ਪੰਜਾਬ 'ਚ ਅਫੀਮ ਦੀ ਖੇਤੀ ਦਾ ਪਰਦਾਫਾਸ਼, ਪੁਲਸ ਨੇ ਛਾਪੇਮਾਰੀ ਕਰ ਫੜੇ ਹਜ਼ਾਰਾਂ ਬੂਟੇ (ਵੀਡੀਓ)

Tuesday, Mar 19, 2024 - 12:00 PM (IST)

ਫਾਜ਼ਿਲਕਾ- ਸੀਮਾ ਸੁਰੱਖਿਆ ਬਲ (BSF) ਅਤੇ ਪੰਜਾਬ ਪੁਲਸ ਨੇ ਸੋਮਵਾਰ ਨੂੰ ਫਾਜ਼ਿਲਕਾ ਜ਼ਿਲ੍ਹੇ 'ਚ ਗੈਰ-ਕਾਨੂੰਨੀ ਅਫੀਮ ਦੀ ਖੇਤੀ ਦੇ ਇਕ ਰੈਕੇਟ ਦਾ ਪਰਦਾਫਾਸ਼ ਕੀਤਾ ਅਤੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਅਧਿਕਾਰੀਆਂ ਮੁਤਾਬਕ ਪੁਲਸ ਨੇ ਲਗਭਗ 14.470 ਕਿਲੋਗ੍ਰਾਮ ਅਫੀਮ ਦੇ ਬੂਟੇ ਉਖਾੜ ਕੇ ਜ਼ਬਤ ਕੀਤੇ ਹਨ। ਸਾਂਝੇ ਆਪ੍ਰੇਸ਼ਨ ਦੌਰਾਨ ਚੱਕ ਖੇਵਾ ਢਾਣੀ ਬੱਚਨ ਨੇੜੇ ਇਕ ਖੇਤ ਵਿਚ ਧਨੀਏ ਨਾਲ ਅਫ਼ੀਮ ਦੀ ਖੇਤੀ ਦਾ ਪਤਾ ਲੱਗਾ।

ਇਹ ਵੀ ਪੜ੍ਹੋ- Breaking: ਲੋਕ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ 'ਕ੍ਰਿਕਟ' 'ਚ ਵਾਪਸੀ! IPL 'ਚ ਕਰਨਗੇ ਕਮੈਂਟਰੀ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ BSF ਨੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿਚ ਲਗਭਗ 3.306 ਕਿਲੋਗ੍ਰਾਮ ਸ਼ੱਕੀ ਹੈਰੋਇਨ ਦਾ ਇਕ ਪੈਕੇਟ ਬਰਾਮਦ ਕੀਤਾ ਸੀ। ਇਸ ਕਾਰਵਾਈ ਦੌਰਾਨ ਚੌਕਸ ਜਵਾਨਾਂ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮੇਹਦੀਪੁਰ ਨੇੜੇ ਬੋਦਲ ਸਾਹਾ ਪੀਰ ਬਾਬਾ ਦੀ ਦਰਗਾਹ ਨੇੜੇ ਇਕ ਸ਼ੱਕੀ ਕਾਲੇ ਰੰਗ ਦਾ ਬੈਗ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਂਚ ਕਰਨ 'ਤੇ ਬੈਗ ਵਿਚ ਛੇ ਚਿੱਟੇ ਪੈਕਟ (ਕੁੱਲ ਵਜ਼ਨ ਲਗਭਗ 3.306 ਕਿਲੋਗ੍ਰਾਮ) ਪਾਏ ਗਏ, ਜਿਸ ਵਿਚ ਹੈਰੋਇਨ ਹੋਣ ਦਾ ਸ਼ੱਕ ਹੈ। ਬੈਗ ਨਾਲ ਇਕ ਧਾਤ ਦੀ ਰਿੰਗ ਅਤੇ ਚਾਰ ਰੋਸ਼ਨੀ ਦੀਆਂ ਪੱਟੀਆਂ ਜੁੜੀਆਂ ਹੋਈਆਂ ਸਨ।

ਇਹ ਵੀ ਪੜ੍ਹੋ- ਕੀ BJP ’ਚ ਜਾਣਗੇ MP ਸੁਸ਼ੀਲ ਰਿੰਕੂ? ਜਗ ਬਾਣੀ ਨਾਲ Exclusive ਗੱਲਬਾਤ ’ਚ ਕਰ ’ਤਾ ਵੱਡਾ ਖ਼ੁਲਾਸਾ

17 ਮਾਰਚ ਨੂੰ ਸਵੇਰ ਦੇ ਸਮੇਂ BSF ਵਲੋਂ ਪ੍ਰਦਾਨ ਕੀਤੀ ਗਈ ਖਾਸ ਖੁਫੀਆ ਸੂਚਨਾ 'ਤੇ ਕਾਰਵਾਈ ਕਰਦੇ ਹੋਏ BSF ਪੰਜਾਬ ਦੀ ਇਕ ਐਂਬੂਸ਼ ਪਾਰਟੀ ਨੇ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿਚ ਇੱਕ ਸ਼ੱਕੀ ਉੱਡਣ ਵਾਲੀ ਵਸਤੂ ਅਤੇ ਬਾਅਦ ਵਿਚ ਇੱਕ ਖੇਪ ਦੇ ਡਿੱਗਣ ਦੀ ਆਵਾਜ਼ ਸੁਣੀ। ਲਗਭਗ 05:05 ਵਜੇ ਚੌਕਸੀ ਜਵਾਨਾਂ ਨੇ ਸਫਲਤਾਪੂਰਵਕ ਇਕ ਪੈਕੇਟ ਬਰਾਮਦ ਕੀਤਾ ਜਿਸ ਵਿਚ ਹੈਰੋਇਨ ਹੋਣ ਦਾ ਸ਼ੱਕ ਸੀ, ਜਿਸਦਾ ਵਜ਼ਨ ਲਗਭਗ 610 ਗ੍ਰਾਮ ਸੀ। ਨਸ਼ੀਲੇ ਪਦਾਰਥਾਂ ਨੂੰ ਪੀਲੀ ਚਿਪਕਣ ਵਾਲੀ ਟੇਪ 'ਚ ਲਪੇਟਿਆ ਹੋਇਆ ਸੀ ਜਿਸ ਵਿਚ ਇਕ ਸਟੀਲ ਦੀ ਰਿੰਗ ਲਗਾਈ ਹੋਈ ਸੀ। ਇਹ ਬਰਾਮਦਗੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨੌਸ਼ਹਿਰਾ ਧੌਲਾ ਦੇ ਨਾਲ ਲੱਗਦੇ ਇੱਕ ਖੇਤ ਵਿੱਚ ਹੋਈ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Tanu

Content Editor

Related News