ਚੂਰਾ ਪੋਸਤ ਤੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

01/14/2018 6:13:32 PM

ਸੁਲਤਾਨਪੁਰ ਲੋਧੀ (ਧੰਜੂ)— ਐੱਸ. ਐੱਸ. ਪੀ. ਸੰਦੀਪ ਸ਼ਰਮਾ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਨੇ ਨਸ਼ਾ ਸਮੱਗਲਰ ਨੂੰ ਕਾਬੂ ਕੀਤਾ ਹੈ। ਐੱਸ. ਐੱਚ. ਓ ਜਰਨੈਲ ਸਿੰਘ ਦੀ ਅਗਵਾਈ ਹੇਠ ਏ. ਐੱਸ. ਆਈ. ਜਸਬੀਰ ਸਿੰਘ ਦੀ ਅਗਵਾਈ ਵਿੱਚ ਪੁਲਸ ਪਾਰਟੀ ਮੰਡ ਖੇਤਰ ਦੇ ਪਿੰਡ ਭੈਣੀ ਹੁਸੇ ਖਾਂ, ਛੰਨਾਂ ਫਰੀਦ, ਸ਼ਿਵ ਦਿਆਲ ਆਦਿ ਪਿੰਡਾਂ 'ਚ ਗਸ਼ਤ ਦੌਰਾਨ ਵਾਪਸ ਆ ਰਹੀ ਸੀ। ਜਦੋਂ ਧੁੱਸੀ ਬੰਨ੍ਹ 'ਤੇ ਬਣੇ ਵਿਸ਼ਰਾਮ ਘਰ ਪਹੁੰਚੀ ਤਾਂ ਛੰਨਾਂ ਸ਼ੇਰ ਸਿੰਘ ਵੱਲੋਂ ਇਕ ਵਿਅਕਤੀ ਮੋਟਰਸਾਈਕਲ ਪਲਟੀਨਾ ਨੰਬਰ ਪੀ. ਬੀ. 09 8350 'ਤੇ ਆਉਂਦਾ ਦੇਖਿਆ। 
ਪੁਲਸ ਨੂੰ ਦੇਖ ਕੇ ਮੋਟਰਸਾਈਕਲ ਵਾਪਸ ਮੋੜਨ ਹੀ ਲੱਗਾ ਸੀ ਕਿ ਪੁਲਸ ਦੇ ਜਵਾਨਾਂ ਨੇ ਸ਼ੱਕ ਦੇ ਆਧਾਰ 'ਤੇ ਤੁਰੰਤ ਉਸ ਨੂੰ ਦੋਬਚਿਆ। ਸਖਤੀ ਨਾਲ ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਮ ਤਰਲੋਚਨ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਛੰਨਾਂ ਸ਼ੇਰ ਸਿੰਘ ਦੱਸਿਆ। ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ 300 ਗ੍ਰਾਮ ਚੂਰਾ ਪੋਸਤ ਅਤੇ 710 ਨਸ਼ੀਲੀਆਂ ਗੋਲੀਆਂ ਮਿਲੀਆਂ। ਉਸ ਨੇ ਥਾਣਾ ਤਲਵੰਡੀ ਚੌਧਰੀਆਂ ਕੋਲੋਂ ਮੰਨਿਆ ਕਿ ਮੈਂ ਇਹ ਨਸ਼ਾ ਵੱਖ-ਵੱਖ ਪਿੰਡਾਂ 'ਚ ਸਪਾਲਈ ਕਰਦਾ ਹਾਂ। ਪੁਲਸ ਨੇ ਧਾਰਾ 15,16-61-85 ਐੱਨ. ਡੀ. ਪੀ. ਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।


Related News