ਪੰਜਾਬ ’ਚ ਓਮੀਕ੍ਰੋਨ ਦੀ ਸਥਿਤੀ ਨੂੰ ਲੈ ਕੇ ਬੋਲੇ OP ਸੋਨੀ, ‘ਨਾਈਟ ਕਰਫਿਊ’ ਨੂੰ ਲੈ ਕੇ ਆਖੀ ਇਹ ਗੱਲ

Tuesday, Dec 28, 2021 - 10:38 AM (IST)

ਪੰਜਾਬ ’ਚ ਓਮੀਕ੍ਰੋਨ ਦੀ ਸਥਿਤੀ ਨੂੰ ਲੈ ਕੇ ਬੋਲੇ OP ਸੋਨੀ, ‘ਨਾਈਟ ਕਰਫਿਊ’ ਨੂੰ ਲੈ ਕੇ ਆਖੀ ਇਹ ਗੱਲ

ਜਲੰਧਰ (ਸੁਨੀਲ ਧਵਨ) - ਸੰਸਾਰ ’ਚ ਕੋਰੋਨਾ ਦੇ ਨਵੇਂ ਸਵਰੂਪ ਓਮੀਕ੍ਰੋਨ ਨੇ ਇਕ ਵਾਰ ਫਿਰ ਤੋਂ ਡਰ ਦੀ ਲਹਿਰ ਪੈਦਾ ਦੀ ਹੋਈ ਹੈ ਅਤੇ ਓਮੀਕ੍ਰੋਨ ਦਾ ਪ੍ਰਸਾਰ ਤੇਜ਼ੀ ਨਾਲ ਹੋਇਆ ਹੈ। ਭਾਰਤ ’ਚ ਪਿਛਲੇ ਕੁਝ ਦਿਨਾਂ ਤੋਂ ਓਮੀਕ੍ਰੋਨ ਦੇ ਕੇਸ ਵਧਣ ਕਾਰਨ ਰਾਤ ਦਾ ਲਾਕਡਾਊਨ ਲਾਇਆ ਜਾ ਰਿਹਾ ਹੈ। ਭਾਰਤ ਸਰਕਾਰ ਨੇ ਜਨਵਰੀ, 2022 ਤੋਂ ਵੈਕਸੀਨੇਸ਼ਨ ਡ੍ਰਾਈਵ ਨੂੰ ਤੇਜ਼ ਕਰਨ, ਬੱਚਿਆਂ ਨੂੰ ਵੈਕਸੀਨ ਲਾਉਣ ਤੇ ਬਜ਼ੁਰਗਾਂ ਨੂੰ ਬੂਸਟਰ ਡੋਜ਼ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਪੰਜਾਬ ਦੀਆਂ ਕੀ ਤਿਆਰੀਆਂ ਚੱਲ ਰਹੀਆਂ ਹਨ, ਉਸ ਸਬੰਧੀ ਸੂਬੇ ਦੇ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਜਿਨ੍ਹਾਂ ਕੋਲ ਸਿਹਤ ਵਿਭਾਗ ਵੀ ਹੈ, ਤੋਂ ਕੁਝ ਸਵਾਲ ਕੀਤੇ ਗਏ, ਜਿਨ੍ਹਾਂ ਦਾ ਉਨ੍ਹਾਂ ਨੇ ਅੰਕੜਿਆਂ ਸਣੇ ਜਵਾਬ ਦਿੱਤਾ।

