ਸਿਰਫ ਟਿਊਸ਼ਨ ਫੀਸ ਹੀ ਲੈ ਸਕਣਗੇ ਨਿੱਜੀ ਸਕੂਲ: ਹਾਈਕੋਰਟ

10/02/2020 9:31:38 AM

ਜਲੰਧਰ- ਸਕੂਲ ਫੀਸਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਇਕ ਵੱਡਾ ਫੈਸਲਾ ਮਾਪਿਆਂ ਦੇ ਹੱਕ 'ਚ ਆਇਆ ਹੈ। ਹਾਈਕੋਰਟ ਨੇ ਨਿੱਜੀ ਸਕੂਲਾਂ ਦੇ ਫ਼ੀਸ ਮੁੱਦੇ 'ਤੇ ਮਾਪਿਆਂ ਨੂੰ ਇਕ ਵੱਡੀ ਰਾਹਤ ਦਿੰਦੇ ਹੋਏ ਕਿਹਾ ਕਿ ਬੱਚਿਆਂ ਕੋਲੋਂ ਸਿਰਫ ਟਿਊਸ਼ਨ ਫੀਸ ਹੀ ਲਈ ਜਾਵੇ। ਜਿਥੇ ਪਹਿਲਾਂ ਸਿੰਗਲ ਬੈਂਚ ਨੇ ਨਿੱਜੀ ਸਕੂਲ ਦੇ ਬੱਚਿਆਂ ਕੋਲੋਂ ਪੂਰੀ ਸਕੂਲ ਫੀਸ ਲੈਣ ਦੇ ਲਈ ਕਿਹਾ ਗਿਆ ਸੀ, ਉਥੇ ਪੰਜਾਬ ਸਰਕਾਰ ਅਤੇ ਮਾਪਿਆਂ ਨੇ ਇਸ ਫੈਸਲੇ ਨੂੰ ਨਾ ਮੰਨਦੇ ਹੋਏ ਇਸ ਨੂੰ ਹਾਈਕੋਰਟ 'ਚ ਚੁਣੌਤੀ ਦਿੱਤੀ ਸੀ। ਜਿਸ ਸਦਕਾ ਹਾਈਕੋਰਟ ਦਾ ਇਕ ਵੱਡਾ ਫੈਸਲਾ ਸਾਹਮਣੇ ਆਇਆ, ਡਬਲ ਬੈਂਚ ਨੇ ਸਿੰਗਲ ਬੈਂਚ ਦੇ ਨਿੱਜੀ ਸਕੂਲ ਦੇ ਬੱਚਿਆਂ ਤੋਂ ਪੂਰੀ ਫੀਸ ਲੈਣ ਦੇ ਇਸ ਫੈਸਲੇ 'ਚ ਸੋਧ ਕਰਦੇ ਹੋਏ ਇਸ ਨੂੰ ਪੂਰੀ ਤਰਾਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਿੱਜੀ ਸਕੂਲ ਬੱਚਿਆਂ ਕੋਲੋਂ ਟਿਊਸ਼ਨ ਫੀਸ ਹੀ ਲੈ ਸਕਣਗੇ ਤੇ ਬੱਚਿਆਂ ਕੋਲੋਂ ਪੂਰੀ ਸਕੂਲ ਫੀਸ ਨਹੀਂ ਲਈ ਜਾਵੇਗੀ। ਇਹ ਟਿਊਸ਼ਨ ਫੀਸ ਵੀ ਉਹ ਹੀ ਸਕੂਲ ਲੈ ਸਕਣਗੇ ਜਿਨ੍ਹਾਂ ਨੇ ਬੱਚਿਆਂ ਨੂੰ ਆਨਲਾਈਨ ਸਟੱਡੀ ਕਰਵਾਈ ਹੈ। 
ਡਬਲ ਬੈਂਚ ਨੇ ਇਹ ਵੀ ਕਿਹਾ ਕਿ ਸਕੂਲ ਪ੍ਰਬੰਧਕਾਂ ਵੱਲੋਂ ਲਾਕਡਾਊਨ ਸਮੇਂ ਦੇ ਟਰਾਂਸਪੋਰਟ ਚਾਰਜ ਵੀ ਨਹੀਂ ਲਏ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਨਿੱਜੀ ਸਕੂਲਾਂ ਵੱਲੋਂ ਆਪਣੇ ਸਾਰੇ ਸਟਾਫ ਨੂੰ ਪੂਰੀ ਤਨਖਾਹ ਦੇਣ ਦੀ ਵੀ ਗੱਲ ਕਹੀ।  


Bharat Thapa

Content Editor

Related News