ਢਾਈ ਕਿੱਲੋ ਅਫੀਮ ਸਮੇਤ ਦੋ ਕਾਬੂ

11/03/2018 12:23:35 PM

ਤਲਵੰਡੀ ਭਾਈ (ਗੁਲਾਟੀ) : ਤਲੰਡੀ ਭਾਈ ਪੁਲਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਥਾਣਾ ਮੁਖੀ ਅਭਿਨਵ ਚੌਹਾਨ ਦੀ ਟੀਮ ਵਲੋਂ 3 ਵਿਅਕਤੀਆਂ ਨੂੰ ਢਾਈ ਕਿੱਲੋ ਅਫੀਮ ਸਮੇਤ ਕਾਬੂ ਕਰ ਲਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਨਾਰਕੋਟਿਕ ਸੈੱਲ ਦੇ ਮੁਲਾਜ਼ਮ ਪ੍ਰਮਜੀਤ ਸਿੰਘ ਨੇ ਥਾਣਾ ਮੁਖੀ ਅਭਿਨਵ ਚੌਹਾਨ ਨੂੰ ਇਤਲਾਹ ਦਿੱਤੀ ਕਿ ਖਜ਼ਾਨ ਸਿੰਘ ਪੁੱਤਰ ਗੁਰਪਾਲ ਸਿੰੰਘ ਵਾਸੀ ਬਸਤੀ ਵਿਸਾਖਾ ਸਿੰਘ ਵਾਲੀ ਥਾਣਾ ਆਰਿਫ ਕੇ, ਸੁਖਦੇਵ ਸਿੰਘ ਉਰਫ ਬਿੱਟੂ ਪੁੱਤਰ ਕੁੰਢਾ ਸਿੰਘ ਵਾਸੀ ਪਿੰਡ ਫੱਤੇ ਵਾਲਾ ਥਾਣਾ ਮੱਲਾਵਾਲਾ ਆਪਣੇ ਟਰੱਕ ਵਿਚ ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਅਫੀਮ ਲਿਆ ਕੇ ਵੇਚਦੇ ਹਨ ਤੇ ਅੱਜ ਵੀ ਖਜਾਨ ਸਿੰਘ ਅਤੇ ਸੁਖਦੇਵ ਸਿੰਘ ਟਰੱਕ (ਆਰ. ਜੇ-07 ਜੀ.ਏ. 7511) ਵਿਚ ਅਫੀਮ ਲੈ ਕੇ ਆ ਰਹੇ ਹਨ। ਜਿਸ 'ਤੇ ਪੁਲਸ ਪਾਰਟੀ ਨੇ ਪਿੰਡ ਲੱਲੇ ਨਜ਼ਦੀਕ ਨਾਕਾ ਬੰਦੇ ਕਰਕੇ ਉਕਤ ਲੋਕਾਂ ਨੂੰ ਟਰੱਕ ਸਮੇਤ ਕਾਬੂ ਕਰ ਲਿਆ। 

ਜਾਂਚ ਦੌਰਾਨ ਜਦੋਂ ਪੁਲਸ ਨੇ ਟਰੱਕ ਦੀ ਤਲਾਸ਼ੀ ਲਈ ਤਾਂ ਟਰੱਕ ਦੀ ਡਰਾਇਵਰ ਸੀਟ ਦੇ ਪਿਛਲੇ ਕੈਬਿਨ 'ਚ ਉਕਤ ਅਫੀਮ ਬਰਾਮਦ ਹੋ ਗਈ। ਪੁਲਸ ਨੇ ਉਕਤ ਦੋਵੇਂ ਆਰੋਪੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਦੋਵਾਂ ਮੁਲਜ਼ਮਾਂ ਨੂੰ ਸ਼ਨੀਵਾਰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।


Related News