'ਆਪਰੇਸ਼ਨ ਨਾਈਟ ਡੌਮੀਨੇਸ਼ਨ' ; ਜਦੋਂ ਅੱਧੀ ਰਾਤ ਨਾਕਿਆਂ ਦੀ ਚੈਕਿੰਗ ਕਰਨ ਖ਼ੁਦ ਫੀਲਡ 'ਚ ਉਤਰੇ DGP...
Sunday, Oct 20, 2024 - 05:07 AM (IST)
ਲੁਧਿਆਣਾ/ਖੰਨਾ (ਰਾਜ, ਸੁਖਵਿੰਦਰ ਕੌਰ, ਕਮਲ)- 'ਆਪ੍ਰੇਸ਼ਨ ਨਾਈਟ ਡੋਮੀਨੇਸ਼ਨ' ਤਹਿਤ ਪੰਜਾਬ ਪੁਲਸ ਦੇ ਡੀ.ਜੀ.ਪੀ. ਗੌਰਵ ਯਾਦਵ ਸ਼ੁੱਕਰਵਾਰ ਦੇਰ ਰਾਤ ਅਚਾਨਕ ਲੁਧਿਆਣਾ ਤੇ ਖੰਨਾ ਇਲਾਕੇ ’ਚ ਪੁੱਜ ਗਏ, ਜਿਸ ਨਾਲ ਪੁਲਸ ਅਧਿਕਾਰੀਆਂ ’ਚ ਖਲਬਲੀ ਮਚ ਗਈ। ਪੁਲਸ ਕਮਿਸ਼ਨਰ ਕੁਲਦੀਪ ਚਾਹਲ, ਜੇ.ਸੀ.ਪੀ. ਸ਼ੁਭਮ ਅਗਰਵਾਲ ਅਤੇ ਜਸਕਿਰਨਜੀਤ ਸਿੰਘ ਤੇਜਾ ਸਮੇਤ ਸਾਰੇ ਪੁਲਸ ਅਧਿਕਾਰੀ ਅਤੇ ਐੱਸ.ਐੱਚ.ਓ. ਵੀ ਸੜਕਾਂ ’ਤੇ ਨਜ਼ਰ ਆਏ।
ਮਹਾਨਗਰ ’ਚ ਪੁੱਜਦੇ ਹੀ ਡੀ.ਜੀ.ਪੀ. ਨੇ ਸਾਰੇ ਪੁਲਸ ਨਾਕਿਆਂ ਦੀ ਚੈਕਿੰਗ ਕੀਤੀ। ਡੀ.ਜੀ.ਪੀ. ਯਾਦਵ ਨੇ ਪਹਿਲਾਂ ਪੁਲਸ ਮੁਲਾਜ਼ਮਾਂ ਨਾਲ ਗੱਲ ਕੀਤੀ ਅਤੇ ਫਿਰ ਨਾਕਿਆਂ ’ਤੇ ਰੋਕੇ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਤੋਂ ਸ਼ਹਿਰ ਦੇ ਹਾਲਾਤ ਜਾਣੇ। ਉਨ੍ਹਾਂ ਨੇ ਜਨਤਾ ਨਾਲ ਪੁਲਸ ਮੁਲਾਜ਼ਮਾਂ ਦੇ ਵਿਵਹਾਰ ਸਬੰਧੀ ਵੀ ਪੁੱਛਿਆ। ਹਾਲਾਂਕਿ ਹਰ ਵਿਅਕਤੀ ਨੇ ਪੁਲਸ ਦੀ ਤਾਰੀਫ ਹੀ ਕੀਤੀ।
ਅਸਲ ’ਚ, ਸ਼ੁੱਕਰਵਾਰ ਨੂੰ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਪੁਲਸ ਵਿਭਾਗ ਦੀ ਕਾਰਜਪ੍ਰਣਾਲੀ ਦੇਖਣ ਲਈ ਆਪ੍ਰੇਸ਼ਨ ਨਾਈਟ ਡੋਮੀਨੇਸ਼ਨ ਚਲਾਇਆ। ਆਪ੍ਰੇਸ਼ਨ ਤਹਿਤ ਉਹ ਦੇਰ ਰਾਤ ਨੂੰ ਹੀ ਸੜਕਾਂ ’ਤੇ ਨਿਕਲ ਪਏ। ਉਨ੍ਹਾਂ ਨੇ ਕਈ ਜ਼ਿਲਿਆਂ ’ਚ ਚੈਕਿੰਗ ਕੀਤੀ। ਫਿਰ ਉਹ ਦੇਰ ਰਾਤ ਲੁਧਿਆਣਾ ਪੁੱਜੇ। ਇਸ ਦੌਰਾਨ ਡੀ.ਜੀ.