ਸਿੱਖਿਆ ਮੰਤਰੀ ਬਣਦੇ ਹੀ ਵਿਵਾਦਾਂ ''ਚ ਘਿਰੇ ਓ. ਪੀ. ਸੋਨੀ (ਵੀਡੀਓ)

Friday, Apr 27, 2018 - 07:20 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਸਿੱਖਿਆ ਮੰਤਰੀ ਬਣਦੇ ਹੀ ਓ. ਪੀ. ਸੋਨੀ ਵਿਵਾਦਾਂ 'ਚ ਘਿਰ ਗਏ ਹਨ। ਵਿਵਾਦ ਸਿੱਖਿਆ ਮੰਤਰੀ ਦੇ ਨਿੱਜੀ ਸਕੂਲਾਂ ਨੂੰ ਫਾਇਦਾ ਦੇਣ ਵਾਲੀ ਸੰਸਥਾ 'ਰਾਸਾ' ਦਾ ਚੀਫ ਪੈਟਰਨ ਹੋਣ ਨੂੰ ਲੈ ਕੇ ਪੈਦਾ ਹੋਇਆ ਹੈ। ਆਮ ਆਦਮੀ ਪਾਰਟੀ ਨੇ ਇਸ ਮਾਮਲੇ 'ਚ ਸਿੱਖਿਆ ਮੰਤਰੀ 'ਤੇ ਗੰਭੀਰ ਦੋਸ਼ ਲਾਉਂਦੇ ਹੋਏ ਉਨ੍ਹਾਂ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ। 'ਆਪ' ਨੇ ਸਿੱਖਿਆ ਮੰਤਰੀ ਤੋਂ ਪੁੱਛਿਆ ਹੈ ਕਿ ਹੁਣ ਉਹ ਸਰਕਾਰੀ ਸਕੂਲਾਂ ਵੱਲ ਧਿਆਨ ਦੇਣਗੇ ਜਾਂ ਫਿਰ ਪ੍ਰਾਈਵੇਟ ਸਕੂਲਾਂ ਨੂੰ ਲਾਭ ਪਹੁੰਚਾਉਣਗੇ? 
ਦੂਜੇ ਪਾਸੇ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਉਹ ਕਿਸੇ ਇਕ ਦੀ ਨਹੀਂ ਸਗੋਂ ਸਾਰਿਆਂ ਦੀ ਸੇਵਾ ਕਰਨਗੇ। ਇਸਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਸਿੱਖਿਆ ਮੰਤਰੀ ਦੀ ਪੜ੍ਹਾਈ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ ਹਨ।  


Related News