ਆਨਲਾਈਨ ਮੰਗਵਾਈ ਵੀਲ੍ਹ ਚੇਅਰ ਨਿਕਲੀ ਟੁੱਟੀ, ਨਾ ਕੰਪਨੀ ਨੇ ਗੱਲ ਸੁਣੀ ਨਾ ਐਮਾਜ਼ੋਨ ਨੇ
Saturday, Dec 07, 2019 - 12:37 PM (IST)
ਜਲੰਧਰ: ਆਨਲਾਈਨ ਸ਼ਾਪਿੰਗ 'ਚ ਆਏ ਦਿਨ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਨਕਲੀ ਅਤੇ ਖਰਾਬ ਉਤਪਾਦਾਂ ਦੀ ਵਿਕਰੀ 'ਚ ਵਾਧਾ ਹੋ ਰਿਹਾ ਹੈ ਅਤੇ ਖਰੀਦਦਾਰੀ ਕਰਨ ਵਾਲਾ ਵੱਖ ਤੋਂ ਪਰੇਸ਼ਾਨ ਹੋ ਰਿਹਾ ਹੈ। ਅਜਿਹਾ ਹੀ ਕੁਝ ਇਕ ਰਾਸ਼ਟਰੀ ਐਵਾਰਡੀ ਵਿਵੇਕ ਜੋਸ਼ੀ ਦੇ ਨਾਲ ਹੋਇਆ। ਉਨ੍ਹਾਂ ਨੇ ਐਮਾਜ਼ੋਨ ਤੋਂ ਇਲੈਕਟ੍ਰਾਨਿਕ ਵੀਲ੍ਹ ਚੇਅਰ ਮੰਗਵਾਈ, ਜੋ ਟੁੱਟੀ ਨਿਕਲੀ। ਵਿਵੇਕ ਜੋਸ਼ੀ ਨੇ ਇਸ ਸਬੰਧੀ ਜਦੋਂ ਕੰਪਨੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਵੀਲ ਚੇਅਰ ਨੂੰ ਬਦਲਣ ਤੋਂ ਇਨਕਾਰ ਕਰ ਦਿੱਤਾ, ਜਿਸ ਦੇ ਬਾਅਦ ਵਿਵੇਕ ਜੋਸ਼ੀ ਨੇ ਕੰਪਨੀ ਨੂੰ ਲੀਗਲ ਨੋਟਿਸ ਭੇਜ ਦਿੱਤਾ ਹੈ। ਵਿਵੇਕ ਜੋਸ਼ੀ ਨੇ ਦੱਸਿਆ ਕਿ ਉਹ 100 ਫੀਸਦੀ ਡਿਸਏਬਲ ਹੈ। ਵੀਲ੍ਹ ਚੇਅਰ ਉਨ੍ਹਾਂ ਦੀ ਜ਼ਰੂਰਤ ਬਣ ਚੁੱਕੀ ਹੈ। ਉਨ੍ਹਾਂ ਨੇ ਐਮਾਜ਼ੋਨ ਤੋਂ 47 ਹਜ਼ਾਰ ਰੁਪਏ 'ਚ ਵੀਲ੍ਹ ਚੇਅਰ ਮੰਗਵਾਈ।
ਵੀਲ੍ਹ ਚੇਅਰ ਉਨ੍ਹਾਂ ਦੇ ਘਰ ਪਹੁੰਚੀ ਤਾਂ ਦੇਖਿਆ ਕਿ ਤਕਰੀਬਨ ਸਾਰੇ ਪਾਰਟ ਪੁਰਾਣੇ ਲੱਗ ਰਹੇ ਸੀ, ਫਲੈਪ ਫਟੇ ਹੋਏ ਸਨ, ਚੱਕੇ ਖਰਾਬ ਅਤੇ ਬੈਟਰੀ 15 ਮਿੰਟ ਤੋਂ ਵਧ ਦਾ ਸਮਾਂ ਨਹੀਂ ਕੱਢ ਰਹੀ ਸੀ। ਇਸ ਬਾਰੇ 'ਚ ਜਦੋਂ ਉਨ੍ਹਾਂ ਨੇ ਕੰਪਨੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ 1000 ਰੁਪਏ ਕੋਰੀਅਰ ਦਾ ਲੱਗੇਗਾ ਤੁਸੀਂ ਭੇਜ ਦਿਓ, ਪਰ ਜਦੋਂ ਪਤਾ ਕੀਤਾ ਤਾਂ ਕੋਰੀਅਰ ਦੇ ਪੈਸੇ ਕਾਫੀ ਲੱਗ ਰਹੇ ਹਨ। ਫਿਰ ਕੰਪਨੀ ਨਾਲ ਸਿੱਧਾ ਸੰਪਰਕ ਕੀਤਾ ਪਰ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ, ਜਿਸ ਕੰਪਨੀ ਦੀ ਵੀਲ੍ਹ ਚੇਅਰ ਸੀ। ਉਸ ਕੰਪਨੀ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜੇਕਰ ਵੀਲ੍ਹ ਚੇਅਰ ਉਨ੍ਹਾਂ ਤੋਂ ਕੋਈ ਖਰੀਦਦੇ ਹਨ ਤਾਂ ਉਹ ਰਿਪੇਅਰ ਕੀ ਨਵੀਂ ਵੀਲ੍ਹ ਚੇਅਰ ਦੇ ਦਿੰਦੇ, ਪਰ ਤੁਸੀਂ ਆਨਲਾਈਨ ਮੰਗਵਾਈ ਹੈ। ਉਸ 'ਚ ਸਾਡੀ ਕੋਈ ਵਾਰੰਟੀ ਨਹੀਂ ਹੈ। ਵਿਵੇਕ ਜੋਸ਼ੀ ਨੇ ਦੱਸਿਆ ਕਿ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਉਹ ਕਿਸੇ ਵੀ ਹਾਲਤ 'ਚ ਹੁਣ ਐਮਾਜ਼ੋਨ ਤੋਂ ਕੋਈ ਖਰੀਦਦਾਰੀ ਨਹੀਂ ਕਰਨਗੇ ਕਿ ਐਮਾਜ਼ੋਨ 'ਤੇ ਨਕਲੀ ਪ੍ਰੋਡਕਟ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਐਮਾਜ਼ੋਨ ਨੂੰ ਲੀਗਲ ਨੋਟਿਸ ਭੇਜ ਦਿੱਤਾ ਗਿਆ ਹੈ ਅਤੇ ਹੁਣ ਕੰਜਊਮਰ ਕੋਰਟ 'ਚ ਵੀ ਕੇਸ ਦਾਇਰ ਕਰਨਗੇ।