ਨੌਜਵਾਨ ਨੇ ਆਨਲਾਈਨ ਆਰਡਰ ਕੀਤਾ ਆਈਫੋਨ, ਡਲਿਵਰੀ ਦੇਣ ਆਏ ਮੁੰਡੇ ਨੇ ਤਾਂ ਹੱਦ ਈ ਕਰ''ਤੀ

10/10/2017 10:25:18 AM

ਚੰਡੀਗੜ੍ਹ (ਸੁਸ਼ੀਲ) : ਡੱਬੇ ਵਿਚੋਂ ਆਈਫੋਨ ਕੱਢ ਕੇ ਉਸ ਵਿਚ ਸਾਬਣ ਰੱਖ ਕੇ ਕੋਰੀਅਰ ਬੁਆਏ ਨੇ ਸੈਕਟਰ-19 ਨਿਵਾਸੀ ਅੰਕੁਸ਼ ਨੂੰ ਡਲਿਵਰੀ ਕਰ ਦਿੱਤੀ। ਅੰਕੁਸ਼ ਨੇ ਘਰ ਤੋਂ ਥੋੜ੍ਹੀ ਹੀ ਦੂਰ ਕੋਰੀਅਰ ਬੁਆਏ ਨੂੰ ਫੜ੍ਹ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਪੁੱਛਗਿੱਛ ਵਿਚ ਕੋਰੀਅਰ ਬੁਆਏ ਮੌਲੀਜਾਗਰਾਂ ਨਿਵਾਸੀ ਸੁਨੀਲ ਕੁਮਾਰ ਨੇ ਦੱਸਿਆ ਕਿ ਉਸ ਨੇ ਆਈਫੋਨ-8 ਕੱਢ ਕੇ ਸਾਬਣ ਪੈਕ ਕਰ ਦਿੱਤਾ ਸੀ। ਪੁਲਸ ਨੇ ਸੁਨੀਲ ਕੁਮਾਰ ਦੇ ਘਰੋਂ ਆਈਫੋਨ ਬਰਾਮਦ ਕਰ ਲਿਆ ਹੈ। ਸੈਕਟਰ-19 ਨਿਵਾਸੀ ਥਾਣਾ ਪੁਲਸ ਨੇ ਅੰਕੁਸ਼ ਦੀ ਸ਼ਿਕਾਇਤ 'ਤੇ ਸੁਨੀਲ ਕੁਮਾਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 
ਅੰਕੁਸ਼ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਆਈਫੋਨ-8 ਆਨਲਾਈਨ ਆਰਡਰ ਕੀਤਾ ਸੀ। ਫੋਨ ਦੀ ਪੇਮੈਂਟ ਉਨ੍ਹਾਂ ਨੇ ਕ੍ਰੈਡਿਟ ਕਾਰਡ ਰਾਹੀਂ ਕਰ ਦਿੱਤੀ ਸੀ। ਟਰੇਡ ਕੰਪਨੀ ਵਲੋਂ ਉਨ੍ਹਾਂ ਦੇ ਘਰ ਡਲਿਵਰੀ ਕਰਨ ਲਈ ਇਕ ਲੜਕਾ ਆਇਆ। ਲੜਕਾ ਉਸ ਨੂੰ ਮੋਬਾਇਲ ਫੋਨ ਦਾ ਡੱਬਾ ਦੇ ਕੇ ਚਲਾ ਗਿਆ। ਅੰਕੁਸ਼ ਨੇ ਡੱਬਾ ਖੋਲ੍ਹਿਆ ਤਾਂ ਉਸ ਦੇ ਅੰਦਰ ਸਾਬਣ ਸੀ। ਇਸ ਮਗਰੋਂ ਉਸ ਨੇ ਕੋਰੀਅਰ ਬੁਆਏ ਨੂੰ ਘਰ ਨੇੜਿਓਂ ਹੀ ਦਬੋਚ ਕੇ ਪੁਲਸ ਦੇ ਹਵਾਲੇ ਕਰ ਦਿੱਤਾ।


Related News