ਪੰਜਾਬ ’ਚ ਓਮੀਕ੍ਰੋਨ ਦੇ ਹੁਣੇ ਤੱਕ ਕਿੰਨੇ ਕੇਸ ਆਏ ਹਨ?
ਸੂਬੇ ’ਚ ਓਮੀਕ੍ਰੋਨ ਦਾ ਅਜੇ ਤੱਕ ਕੋਈ ਵੀ ਕੇਸ ਨਹੀਂ ਆਇਆ ਹੈ। ਭਾਰਤ ਸਰਕਾਰ ਨੇ ਜਿਨ੍ਹਾਂ 12 ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਸਬੰਧੀ ਹਵਾਈ ਅੱਡੇ ’ਤੇ ਸਾਵਧਾਨੀ ਵਰਤਣ ਲਈ ਕਿਹਾ ਸੀ, ਉਸ ਨੂੰ ਵੇਖਦਿਆਂ ਪੰਜਾਬ ਦੇ ਸਾਰੇ ਹਵਾਈ ਅੱਡਿਆਂ ’ਤੇ ਸਬੰਧਤ ਦੇਸ਼ਾਂ ਤੋਂ ਆ ਰਹੇ ਨਾਗਰਿਕਾਂ ਦੇ ਮੌਕੇ ’ਤੇ ਸੈਂਪਲ ਲੈ ਕੇ ਕੋਵਿਡ ਦੇ ਟੈਸਟ ਕੀਤੇ ਜਾ ਰਹੇ ਹਨ। ਹੁਣ ਤੱਕ ਕਿਸੇ ਵੀ ਨਾਗਰਿਕ ਦਾ ਟੈਸਟ ਪਾਜ਼ੇਟਿਵ ਨਹੀਂ ਪਾਇਆ ਗਿਆ ਹੈ, ਜਿਸ ਕਾਰਨ ਉਨ੍ਹਾਂ ’ਚ ਓਮੀਕ੍ਰੋਨ ਦੇ ਲੱਛਣ ਨਹੀਂ ਪਾਏ ਗਏ ਹਨ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਮਲੋਟ ਦੇ ਪਿੰਡ ਈਨਾ ਖੇੜਾ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਨੌਜਵਾਨ ਗ੍ਰਿਫ਼ਤਾਰ

ਪੰਜਾਬ ’ਚ ਹੁਣ ਸਰਕਾਰ ਵੱਲੋਂ ਰਾਤ ਦਾ ਕਰਫਿਊ ਲਾਉਣ ਦੀ ਕੋਈ ਯੋਜਨਾ ਹੈ ਜਾਂ ਨਹੀਂ?
ਸੂਬੇ ’ਚ ਹੁਣ ਪੰਜਾਬ ਸਰਕਾਰ ਰਾਤ ਦਾ ਕਰਫਿਊ ਨਹੀਂ ਲਾਉਣ ਜਾ ਰਹੀ ਹੈ, ਕਿਉਂਕਿ ਹਾਲਤ ਪੂਰੀ ਤਰ੍ਹਾਂ ਨਾਲ ਕਾਬੂ ’ਚ ਹਨ। ਓਮੀਕ੍ਰੋਨ ਦਾ ਕੋਈ ਕੇਸ ਨਹੀਂ ਆਇਆ। ਕੋਰੋਨਾ ਪਾਜ਼ੇਟਿਵ ਕੇਸ ਜ਼ਰੂਰ ਆ ਰਹੇ ਹਨ ਪਰ ਸਥਿਤੀ ਗੰਭੀਰ ਨਹੀਂ ਹੈ। ਇਸ ਲਈ ਫਲਹਾਲ ਨਾ ਤਾਂ ਰਾਤ ਦਾ ਕਰਫਿਊ ਲੱਗੇਗਾ ਤੇ ਨਾ ਹੀ ਨਵੇਂ ਸਾਲ ਦੀ ਸ਼ਾਮ ’ਤੇ ਹੋਣ ਵਾਲੇ ਪ੍ਰੋਗਰਾਮਾਂ ਨੂੰ ਰੋਕਿਆ ਜਾ ਰਿਹਾ ਹੈ, ਜਿਵੇਂ ਅੱਗੇ ਪਰਿਸਥਿਤੀ ਬਣੇਗੀ ਉਸ ਅਨੁਸਾਰ ਪੰਜਾਬ ਸਰਕਾਰ ਵੱਲੋਂ ਫ਼ੈਸਲਾ ਲਿਆ ਜਾਵੇਗਾ। ਪੰਜਾਬ ਸਰਕਾਰ ਰੋਜ਼ਾਨਾ ਕੋਵਿਡ ਦੀ ਸਮੀਖਿਆ ਕਰ ਰਹੀ ਹੈ ਤੇ ਉਸ ਅਨੁਸਾਰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ।

ਭਾਰਤ ਸਰਕਾਰ ਨੇ ਵੈਕਸੀਨੇਸ਼ਨ ਦੇ ਨਵੇਂ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ, ਪੰਜਾਬ ਸਰਕਾਰ ਦੀਆਂ ਇਸ ਸਬੰਧੀ ਕੀ ਤਿਆਰੀਆਂ ਹਨ?
ਭਾਰਤ ਸਰਕਾਰ ਨੇ 15 ਤੋਂ 18 ਉਮਰ ਵਰਗ ਦੇ ਲੋਕਾਂ ਨੂੰ ਕੋਵਿਡ ਵੈਕਸੀਨ ਲਾਉਣ ਦਾ ਐਲਾਨ ਕੀਤਾ ਹੈ। ਪੰਜਾਬ ’ਚ ਲੱਗਭਗ 24 ਲੱਖ ਨੌਜਵਾਨ 15 ਤੋਂ 18 ਉਮਰ ਵਰਗ ’ਚ ਆਉਂਦੇ ਹਨ। ਇਸ ਉਮਰ ਵਰਗ ਨੂੰ 3 ਜਨਵਰੀ ਤੋਂ ਵੈਕਸੀਨ ਦੀ ਡੋਜ਼ ਲੱਗਣੀ ਸ਼ੁਰੂ ਹੋਣੀ ਹੈ। ਪੰਜਾਬ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੇਗਾ।

