ਆਨਲਾਈਨ ਸ਼ਾਪਿੰਗ ਕਰਨ ਵਾਲੇ ਹੋ ਜਾਣ ਸਾਵਧਾਨ, ਤੁਸੀਂ ਵੀ ਹੋ ਸਕਦੇ ਹੋ ਪੰਜਾਬ ਪੁਲਸ ਦੇ ਇਸ ਮੁਲਾਜ਼ਮ ਵਾਂਗ ਠੱਗੀ ਦੇ ਸ਼ਿਕਾਰ
Saturday, Jul 31, 2021 - 02:49 PM (IST)
ਰੋਪੜ (ਸੱਜਣ ਸੈਣੀ)- ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਆਨਲਾਈਨ ਖ਼ਰੀਦਦਾਰੀ ਇੰਨੀ ਆਸਾਨ ਹੋ ਕਈ ਹੈ ਕਿ ਘਰ ਬੈਠੇ ਮੋਬਾਇਲ ਦੇ ਇਕ ਟੱਚ 'ਤੇ ਭਾਰਤ ਦੇ ਕਿਸੇ ਵੀ ਕੋਨੇ ਤੋਂ ਸਾਮਾਨ ਖ਼ਰੀਦ ਸਕਦੇ ਹਾਂ ਅਤੇ ਸਾਮਾਨ ਵੀ ਸਿੱਧਾ ਤੁਹਾਡੇ ਘਰੇ ਆ ਜਾਂਦਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਆਨਲਾਈਨ ਕੰਪਨੀਆਂ ਦੇ ਵੱਲੋਂ ਭੇਜੇ ਜਾਣ ਵਾਲਾ ਸਾਮਾਨ ਕਈ ਵਾਰ ਇੰਨਾ ਕੁ ਘਟੀਆ ਦਰਜੇ ਦਾ ਨਿਕਲਦਾ ਹੈ ਕਿ ਖ਼ਰੀਦਣ ਵਾਲੇ ਗਾਹਕ ਆਪਣੇ ਆਪ ਨੂੰ ਲੁੱਟਿਆ ਮਹਿਸੂਸ ਕਰਦੇ ਹਨ।
ਅਜਿਹਾ ਹੀ ਇਕ ਮਾਮਲਾ ਜ਼ਿਲ੍ਹਾ ਰੂਪਨਗਰ ਦੇ ਪਿੰਡ ਖੁਆਸਪੁਰਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪੰਜਾਬ ਪੁਲਸ ਦਾ ਮੁਲਾਜ਼ਮ ਗਾਹਕ ਵਜੋਂ ਲੁਟਿਆ ਗਿਆ। ਦਰਅਸਲ ਸੁਖਵਿੰਦਰ ਸਿੰਘ ਨੇ ਆਨਲਾਈਨ ਸ਼ਾਪਿੰਗ ਕਰਕੇ ਆਪਣੀ ਕਾਰ ਲਈ ਇਕ ਕਵਰ ਖ਼ਰੀਦਿਆ ਸੀ ਜਦੋਂ ਉਸ ਨੇ ਇਹ ਕਵਰ ਆਪਣੀ ਕਾਰ ਉਤੇ ਪਾਇਆ ਤਾਂ ਦੂਜੇ ਦਿਨ ਜਦੋਂ ਕਾਰ ਤੋਂ ਕਵਰ ਉਤਾਰਿਆ ਤਾਂ ਸੁਖਵਿੰਦਰ ਸਿੰਘ ਦੇ ਹੋਸ਼ ਉੱਡ ਗਏ। ਸਨੈਪਡੀਲ ਕੰਪਨੀ ਤੋਂ ਆਨਲਾਈਨ ਮੰਗਵਾਏ ਕਵਰ ਦਾ ਰੰਗ ਉਸ ਦੀ ਚਿੱਟੇ ਰੰਗ ਦੀ ਕਾਰ ਦੇ ਉੱਤੇ ਛਪ ਗਿਆ।
ਇਹ ਵੀ ਪੜ੍ਹੋ: ਫਤਿਹਗੜ੍ਹ ਸਾਹਿਬ 'ਚ ਵੱਡੀ ਵਾਰਦਾਤ, ਗੋਲ਼ੀਆਂ ਮਾਰ ਕੇ ਵਿਅਕਤੀ ਦਾ ਕੀਤਾ ਕਤਲ
