ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ''ਚ ਇੱਕ ਦੀ ਮੌਤ
Sunday, Apr 04, 2021 - 07:57 PM (IST)
ਸੰਗਰੂਰ,(ਸਿੰਗਲਾ)- ਅੱਜ ਸ਼ਾਮ ਸੰਗਰੂਰ ਤੋਂ ਪਟਿਆਲਾ ਰੋਡ 'ਤੇ ਇਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਦੁਖਦਾਈ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਬਲਜੀਤ ਸਿੰਘ (68) ਪੁੱਤਰ ਜੋਰਾ ਸਿੰਘ ਵਾਸੀ ਮੰਗਵਾਲ ਅਤੇ ਕਾਰ ਸਵਾਰ ਵਿਅਕਤੀ ਪਟਿਆਲਾ ਸਾਈਡ ਤੋਂ ਸੰਗਰੂਰ ਵੱਲ ਨੂੰ ਆ ਰਹੇ ਸਨ ਕਿ ਵੇਰਕਾ ਮਿਲਕ ਪਲਾਂਟ ਨੇੜੇ ਕਾਰ ਅਤੇ ਮੋਟਰਸਾਈਕਲ ਵਿਚਕਾਰ ਹਾਦਸਾ ਵਾਪਰ ਗਿਆ।
ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ ਜਦਕਿ ਕਾਰ ਦੇ ਵਿਚਕਾਰ ਮੋਟਰਸਾਈਕਲ ਫਸ ਜਾਣ ਕਰਕੇ ਕਾਰ ਬੁਰੀ ਤਰ੍ਹਾਂ ਟੁੱਟ ਅਤੇ ਪਲਟ ਗਈ। ਇਸ ਸਬੰਧੀ ਮੌਕੇ 'ਤੇ ਪੁੱਜੇ ਸੰਗਰੂਰ ਪੁਲਸ ਦੇ ਏ.ਐੱਸ.ਆਈ ਸੁਖਜਿੰਦਰ ਸਿੰਘ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।