ਆਪ੍ਰੇਸ਼ਨ ਅੰਮ੍ਰਿਤਪਾਲ : ਸਾਈਬਰ ਸੈੱਲ ਦੀ ਸੋਸ਼ਲ ਮੀਡੀਆ ’ਤੇ ਨਜ਼ਰ, ਪੋਸਟ ਪਾਉਣ ਵਾਲੇ ਵੀ ਨਿਸ਼ਾਨੇ ’ਤੇ

03/26/2023 6:11:36 PM

ਲੁਧਿਆਣਾ (ਰਾਜ) : ‘ਵਾਰਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਲੁਧਿਆਣਾ ਲਿੰਕ ਮਿਲਣ ਤੋਂ ਬਾਅਦ ਕਮਿਸ਼ਨਰੇਟ ਪੁਲਸ ਹੋਰ ਚੌਕਸ ਹੋ ਗਈ ਹੈ। ਪੁਲਸ ਲਗਾਤਾਰ ਅੰਮ੍ਰਿਤਪਾਲ ਦੇ ਸਾਥੀਆਂ ਅਤੇ ਉਸ ਦੇ ਹਮਾਇਤੀਆਂ ’ਤੇ ਕਾਰਵਾਈ ਕਰ ਰਹੀ ਹੈ। ਅਜਿਹੇ 7 ਵਿਅਕਤੀਆਂ ’ਤੇ ਲੁਧਿਆਣਾ ਪੁਲਸ ਹੁਣ ਤੱਕ ਕਾਰਵਾਈ ਕਰ ਚੁੱਕੀ ਹੈ, ਜਿਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਅੰਮ੍ਰਿਤਪਾਲ ਦੀ ਵੀਡੀਓ ’ਤੇ ਟਿੱਪਣੀ ਕੀਤੀ ਸੀ। ਇਸ ਤੋਂ ਇਲਾਵਾ ਸਾਈਬਰ ਸੈੱਲ ਦੀ ਟੀਮ ਸੋਸ਼ਲ ਸਾਈਟਾਂ ’ਤੇ ਨਜ਼ਰ ਬਣਾਈ ਹੋਈ ਹੈ, ਜੋ ਵੀ ਅੰਮ੍ਰਿਤਪਾਲ ਦੇ ਹੱਕ ਵਿਚ ਪੋਸਟ ਪਾਉਂਦਾ ਜਾਂ ਕੋਈ ਕਮੈਂਟ ਕਰਦਾ ਹੈ, ਉਸ ਨੂੰ ਤੁਰੰਤ ਪੁੱਛਗਿਛ ਲਈ ਬੁਲਾ ਲਿਆ ਜਾਂਦਾ ਹੈ। ਇਸ ਤੋਂ ਇਲਾਵਾ ਪੁਲਸ ਸੀ. ਸੀ. ਟੀ. ਵੀ. ਵੀ ਚੈੱਕ ਕਰ ਰਹੀ ਹੈ।
ਪੁਲਸ ਨੇ ਲਾਡੋਵਾਲ ਤੋਂ ਸ਼ੇਰਪੁਰ ਚੌਕ ਤੱਕ ਕਰੀਬ 50 ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ। ਕਰੀਬ 100 ਤੋਂ ਵੱਧ ਵਿਅਕਤੀਆਂ ਤੋਂ ਪੁੱਛਗਿਛ ਵੀ ਕੀਤੀ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਅੰਮ੍ਰਿਤਪਾਲ ਦੇ ਲੁਧਿਆਣਾ ਘੁੰਮਣ ’ਤੇ ਕਿਸੇ ਨੂੰ ਉਸ ਸਬੰਧੀ ਪਤਾ ਤੱਕ ਨਹੀਂ ਲੱਗਾ। ਕੁਝ ਲੋਕਾਂ ਨੂੰ ਪੁਲਸ ਨੇ ਅੰਮ੍ਰਿਤਪਾਲ ਦੇ ਮਾਮਲੇ ਨਾਲ ਜੁੜੀਆਂ ਗੱਲਾਂ ਦੀ ਪੁੱਛਗਿਛ ਲਈ ਬੁਲਾਇਆ ਵੀ ਹੈ। ਪੁਲਸ ਨੂੰ ਸ਼ੱਕ ਹੈ ਕਿ ਉਨ੍ਹਾਂ ਦਾ ਲਿੰਕ ਉਸ ਨਾਲ ਹੋ ਸਕਦਾ ਹੈ ਕਿਉਂਕਿ ਉਹ ਉਸ ਨੂੰ ਫਾਲੋ ਕਰਦੇ ਹਨ। ਇਸ ਲਈ ਉਨ੍ਹਾਂ ਨੂੰ ਪੇਸ਼ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਫਰਾਰ ਚੱਲ ਰਹੇ ਅੰਮ੍ਰਿਤਪਾਲ ਦੀ ਭਾਲ ’ਚ ਲੱਗੀ ਪੁਲਸ, ਘਰੋਂ ਪਾਸਪੋਰਟ ਵੀ ਹੋਇਆ ਗਾਇਬ

ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਦੀ ਪੁਲਸ ਨੂੰ ਮਿਲੀ ਸੀ. ਸੀ. ਟੀ. ਵੀ.