ਪੜ੍ਹੋ ਇਹ ਵੀ ਖ਼ਬਰ - ਪਿਆਰ 'ਚ ਅੰਨ੍ਹੇ ਪ੍ਰੇਮੀ ਨੇ ਸ੍ਰੀਨਗਰ ਤੋਂ ਸੱਦਿਆ ਸ਼ਾਰਪ ਸ਼ੂਟਰ, ਪ੍ਰੇਮਿਕਾ ਦੇ ਮੰਗੇਤਰ ਦੇ ਭੁਲੇਖੇ ਮਾਰਿਆ ਉਸਦਾ ਭਰਾ

15 ਤੋਂ 18 ਉਮਰ ਵਰਗ ਦੇ ਨੌਜਵਾਨਾਂ ਨੂੰ ਕਿਹੜੀ ਵੈਕਸੀਨ ਲੱਗਣ ਦੀ ਸੰਭਾਵਨਾ ਹੈ?
ਹੁਣ ਤੱਕ ਭਾਰਤ ਸਰਕਾਰ ਨੇ ਇਸ ਸਬੰਧੀ ਸਪੱਸ਼ਟ ਤੌਰ ’ਤੇ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਉਮਰ ਵਰਗ ਨੂੰ ਵੈਕਸੀਨ ਦੀ ਡੋਜ਼ ਲਾਈ ਜਾ ਸਕਦੀ ਹੈ। ਪੰਜਾਬ ਕੋਲ ਲੱਗਭਗ 10 ਲੱਖ ਲੋਕਾਂ ਨੂੰ ਲਾਉਣ ਲਈ ਵੈਕਸੀਨ ਦੀ ਡੋਜ਼ ਸਟਾਕ ’ਚ ਪਈ ਹੋਈ ਹੈ। ਕੱਲ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਦੇ ਸਕੱਤਰ ਵੱਲੋਂ ਪੰਜਾਬ ਸਮੇਤ ਸਾਰੇ ਸੂਬਿਆਂ ਦੇ ਸਿਹਤ ਵਿਭਾਗਾਂ ਨਾਲ ਆਨਲਾਈਨ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ’ਚ ਸਪੱਸ਼ਟ ਤੌਰ ’ਤੇ ਦੱਸ ਦਿੱਤਾ ਜਾਵੇਗਾ ਕਿ ਇਸ ਉਮਰ ਵਰਗ ਨੂੰ ਕਿਹੜੀ ਕੰਪਨੀ ਦੀ ਡੋਜ਼ ਲੱਗਣੀ ਹੈ।

ਭਾਰਤ ਸਰਕਾਰ ਨੇ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਬੂਸਟਰ ਡੋਜ਼ ਲਾਉਣ ਦੀ ਗੱਲ ਕਹੀ ਹੈ, ਉਨ੍ਹਾਂ ਨੂੰ ਕਿਹੜੀ ਕੰਪਨੀ ਦੀ ਬੂਸਟਰ ਡੋਜ ਲੱਗੇਗੀ?
ਭਾਰਤ ਸਰਕਾਰ ਵੱਲੋਂ ਕੱਲ ਹਾਲਾਤ ਸਪੱਸ਼ਟ ਕਰ ਦਿੱਤੇ ਜਾਣਗੇ ਕਿ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਕਿਹੜੀ ਕੰਪਨੀ ਦੀ ਬੂਸਟਰ ਡੋਜ਼ ਲਾਈ ਜਾਵੇਗੀ। ਇਸੇ ਤਰ੍ਹਾਂ ਸਭ ਤੋਂ ਪਹਿਲਾਂ ਫਰੰਟਲਾਈਨ ਹੈਲਥ ਵਰਕਰਾਂ ਨੂੰ ਬੂਸਟਰ ਡੋਜ਼ ਲਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਆਪਣੇ ਵੱਲੋਂ ਤਿਆਰੀਆਂ ’ਚ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ਬਲਾਸਟ: ਪਾਕਿ ਗਿਆ ਸੀ ਗਗਨਦੀਪ ਜਾਂ ਪੰਜਾਬ ’ਚ ਹੀ ਉਸ ਨੂੰ ਮਿਲੀ ਸੀ ਬਲਾਸਟ ਕਰਨ ਦੀ ਟਰੇਨਿੰਗ?

