱਗਲਰਾਂ ਸਬੰਧੀ ਪੁਲਸ ਨੂੰ ਸੂਚਨਾ ਦੇਣੀ ਪਈ ਮਹਿੰਗੀ, ਨੌਜਵਾਨ 'ਤੇ ਹੋਇਆ ਕਾਤਲਾਨਾ ਹਮਲਾ

ਹੁਣ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਹੇ ਹਨ। ਸਰਕਾਰੀ ਸਕੂਲ ਵਿਚ ਬੱਚਿਆਂ ਨੂੰ ਫ੍ਰੀ ਦਾਖ਼ਲਾ ਦਿੱਤਾ ਜਾਂਦਾ ਹੈ, ਡ੍ਰੈੱਸ ਦਿੱਤੀ ਜਾਂਦੀ ਹੈ, ਕਿਤਾਬਾਂ ਵੀ ਦਿੱਤੀਆਂ ਜਾਂਦੀਆਂ ਹਨ ਅਤੇ ਮਿਡ-ਡੇ-ਮੀਲ ਤਹਿਤ ਬੱਚਿਆਂ ਨੂੰ ਖਾਣਾ ਵੀ ਖੁਆਇਆ ਜਾਂਦਾ ਹੈ। ਅਬੋਹਰ ਦੇ ਕੰਧਾਵਾਲਾ ਰੋਡ ’ਤੇ ਸਥਿਤ ਸਰਕਾਰੀ ਐਲੀਮੈਂਟਰੀ ਬੇਸਿਕ ਸਕੂਲ ਦੀ ਪ੍ਰਿੰਸੀਪਲ ਨੇ ਬੱਚਿਆਂ ਨੂੰ ਤੁਗਲਕੀ ਫਰਮਾਨ ਜਾਰੀ ਕੀਤਾ ਹੈ ਕਿ ਜਿਹੜਾ ਬੱਚਾ ਘਰੋਂ ਚਮਚ ਲਿਆਵੇਗਾ ਸਿਰਫ਼ ਉਸੇ ਨੂੰ ਖਾਣਾ ਮਿਲੇਗਾ ਅਤੇ ਜਿਹੜਾ ਬੱਚਾ ਚਮਚ ਨਹੀਂ ਲਿਆਵੇਗਾ ਉਸਨੂੰ ਖਾਣਾ ਨਹੀਂ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਵਿਜੀਲੈਂਸ ਦੀ ਵੱਡੀ ਕਾਰਵਾਈ, ਹੁਣ ਇਸ ਸਾਬਕਾ ਡਿਪਟੀ ਡਾਇਰੈਕਟਰ ਤੇ ਉਸ ਦੀ ਪਤਨੀ ਖ਼ਿਲਾਫ਼ ਕੀਤਾ ਕੇਸ ਦਰਜ

ਰਾਕੇਸ਼ ਨੇ ਕਥਿਤ ਤੌਰ ’ਤੇ ਦੱਸਿਆ ਕਿ ਉਸਨੇ ਆਪਣੀ ਬੇਟੀ ਡੋਲੀ ਦਾ ਸਰਕਾਰੀ ਪ੍ਰਾਈਮਰੀ ਬੇਸਿਕ ਸਕੂਲ ਵਿਚ ਤੀਜੀ ਜਮਾਤ ’ਚ ਦਾਖ਼ਲਾ ਕਰਵਾਇਆ ਹੈ। ਬੁੱਧਵਾਰ ਉਸਦੀ ਬੇਟੀ ਪਹਿਲੇ ਦਿਨ ਸਕੂਲ ਗਈ। ਜਦ ਛੁੱਟੀ ਹੋਣ ਬਾਅਦ ਸਕੂਲ ਤੋਂ ਬੇਟੀ ਨੂੰ ਲੈਣ ਗਿਆ ਤਾਂ ਬੱਚੀ ਭੁੱਖ ਨਾਲ ਤੜਪ ਰਹੀ ਸੀ ਬੋਲੀ ਪਾਪਾ ਉਸਨੂੰ ਸਕੂਲ ਵਾਲਿਆਂ ਨੇ ਖਾਣਾ ਨਹੀਂ ਦਿੱਤਾ। ਕਾਰਨ ਪੁੱਛਣ ’ਤੇ ਬੱਚੀ ਨੇ ਦੱਸਿਆ ਕਿ ਉਸਦੇ ਕੋਲ ਚਮਚ ਨਹੀਂ ਸੀ, ਬੋਲੀ ਜਿਸ ਕੋਲ ਚਮਚ ਹੁੰਦਾ ਹੈ ਸਕੂਲ ਵਾਲੇ ਉਸੇ ਨੂੰ ਖਾਣਾ ਦਿੰਦੇ ਹਨ। ਇਸ ਬਾਰੇ ਜਦ ਤੀਜੀ ਜਮਾਤ ਦੀ ਅਧਿਆਪਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਥਿਤ ਤੌਰ ’ਤੇ ਕਿਹਾ ਕਿ ਇਹ ਪ੍ਰਿੰਸੀਪਲ ਦਾ ਹੁਕਮ ਹੈ ਅਸੀਂ ਕੀ ਕਰ ਸਕਦੇ ਹਾਂ।


Mandeep Singh

Content Editor

Related News