ਲੁਧਿਆਣਾ ਪੁਲਸ ਨੂੰ ਜਾਂਚ ਦੌਰਾਨ ਦੋ ਵੱਖ-ਵੱਖ ਥਾਵਾਂ ਤੋਂ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਮਿਲੀ ਹੈ। ਇਕ ਫੁਟੇਜ ਹਾਰਡੀ ਵਰਲਡ ਤੋਂ ਕੁਝ ਦੂਰ ਦੀ ਹੈ, ਜਿਸ ਵਿਚ ਪਗੜੀਧਾਰੀ ਸਮੇਤ ਤਿੰਨ ਵਿਅਕਤੀ ਦਿਖਾਈ ਦੇ ਰਹੇ ਹਨ। ਦੂਜੀ ਸ਼ੇਰਪੁਰ ਚੌਕ ਦੀ ਹੈ, ਜਿਸ ਵਿਚ ਦੋ ਵਿਅਕਤੀ ਨਜ਼ਰ ਆ ਰਹੇ ਹਨ। ਹਾਲਾਂਕਿ ਦੋਵਾਂ ਹੀ ਫੁਟੇਜ ਵਿਚ ਅੰਮ੍ਰਿਤਪਾਲ ਦਾ ਚਿਹਰਾ ਸਾਫ ਨਹੀਂ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਸ ਵਿਚ ਇਕ ਅੰਮ੍ਰਿਤਪਾਲ ਅਤੇ ਦੂਜਾ ਉਸ ਦਾ ਸਾਥੀ ਪਪਲਪ੍ਰੀਤ ਸਿੰਘ ਹੈ, ਜਿਸ ਬੱਸ ਵੱਲ ਜਾ ਰਹੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਵਿਚ ਮਹਿੰਗੇ ਹੋਏ ਟੋਲ ਪਲਾਜ਼ਾ, ਜਾਣੋ ਕਿੰਨੀਆਂ ਵਧਾਈਆਂ ਗਈਆਂ ਕੀਮਤਾਂ

ਅੰਮ੍ਰਿਤਪਾਲ ਦਾ ਇੰਟਰਵਿਊ ਲੈਣ ਵਾਲੇ ਮੀਡੀਆ ਮੁਲਜ਼ਮਾਂ ਦੀ ਵੀ ਹੋ ਰਹੀ ਜਾਂਚ

ਪਹਿਲਾਂ ਅੰਮ੍ਰਿਤਪਾਲ ਦੀਆਂ ਕਾਫੀ ਮੀਡੀਆ ਵਾਲਿਆਂ ਨੇ ਇੰਟਰਵਿਊ ਚਲਾਈਆਂ ਸਨ ਅਤੇ ਉਨ੍ਹਾਂ ਦੀ ਅੰਮ੍ਰਿਤਪਾਲ ਦੇ ਮੋਬਾਇਲ ਨੰਬਰ ਅਤੇ ਉਨ੍ਹਾਂ ਦੇ ਪਰਿਵਾਰ ਜਾਂ ਸਾਥੀਆਂ ਨਾਲ ਮੀਡੀਆ ਮੁਲਾਜ਼ਮਾਂ ਦੀ ਗੱਲ ਹੁੰਦੀ ਰਹੀ ਹੈ। ਅਜਿਹੇ ਕਈ ਮੀਡੀਆ ਮੁਲਾਜ਼ਮਾਂ ਦੀ ਇਕ ਲਿਸਟ ਬਣੀ ਹੈ, ਜਿਨ੍ਹਾਂ ਦੀ ਕਦੇ ਨਾ ਕਦੇ ਅੰਮ੍ਰਿਤਪਾਲ ਜਾਂ ਉਨ੍ਹਾਂ ਦੇ ਪਰਿਵਾਰ ਅਤੇ ਸਾਥੀਆਂ ਨਾਲ ਗੱਲ ਹੋਈ ਸੀ। ਹਾਲ ਦੀ ਘੜੀ ਉਸ ਲਿਸਟ ਦੇ ਆਧਾਰ ’ਤੇ ਥਾਣਿਆਂ ਦੀ ਪੁਲਸ ਉਨ੍ਹਾਂ ਮੀਡੀਆ ਮੁਲਾਜ਼ਮਾਂ ਤੋਂ ਜਾ ਕੇ ਪੁੱਛਗਿਛ ਕਰ ਰਹੀ ਹੈ। ਮਹਾਨਗਰ ਵਿਚ ਵੀ ਕਈ ਮੀਡੀਆ ਮੁਲਾਜ਼ਮਾਂ ਤੋਂ ਥਾਣਾ ਪੁਲਸ ਨੇ ਪੁੱਛਗਿਛ ਕੀਤੀ ਹੈ।

ਇਹ ਵੀ ਪੜ੍ਹੋ : ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜੇ ਗਏ ਅੰਮ੍ਰਿਤਪਾਲ ਦੇ ਸਾਥੀਆਂ ਬਾਰੇ ਵੱਡਾ ਖੁਲਾਸਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News