ਪੰਜਾਬ ’ਚ ਹੁਣ ਤੱਕ ਕਿੰਨੇ ਫ਼ੀਸਦੀ ਲੋਕਾਂ ਨੂੰ ਕੋਵਿਡ ਦੀ ਵੈਕਸੀਨ ਲੱਗ ਚੁੱਕੀ ਹੈ, ਕਿਉਂਕਿ ਕੋਵਿਡ ਤੋਂ ਬਚਾਅ ਕੇਵਲ ਵੈਕਸੀਨੇਸ਼ਨ ਨਾਲ ਹੀ ਸੰਭਵ ਹੈ?
ਪੰਜਾਬ ’ਚ 82 ਫ਼ੀਸਦੀ ਜਨਸੰਖਿਆ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ। ਅੰਕੜਿਆਂ ਦੇ ਹਿਸਾਬ ਨਾਲ ਸੂਬੇ ਦੇ 1.70 ਕਰੋੜ ਲੋਕਾਂ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ। 44 ਫ਼ੀਸਦੀ ਜਨਸੰਖਿਆ ਅਰਥਾਤ 90 ਲੱਖ ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੱਗ ਚੁੱਕੀਆਂ ਹਨ।

ਸੂਬੇ ’ਚ ਇਸ ਸਮੇਂ ਵੈਕਸੀਨੇਸ਼ਨ ਦੀ ਰਫ਼ਤਾਰ ਹੌਲੀ ਕਿਉਂ ਚੱਲ ਰਹੀ ਹੈ?
ਅਸਲ ’ਚ ਜਿਵੇਂ-ਜਿਵੇਂ ਕੋਰੋਨਾ ਦਾ ਡਰ ਖ਼ਤਮ ਹੁੰਦਾ ਗਿਆ ਉਂਝ-ਉਂਝ ਲੋਕਾਂ ਨੇ ਵੈਕਸੀਨੇਸ਼ਨ ’ਚ ਦਿਲਚਸਪੀ ਲੈਣੀ ਘੱਟ ਕਰ ਦਿੱਤੀ ਸੀ। ਹੁਣ ਜਿਸ ਤਰ੍ਹਾਂ ਨਾਲ ਓਮੀਕ੍ਰੋਨ ਦਾ ਖ਼ਤਰਾ ਵਧ ਰਿਹਾ ਹੈ, ਉਸ ਨੂੰ ਵੇਖਦਿਆਂ ਵੈਕਸੀਨੇਸ਼ਨ ਦੇ ਕੰਮ ’ਚ ਤੇਜ਼ੀ ਆਉਣ ਦੀ ਉਮੀਦ ਹੈ। ਹੁਣ ਔਸਤਨ 30 ਤੋਂ 40 ਹਜ਼ਾਰ ਲੋਕਾਂ ਨੂੰ ਰੋਜ਼ਾਨਾ ਵੈਕਸੀਨ ਲੱਗ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - Year Ender 2021: ਪੰਜਾਬ ਦੀਆਂ ਰੂਹ ਕੰਬਾਊ ਘਟਨਾਵਾਂ, ਜਦੋਂ ਆਪਣਿਆਂ ਨੇ ਲੁੱਟੀਆਂ ਕੁੜੀਆਂ ਦੀਆਂ ਇੱਜ਼ਤਾਂ

