ਸੇਵਾ ਕੇਂਦਰਾਂ ਦੇ ਕੰਮ 'ਚ ਆਵੇਗੀ ਹੋਰ ਤੇਜ਼ੀ, ਹੁਣ ਪੰਜਾਬੀਆਂ ਨੂੰ ਘਰ ਬੈਠਿਆ ਨੂੰ ਮਿਲੇਗੀ ਇਹ ਸਹੂਲਤ

Friday, Jun 02, 2023 - 02:01 PM (IST)

ਸੇਵਾ ਕੇਂਦਰਾਂ ਦੇ ਕੰਮ 'ਚ ਆਵੇਗੀ ਹੋਰ ਤੇਜ਼ੀ, ਹੁਣ ਪੰਜਾਬੀਆਂ ਨੂੰ ਘਰ ਬੈਠਿਆ ਨੂੰ ਮਿਲੇਗੀ ਇਹ ਸਹੂਲਤ

ਮਾਲੇਰਕੋਟਲਾ (ਜ਼ਹੂਰ/ਸ਼ਹਾਬੂਦੀਨ) : ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਸੇਵਾ ਕੇਂਦਰਾਂ ਵਿੱਚ ਸੇਵਾਵਾਂ ਲੈਣ ਲਈ ਆਉਣ ਵਾਲੇ ਆਮ ਨਾਗਰਿਕਾਂ ਦੀ ਭੀੜ ਨੂੰ ਮੁੱਖ ਰੱਖਦਿਆਂ ਅਤੇ ਸਰਕਾਰੀ ਸੇਵਾਵਾਂ ਦੀ ਸੁਪਰਦਗੀ ਵਿੱਚ ਕੀਤੇ ਜਾ ਰਹੇ ਸੁਧਾਰਾਂ ਦੀ ਲਗਾਤਾਰਤਾ ਵਿੱਚ ਹੁਣ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿਖੇ ਨਵਾਂ ਟੋਕਨ ਸਿਸਟਮ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਤਹਿਤ ਜ਼ਿਲ੍ਹੇ ਦੇ ਆਮ ਲੋਕ ਆਪਣੇ ਘਰ ਬੈਠੇ ਹੀ https://connect.punjab.gov.in/  'ਤੇ ਜਾ ਕੇ ਆਨਲਾਈਨ ਟੋਕਨ ਪ੍ਰਾਪਤ ਕਰ ਸਕਦੇ ਹਨ। 

ਇਹ ਵੀ ਪੜ੍ਹੋ- ਕੈਨੇਡਾ ਦਾ ਵੀਜ਼ਾ ਲੱਗਣ ਦੇ ਚਾਅ 'ਚ ਦਿੱਤੇ 27 ਲੱਖ, ਸੱਚ ਸਾਹਮਣੇ ਆਉਣ 'ਤੇ ਹੱਕਾ-ਬੱਕਾ ਰਹਿ ਗਿਆ ਨੌਜਵਾਨ

ਇਸ ਤੋਂ ਇਲਾਵਾ ਆਫਲਾਇਨ ਟੋਕਨ ਸੇਵਾਂ ਕੇਂਦਰਾਂ ਵਿੱਚ ਪੁਹੰਚ ਕੇ ਲਿਆ ਜਾ ਸਕਦਾ ਹੈ। ਉਨ੍ਹਾਂ ਹੋਰ ਕਿਹਾ ਕਿ ਆਨਲਾਈਨ ਟੋਕਨ ਸਿਸਟਮ ਪ੍ਰਣਾਲੀ ਦੇ ਲਾਗੂ ਹੋਣ ਨਾਲ ਕੰਮ 'ਚ ਹੋਰ ਤੇਜ਼ੀ ਅਤੇ ਪਾਰਦਰਸ਼ਤਾ ਆਵੇਗੀ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਕੰਮ ਕਰਵਾਉਣ ਵਾਲੇ ਨਾਗਰਿਕ ਹੁਣ ਆਨਲਾਈਨ ਤੇ ਆਫ਼ਲਾਈਨ ਦੋਵੇਂ ਤਰੀਕਿਆਂ ਨਾਲ ਟੋਕਨ ਪ੍ਰਾਪਤ ਕਰ ਸਕਣਗੇ। ਆਨਲਾਈਨ ਟੋਕਨ ਨਾਗਰਿਕ ਕੰਮ ਕਰਵਾਉਣ ਵਾਲੇ ਦਿਨ ਜਾਂ ਫਿਰ ਅਗਲੇ ਦਿਨ ਦਾ ਵੀ ਪ੍ਰਾਪਤ ਕਰ ਸਕਣਗੇ ਅਤੇ ਇਕ ਮੋਬਾਇਲ ਤੋਂ ਇਕ ਦਿਨ 'ਚ ਵੱਧ ਤੋਂ ਵੱਧ ਪੰਜ ਟੋਕਨ ਜਨਰੇਟ ਹੋ ਸਕਣਗੇ।

ਇਹ ਵੀ ਪੜ੍ਹੋ- ਮੋਗਾ ਦੇ ਬੱਸ ਸਟੈਂਡ ਅੰਦਰ ਲਿਖੇ ਮਿਲੇ ਖ਼ਾਲਿਸਤਾਨ ਪੱਖੀ ਨਾਅਰੇ, CCTV 'ਚ ਕੈਦ ਹੋਏ 2 ਸ਼ੱਕੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News