ਭੋਗਪੁਰ ਪੁਲਸ ਵਲੋਂ ਅਫੀਮ ਸਣੇ ਤਸਕਰ ਗ੍ਰਿਫਤਾਰ

Monday, Mar 05, 2018 - 06:04 PM (IST)

ਭੋਗਪੁਰ ਪੁਲਸ ਵਲੋਂ ਅਫੀਮ ਸਣੇ ਤਸਕਰ ਗ੍ਰਿਫਤਾਰ

ਜਲੰਧਰ (ਰਾਣਾ) : ਥਾਣਾ ਭੋਗਪੁਰ ਦੀ ਪੁਲਸ ਨੇ 1 ਕਿੱਲੋ 350 ਗ੍ਰਾਮ ਅਫੀਮ ਅਤੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਐਤਵਾਰ ਨੂੰ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਡੱਲੀ ਮੋੜ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਜੇ ਕੁਮਾਰ ਉਰਫ ਰਵੀ ਪੁੱਤਰ ਰਮੇਸ਼ ਕੁਮਾਰ ਵਾਸੀ ਕੌਰਾਸ ਥਾਣਾ ਲਥਿਆੜ ਜ਼ਿਲਾ ਲਥਿਆੜ ਝਾਰਖੰਡ ਜੋ ਕਿ ਹੁਣ ਜਲੰਧਰ ਦੇ ਮਾਸਟਰ ਤਾਰਾ ਸਿੰਘ ਨਗਰ ਵਿਚ ਰਹਿ ਰਿਹਾ ਹੈ ਅਤੇ ਅਫੀਮ ਵੇਚਣ  ਦਾ ਕੰਮ ਕਰਦਾ ਹੈ। ਹੁਣ ਕਿਸ਼ਨਗੜ੍ਹ ਵਾਸੇ ਪਾਸਿਓਂ ਮੋਟਰਸਾਈਕਲ ਨੰਬਰ ਪੀ. ਬੀ. 08 ਬੀ. ਜੀ. 5847 'ਤੇ ਸਵਾਰ ਹੋ ਕੇ ਭੋਗਪੁਰ ਨੂੰ ਆ ਰਿਹਾ ਹੈ। ਜਿਸ 'ਤੇ ਪੁਲਸ ਨੇ ਨਾਕਾਬੰਦੀ ਕਰਕੇ ਉਕਤ ਨੂੰ ਕਾਬੂ ਕਰ ਲਿਆ।
ਪੁਲਸ ਨੇ ਜਦੋਂ ਅਜੇ ਕੁਮਾਰ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 1 ਕਿੱਲੋ 350 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਉਕਤ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News