ਦੂਜੀ ਡੋਜ਼ ਤਹਿਤ ਘੱਟ ਲੋਕਾਂ ਨੇ ਵੈਕਸੀਨ ਲੁਆਈ ਹੈ, ਇਸ ’ਚ ਤੇਜ਼ੀ ਲਿਆਉਣ ਲਈ ਕੀ ਕਦਮ ਚੁੱਕੇ ਜਾ ਰਹੇ ਹਨ?
ਦੂਜੀ ਡੋਜ਼ ਦੇ ਪ੍ਰੋਗਰਾਮ ਨੂੰ ਤੇਜ਼ੀ ਨਾਲ ਲਾਗੂ ਕਰਨ ਵੱਲ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ, ਕਿਉਂਕਿ ਜਦੋਂ ਤੱਕ ਦੋਵੇਂ ਡੋਜ਼ ਲੱਗ ਨਹੀਂ ਜਾਂਦੀਆਂ ਤਦ ਤੱਕ ਕੋਵਿਡ ਤੋਂ ਬਚਾਅ ਸੰਭਵ ਨਹੀਂ ਹੁੰਦਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਹੁਣ ਰੋਜ਼ਾਨਾ ਦੇ ਆਧਾਰ ’ਤੇ ਵੈਕਸੀਨੇਸ਼ਨ ਦੇ ਪ੍ਰੋਗਰਾਮ ’ਤੇ ਨਜ਼ਰ ਰੱਖੀ ਜਾਵੇ। ਹੁਣ ਤਾਂ ਬੱਚਿਆਂ ਨੂੰ ਵੈਕਸੀਨੇਸ਼ਨ ਲਾਉਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ।

ਓਮੀਕ੍ਰੋਨ ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨ ਲਈ ਕੀ ਕਦਮ ਚੁੱਕੇ ਜਾ ਰਹੇ ਹਨ ?
ਓਮੀਕ੍ਰੋਨ ਨੂੰ ਲੈ ਕੇ ਉਹ ਜਾਗਰੂਕਤਾ ਪੈਦਾ ਕਰਨ ਲਈ ਕਈ ਵਾਰ ਬੈਠਕਾਂ ਕਰ ਚੁੱਕੇ ਹਨ। ਸਿਹਤ ਵਿਭਾਗ ਲਗਾਤਾਰ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ। ਓਮੀਕ੍ਰੋਨ ਤੋਂ ਬਚਾਅ ਲਈ ਲੋਕਾਂ ਨੂੰ ਸੁਰੱਖਿਆ ਵਜੋਂ ਮਾਸਕ ਲਾ ਕੇ ਰੱਖਣਾ ਚਾਹੀਦਾ ਹੈ ਤੇ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜਿਕ ਦੂਰੀ ਬਣਾ ਕੇ ਚੱਲਣਾ ਹੋਵੇਗਾ। ਹੁਣ ਇਹ ਵੀ ਰਿਪੋਰਟਾਂ ਆ ਰਹੀਆਂ ਹਨ ਕਿ ਓਮੀਕ੍ਰੋਨ ਦਾ ਦੌਰ ਲੰਬਾ ਨਹੀਂ ਚੱਲੇਗਾ। ਦੱਖਣੀ ਅਫਰੀਕਾ ’ਚ ਓਮੀਕ੍ਰੋਨ ਆਖਰੀ ਸੀਮਾ ’ਤੇ ਪਹੁੰਚ ਕਰ ਘਟਣਾ ਸ਼ੁਰੂ ਹੋ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ

ਆਮ ਆਦਮੀ ਪਾਰਟੀ ਪੰਜਾਬ ’ਚ ਪ੍ਰਚਾਰ ਦੌਰਾਨ ਲਗਾਤਾਰ ਦਿੱਲੀ ’ਚ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਦੇਣ ਦੇ ਦਾਅਵੇ ਕਰਦੀ ਆ ਰਹੀ ਹੈ, ਇਸ ’ਚ ਕਿੰਨੀ ਸੱਚਾਈ ਹੈ?
ਆਮ ਆਦਮੀ ਪਾਰਟੀ ਦੀ ਕਥਨੀ ਤੇ ਕਰਨੀ ’ਚ ਭਾਰੀ ਅੰਤਰ ਹੈ। ਦਿੱਲੀ ’ਚ ਕੋਵਿਡ ਦੀ ਹਾਲਤ ਵੱਧ ਭੈੜੀ ਰਹੀ ਸੀ। ਪੰਜਾਬ ਫਿਰ ਬਿਹਤਰ ਰਿਹਾ ਸੀ। ਦਿੱਲੀ ਦੇ ਲੋਕਾਂ ’ਚ ਕੋਰੋਨਾ ਕਾਲ ’ਚ ਨਰਕ ਭੋਗਿਆ ਹੈ। ਪੰਜਾਬ ’ਚ ਲੋਕਾਂ ਨੂੰ ਸਰਕਾਰੀ ਤੇ ਸਿਵਲ ਹਸਪਤਾਲਾਂ ’ਚ ਬਿਹਤਰ ਸਿਹਤ ਸਹੂਲਤਾਂ ਮਿਲ ਰਹੀਆਂ ਹਨ। ਇਹ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ ਹੈ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ


author

rajwinder kaur

Content Editor

Related News