ਆਨਲਾਈਨ ਸ਼ਾਪਿੰਗ ਨੇ ਚਾੜ੍ਹਿਆ ਚੰਨ, ''ਮੋਬਾਇਲ'' ਦੀ ਥਾਂ ਜੋ ਪੈਕ ਹੋ ਕੇ ਆਇਆ, ਅੱਡੀਆਂ ਰਹਿ ਗਈਆਂ ਅੱਖਾਂ (ਵੀਡੀਓ)

11/01/2020 1:12:05 PM

ਮੋਹਾਲੀ (ਕੁਲਦੀਪ) : ਭਾਰਤ ਸਰਕਾਰ ਇਕ ਪਾਸੇ ਜਿੱਥੇ ਲੋਕਾਂ ਨੂੰ ਡਿਜੀਟਲ ਹੋਣ 'ਤੇ ਜ਼ੋਰ ਦੇ ਰਹੀ ਹੈ, ਉੱਥੇ ਹੀ ਦੂਜੇ ਪਾਸੇ ਆਨਲਾਈਨ ਠਗੀਆਂ 'ਚ ਵੀ ਵਾਧਾ ਹੋ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਮੋਹਾਲੀ 'ਚ ਸਾਹਮਣੇ ਆਇਆ ਹੈ, ਜਿੱਥੇ ਇਕ ਸੇਵਾਮੁਕਤ ਬੈਂਕ ਮੈਨੇਜਰ ਇਸ ਠਗੀ ਦਾ ਸ਼ਿਕਾਰ ਹੋ ਗਿਆ।

ਇਹ ਵੀ ਪੜ੍ਹੋ : ਸ਼ਰਮਨਾਕ : ਜਣੇਪੇ ਮਗਰੋਂ ਦਰਦ ਨਾਲ ਤੜਫਦੀ ਜਨਾਨੀ ਨੂੰ ਬਾਹਰ ਕੱਢਿਆ, ਹੱਥ ਜੋੜਨ 'ਤੇ ਵੀ ਨਾ ਪਿਘਲਿਆ ਦਿਲ

PunjabKesari

ਜਾਣਕਾਰੀ ਮੁਤਾਬਕ ਮੋਹਾਲੀ ਦੇ ਰਹਿਣ ਵਾਲੇ ਰਾਕੇਸ਼ ਸ਼ਰਮਾ ਨੇ ਐਮਾਜ਼ੋਨ ਤੋਂ ਇਕ ਮੋਬਾਇਲ ਆਰਡਰ ਕੀਤਾ ਸੀ ਪਰ ਜਦੋਂ ਉਨ੍ਹਾਂ ਨੇ ਡੱਬਾ ਖੋਲ੍ਹ ਕੇ ਦੇਖਿਆ ਤਾਂ ਮੋਬਾਇਲ ਦੀ ਜਗ੍ਹਾਂ ਉਸ 'ਚੋਂ ਪਤੰਜਲੀ ਦੇ ਸਾਬਣ ਦੀ ਇਕ ਟਿੱਕੀ ਨਿਕਲੀ, ਜਿਸ ਨੂੰ ਦੇਖ ਉਨ੍ਹਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ।

ਇਹ ਵੀ ਪੜ੍ਹੋ : ਖੂਨ ਦੇ ਰਿਸ਼ਤਿਆਂ 'ਚ ਆਈ ਤਰੇੜ, ਬਜ਼ਾਰ 'ਚ ਘੜੀਸਦਿਆਂ ਕੁੱਟਿਆ ਤਾਏ ਦਾ ਮੁੰਡਾ, ਪੁੱਟੇ ਦਾੜ੍ਹੀ ਦੇ ਵਾਲ (ਵੀਡੀਓ)

PunjabKesari

ਬਾਅਦ 'ਚ ਇਸ ਠਗੀ ਬਾਰੇ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਕੋਵਿਡ-19 ਦੇ ਪ੍ਰਕੋਪ ਕਾਰਨ ਜ਼ਿਆਦਾਤਰ ਲੋਕ ਆਨਲਾਈਨ ਸ਼ਾਪਿੰਗ ਨੂੰ ਤਰਜ਼ੀਹ ਦੇ ਰਹੇ ਹਨ ਅਤੇ ਉੱਪਰੋਂ ਤਿਉਹਾਰੀ ਸੀਜ਼ਨ ਹੋਣ ਕਾਰਨ ਕੰਪਨੀਆਂ ਵੀ ਲੋਕਾਂ ਨੂੰ ਲੁਭਾਉਣ 'ਚ ਲੱਗੀਆਂ ਹੋਈਆਂ ਹਨ। ਅਜਿਹੇ 'ਚ ਬਹੁਤੇ ਲੋਕ ਅਜਿਹੀਆਂ ਠਗੀਆਂ ਦਾ ਸ਼ਿਕਾਰ ਹੋ ਰਹੇ ਹਨ।ਇਹ ਵੀ ਪੜ੍ਹੋ : ਚੰਡੀਗੜ੍ਹ : ਖੂਬਸੂਰਤ 'ਸੁਖਨਾ ਝੀਲ' 'ਤੇ ਜਾਣ ਵਾਲੇ ਸੈਲਾਨੀਆਂ ਲਈ ਖ਼ੁਸ਼ਖ਼ਬਰੀ, ਅੱਜ ਤੋਂ ਲੈ ਸਕੋਗੇ ਪੂਰੇ ਨਜ਼ਾਰੇ

 


Babita

Content Editor

Related News