ਦੜਾ-ਸੱਟਾ ਲਾਉਂਦਾ ਇਕ ਕਾਬੂ, ਮੁਹੱਲੇ ''ਚ ਲੋਕਾਂ ਨੂੰ ਮਾਰ ਰਿਹਾ ਸੀ ਆਵਾਜ਼ਾਂ

Monday, Mar 12, 2018 - 12:02 PM (IST)

ਦੜਾ-ਸੱਟਾ ਲਾਉਂਦਾ ਇਕ ਕਾਬੂ, ਮੁਹੱਲੇ ''ਚ ਲੋਕਾਂ ਨੂੰ ਮਾਰ ਰਿਹਾ ਸੀ ਆਵਾਜ਼ਾਂ

ਨਕੋਦਰ (ਪਾਲੀ)— ਸਿਟੀ ਪੁਲਸ ਨੇ ਦੜਾ ਸੱਟਾ ਲਾਉਣ ਵਾਲੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 450 ਰੁਪਏ ਦੀ ਨਕਦੀ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ। ਸਿਟੀ ਥਾਣਾ ਮੁਖੀ ਅਮਰਜੀਤ ਸਿੰਘ ਨੇ ਦੱਸਿਆ ਕਿ ਹੌਲਦਾਰ ਜਸਵੀਰ ਸਿੰਘ ਨੇ ਸਾਥੀ ਕਰਮਾਰੀਆਂ ਨਾਲ ਅੱਡਾ ਮਹਿਤਪੁਰ ਦੌਰਾਨ ਗਸ਼ਤ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਨਜੀਤ ਸਿੰਘ ਵਾਸੀ ਮੁਹੱਲਾ ਭਾਟੀਆ, ਜੋ ਦੜਾ ਸੱਟਾ ਲਾਉਣ ਦਾ ਕੰਮ ਕਰਦਾ ਹੈ, ਆਪਣੇ ਮੁਹੱਲੇ ਵਿਚ ਉੱਚੀ-ਉੱਚੀ ਆਵਾਜ਼ਾਂ ਮਾਰ ਰਿਹਾ ਹੈ ਕਿ ਸੱਟੇ ਦਾ ਨੰਬਰ ਨਿਕਲੇਗਾ, 10 ਗੁਣਾ ਵੱਧ ਦਿੱਤਾ ਜਾਵੇਗਾ। ਹੌਲਦਾਰ ਜਸਵੀਰ ਸਿੰਘ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਨਜੀਤ ਸਿੰਘ ਨੂੰ 450 ਰੁਪਏ ਦੀ ਨਕਦੀ ਸਮੇਤ ਕਾਬੂ ਕਰਕੇ ਉਸ ਦੇ ਖਿਲਾਫ ਥਾਣਾ ਸਿਟੀ 'ਚ ਗੈਂਬਲਿੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


Related News