ਸੁਖਵਿੰਦਰ ਸਿੰਘ ਨੇ ਰੰਗ ਉਤਾਰਨ ਲਈ ਕਈ ਹੀਲੇ ਵਰਤੇ ਪਰ ਰੰਗ ਨਹੀਂ ਉਤਰਿਆ ਜਦੋਂ ਉਸ ਨੇ ਪੇਂਟਰ ਨਾਲ ਰੰਗ ਉਤਾਰਨ ਦੀ ਗੱਲ ਕੀਤੀ ਤਾਂ ਪੇਂਟਰ ਨੇ 2500 ਤੋਂ ਲੈ ਕੇ 3 ਹਜ਼ਾਰ ਦਾ ਖ਼ਰਚਾ ਦੱਸਿਆ। ਸੁਖਵਿੰਦਰ ਸਿੰਘ ਨੇ ਜਦੋਂ ਆਪਣੇ ਫੋਨ ਤੋਂ ਆਨਲਾਈਨ ਖ਼ਰੀਦ ਕੰਪਨੀ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਕੰਪਨੀ ਦੇ ਅਧਿਕਾਰੀਆਂ ਨੇ ਇਸ ਦੇ ਵਿੱਚ ਕੁਝ ਵੀ ਮੁਆਵਜ਼ਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪੰਜਾਬ ਪੁਲਸ ਦੇ ਮੁਲਾਜ਼ਮ ਸੁਖਵਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਨਲਾਈਨ ਠੱਗੀ ਦਾ ਸ਼ਿਕਾਰ ਨਾ ਹੋਵੇ, ਸੁਖਵਿੰਦਰ ਸਿੰਘ ਨੇ ਕਿਹਾ ਕਿ, ਕੰਪਨੀ ਨੇ ਉਸ ਦੇ ਨਾਲ ਜੋ ਠੱਗੀ ਕੀਤੀ ਹੈ ਉਹ ਉਸ ਖ਼ਿਲਾਫ਼ ਕੰਜ਼ਿਊਮਰ ਕੋਰਟ ਵਿੱਚ ਕੇਸ ਦਾਇਰ ਕਰਨਗੇ।
ਇਹ ਵੀ ਪੜ੍ਹੋ: ਜਲੰਧਰ: ਟਿਕਟਾਕ ਸਟਾਰ ਲਾਲੀ ਦਾ ਵਿਆਹ ਬਣਿਆ ਵਿਵਾਦ ਦਾ ਵਿਸ਼ਾ, 'ਜਾਗੋ' ’ਚ ਦੋਸਤਾਂ ਨੇ ਕੀਤੇ ਹਵਾਈ ਫਾਇਰ
ਜ਼ਿਕਰਯੋਗ ਹੈ ਕਿ ਅਸੀਂ ਅੱਜ ਅੱਖਾਂ ਬੰਦ ਕਰਕੇ ਆਨਲਾਈਨ ਸ਼ਾਪਿੰਗ 'ਤੇ ਭਰੋਸਾ ਕਰ ਹਜ਼ਾਰਾਂ, ਲੱਖਾਂ ਰੁਪਏ ਦੀ ਖ਼ਰੀਦਦਾਰੀ ਕਰ ਰਹੇ ਹਾਂ ਪਰ ਕੰਪਨੀਆ ਵੱਲੋਂ ਆਨਲਾਈਨ ਭੇਜੇ ਜਾਂਦੇ ਪ੍ਰੋਡਕਟ ਕਿੰਨੇ ਕੁ ਵਧੀਆ ਜਾਂ ਘਟੀਆ ਦਰਜੇ ਦੇ ਭੇਜੇ ਜਾਂਦੇ ਹਨ, ਇਹ ਤਾਂ ਜਦੋਂ ਗਾਹਕ ਦੇ ਕੋਲ ਪ੍ਰੋਡਕਟ ਪਹੁੰਚਦਾ ਹੈ, ਉਸ ਤੋਂ ਬਾਅਦ ਹੀ ਪਤਾ ਚਲਦਾ ਹੈ। ਗਾਹਕ ਜਿਸ ਤਰ੍ਹਾਂ ਆਨਲਾਈਨ ਕੰਪਨੀਆਂ 'ਤੇ ਭਰੋਸਾ ਕਰਦੇ ਹਨ ਅਤੇ ਕੰਪਨੀਆਂ ਗਾਹਕਾਂ ਕੋਲੋਂ ਕਰੋੜਾਂ ਰੁਪਏ ਕੁਮਾ ਰਹੀਆਂ ਹਨ ਅਜਿਹੇ ਵਿੱਚ ਕੰਪਨੀਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਗਾਹਕਾਂ ਦੇ ਭਰੋਸੇ ਦੇ ਉੱਤੇ ਖ਼ਰਾ ਉਤਰਦੇ ਹੋਏ ਘਟੀਆ ਸਾਮਾਨ ਅਤੇ ਗਾਹਕਾਂ ਦੇ ਨੁਕਸਾਨ ਦੀ ਭਰਪਾਈ ਕਰਨੀ ਬਣਦੀ ਹੈ।
ਇਹ ਵੀ ਪੜ੍ਹੋ: ਫਿਲੌਰ ਤੋਂ ਸਾਹਮਣੇ ਆਈ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ, ਕੱਪੜੇ ’ਚ ਬੰਨ੍ਹ ਕੇ ਸੁੱਟਿਆ ਨਵਜਨਮਿਆ ਬੱਚਾ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