ਕਾਰ ਤੇ ਬੱਸ ਦੀ ਟੱਕਰ ''ਚ ਇਕ ਵਿਅਕਤੀ ਦੀ ਮੌਤ

Monday, Nov 20, 2017 - 02:57 AM (IST)

ਕਾਰ ਤੇ ਬੱਸ ਦੀ ਟੱਕਰ ''ਚ ਇਕ ਵਿਅਕਤੀ ਦੀ ਮੌਤ

ਬਰਨਾਲਾ, (ਵਿਵੇਕ ਸਿੰਧਵਾਨੀ, ਗੋਇਲ)¸ ਕਾਰ ਅਤੇ ਬੱਸ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਸਿੰਘ ਪੁੱਤਰ ਰਾਮ ਸਿੰਘ ਵਾਸੀ ਕਾਲੇਕੇ ਲੱਕੜ ਦਾ ਕੰਮ ਕਰ ਕੇ ਆਪਣੇ ਪਿੰਡ ਪਰਤ ਰਿਹਾ ਸੀ ਕਿ ਰਸਤੇ ਵਿਚ ਸੰਗਰੂਰ ਵੱਲੋਂ ਆ ਰਹੀ ਇਕ ਨਿੱਜੀ ਬੱਸ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਰ ਕੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।


Related News