ਪੀ. ਚੰਡੀਗੜ੍ਹ ਰੋਡ ’ਤੇ ਲੱਗੇ ਸਪੈਸ਼ਲ ਨਾਕੇ ’ਤੇ ਰੁਕੇ ਅਤੇ ਉਥੇ ਪੁਲਸ ਦਾ ਕੰਮ ਦੇਖਣ ਲੱਗੇ। ਉਨ੍ਹਾਂ ਨੇ ਪਹਿਲਾਂ ਪੁਲਸ ਮੁਲਾਜ਼ਮਾਂ ਅਤੇ ਫਿਰ ਲੋਕਾਂ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ- ਪੁਲਸ ਨੇ ਸਪਾ ਸੈਂਟਰ 'ਤੇ ਮਾਰੀ ਰੇਡ, ਦੇਖ ਕੇ ਭੱਜਣ ਲੱਗੀ ਕੁੜੀ ਚੌਥੀ ਮੰਜ਼ਿਲ ਤੋਂ ਡਿੱਗੀ ਹੇਠਾਂ
ਗੌਰਵ ਯਾਦਵ ਨੇ ਲੋਕਾਂ ਨਾਲ ਗੱਲਬਾਤ ਕਰ ਕੇ ਪੁਲਸ ਦੀ ਜ਼ਮੀਨੀ ਪੱਧਰ ਦੀ ਕਾਰਜਪ੍ਰਣਾਲੀ ਨੂੰ ਵੀ ਪਰਖਿਆ। ਲੋਕਾਂ ਨੇ ਡੀ.ਜੀ.ਪੀ. ਯਾਦਵ ਨੂੰ ਇਹ ਵੀ ਦੱਸਿਆ ਕਿ ਪੁਲਸ ਕਾਰਨ ਹੀ ਉਹ ਸ਼ਹਿਰ ’ਚ ਸੁਰੱਖਿਅਤ ਮਹਿਸੂਸ ਕਰਦੇ ਹਨ। ਡੀ.ਜੀ.ਪੀ. ਯਾਦਵ ਨੇ ਵਾਹਨਾਂ ਦੀ ਵੀ ਜਾਂਚ ਕੀਤੀ ਅਤੇ ਪੁਲਸ ਵੱਲੋਂ ਚੈਕਿੰਗ ਲਈ ਲਾਏ ਰਜਿਸਟਰ ਨੂੰ ਵੀ ਚੈੱਕ ਕੀਤਾ।
ਡੀ.ਜੀ.ਪੀ. ਯਾਦਵ ਨੇ ਕਿਹਾ ਕਿ ਪੁਲਸ ਜਨਤਾ ਲਈ ਹੈ। ਇਸ ਲਈ ਜਨਤਾ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ, ਪੁਲਸ ਉਨ੍ਹਾਂ ਨੂੰ ਹਮੇਸ਼ਾ ਸੜਕਾਂ ’ਤੇ ਉਨ੍ਹਾਂ ਦੀ ਸੁਰੱਖਿਆ ’ਚ ਨਜ਼ਰ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਨਾਈਟ ਡੋਮੀਨੇਸ਼ਨ ਚੈਕਿੰਗ ਆਉਣ ਵਾਲੇ ਦਿਨਾਂ ਵੀ ਜਾਰੀ ਰਹਿਣਗੀਆਂ। ਪੁਲਸ ਵੱਲੋਂ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਪੁਲਸ ਨੇ 5 ਟ੍ਰਿਪਲ ਰਾਈਡਿੰਗ ਵਾਹਨਾਂ ਦੇ ਚਲਾਨ ਕੀਤੇ। ਇਸ ਤੋਂ ਇਲਾਵਾ 2 ਸ਼ੱਕੀ ਲੋਕਾਂ ਨੂੰ ਵੀ ਹਿਰਾਸਤ ’ਚ ਲਿਆ।
ਇਹ ਵੀ ਪੜ੍ਹੋ- ਲੜਾਈ-ਝਗੜੇ ਦਾ ਰਾਜ਼ੀਨਾਮਾ ਕਰਨ ਦੋਸਤਾਂ ਕੋਲ ਗਏ ਡਾਕਟਰ ਦੀ ਮਿਲੀ ਲਾਸ਼, 8 ਖ਼ਿਲਾਫ਼ ਮਾਮਲਾ ਦਰਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e