ਲੋਕਾਂ ਦੀ ਥਾਲੀ 'ਚੋਂ ਗਾਇਬ ਹੋਣ ਲੱਗਾ ਪਿਆਜ਼, ਮੰਡੀਆਂ 'ਚ ਵਿਕ ਰਿਹਾ ਹੈ ਇਸ ਭਾਅ

11/05/2019 1:44:33 PM

ਜਲੰਧਰ (ਸ਼ੈਲੀ)—ਲਗਾਤਾਰ ਵਧਦੀ ਪਿਆਜ਼ ਦੀ ਕੀਮਤ ਨੇ ਲੋਕਾਂ ਦੀਆਂ ਅੱਖਾਂ 'ਚੋਂ ਹੰਝੂ ਕੱਢ ਦਿੱਤੇ ਹਨ, ਹੁਣ ਤਾਂ ਹਾਲਾਤ ਇਹ ਹਨ ਕਿ ਲੋਕਾਂ ਦੀ ਥਾਲੀ 'ਚੋਂ ਪਿਆਜ਼ ਹੀ ਗਾਇਬ ਹੋਣ ਲੱਗਾ ਹੈ। ਜਲੰਧਰ 'ਚ ਪਿਆਜ਼ ਕਰੀਬ 75 ਰੁਪਏ ਕਿਲੋ ਦੇ ਪਾਰ ਵਿਕ ਰਿਹਾ ਹੈ, ਪਿਆਜ਼ ਦੇ ਨਾਲ-ਨਾਲ ਸਬਜ਼ੀਆਂ ਦੇ ਭਾਅ ਵੀ ਆਸਮਾਨ ਛੂਹਣ ਲੱਗੇ ਹਨ। ਪ੍ਰਮੁੱਖ ਪਿਆਜ਼ ਉਤਪਾਦਕ ਖੇਤਰਾਂ ਵਿਸ਼ੇਸ਼ ਰੂਪ ਨਾਲ ਮਹਾਰਾਸ਼ਟਰ ਕਰਨਾਟਕ, ਆਂਧਰਾ ਪ੍ਰਦੇਸ਼, ਗੁਜਰਾਤ, ਪੂਰਬੀ ਰਾਜਸਥਾਨ ਅਤੇ ਪੱਛਮੀ ਮੱਧ ਪ੍ਰਦੇਸ਼ 'ਚ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ, ਜਿਸ ਦੀ ਵਜ੍ਹਾ ਨਾਲ ਭਾਅ ਲਗਾਤਾਰ ਵਧਦੇ ਜਾ ਰਹੇ ਹਨ। ਸਬਜ਼ੀ ਦਾ ਬਿਜ਼ਨੈੱਸ ਕਰਨ ਵਾਲੇ ਵਿਕਰੇਤਾਵਾਂ ਦੇ ਮੁਤਾਬਕ ਇਸ ਦੇ ਪਿੱਛੇ ਬਾਰਿਸ਼ ਤਾਂ ਜ਼ਿੰਮੇਵਾਰ ਹੈ ਹੀ ਹੈ, ਵਿਚੌਲੀਏ ਉਸ ਤੋਂ ਜ਼ਿਆਦਾ, ਇਨ੍ਹਾਂ ਸਭ ਨੇ ਪਿਆਜ਼ ਸਟਾਕ ਕਰਕੇ ਰੱਖਿਆ  ਹੋਇਆ ਹੈ, ਜਿਸ ਦੀ ਵਜ੍ਹਾ ਨਾਲ ਭਾਅ ਲਗਾਤਾਰ ਵਧਦੇ ਜਾ ਰਹੇ ਹਨ।
ਵਰਣਨਯੋਗ ਹੈ ਕਿ ਮੰਡੀਆਂ 'ਚ ਥੋਕ ਭਾਅ ਵਧਦੇ ਹੀ ਅਫਗਾਨਿਸਤਾਨ ਦੇ ਪਿਆਜ਼ ਦੀ ਆਮਦ ਹੋਣ ਨਾਲ ਭਾਅ ਘੱਟ ਹੋ ਗਏ ਸਨ ਅਤੇ ਨਵੀਂ ਫਸਲ ਆਉਣ ਤੱਕ ਅਫਗਾਨੀ ਪਿਆਜ਼ ਦੀ ਆਮਦ ਨਾਲ ਰੇਟ ਸਥਿਰ ਰਹਿਣ ਦੀ ਸੰਭਾਵਨਾ ਸੀ ਪਰ ਬਰਸਾਤ ਦੇ ਕਾਰਨ ਨਵੀਂ ਫਸਲ ਨੂੰ ਵੀ ਕਾਫੀ ਨੁਕਸਾਨ ਪਹੁੰਚ ਰਿਹਾ ਹੈ ਜਿਸ ਨਾਲ ਆਮਦ 'ਚ ਸਮਾਂ ਲੱਗ ਸਕਦਾ ਹੈ। ਮੰਡੀਆਂ 'ਚ ਫਸਲ ਦੀ ਆਮਦ ਲੋੜ ਤੋਂ ਘੱਟ ਹੋਣ ਦੇ ਕਾਰਨ ਪਿਆਜ਼ ਦਾ ਥੋਕ ਭਾਅ 60-65 ਰੁਪਏ ਕਿਲੋ ਅਤੇ ਅਫਗਾਨੀ ਪਿਆਜ਼ ਦੇ ਭਾਅ ਵੀ 55 ਰੁਪਏ ਕਿਲੋ ਦੇ ਆਲੇ-ਦੁਆਲੇ ਪਹੁੰਚ ਗਿਆ ਹੈ ਜਿਸ ਨਾਲ ਖੁਦਰਾ ਦੇ ਭਾਅ 75 ਰੁਪਏ ਪ੍ਰਤੀ ਕਿਲੋ ਦੇ ਪਾਰ ਪਹੁੰਚ ਚੁੱਕਾ ਹੈ। ਮੰਡੀਆਂ 'ਚ ਟਮਾਟਰ ਵੀ ਲਾਲ ਹੋਇਆ ਪਿਆ ਹੈ, ਜਿਸ ਭਾਅ ਪ੍ਰਤੀ ਕਿਲੋ ਕ੍ਰੇਟ 800 ਰੁਪਏ ਦੇ ਲਗਭਗ ਥੋਕ 'ਚ ਮਿਲ ਰਿਹਾ ਹੈ। ਕਾਰੋਬਾਰੀਆਂ ਮੁਤਾਬਕ ਅਜੇ ਭਾਅ ਕੁਝ ਦਿਨ ਤੱਕ ਤੇਜ਼ ਰਹਿਣਗੇ।


Aarti dhillon

Content Editor

Related News