ਡਿਊਟੀ 'ਤੇ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਟਰੱਕ 'ਚ ਜਾ ਵੱਜੀ ਕਾਰ, ਇਕ ਦੀ ਮੌਤ

Wednesday, Nov 30, 2022 - 10:03 PM (IST)

ਡਿਊਟੀ 'ਤੇ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਟਰੱਕ 'ਚ ਜਾ ਵੱਜੀ ਕਾਰ, ਇਕ ਦੀ ਮੌਤ

ਫਿਰੋਜ਼ਪੁਰ (ਸੰਨੀ ਚੋਪੜਾ) : ਫਿਰੋਜ਼ਪੁਰ 'ਚ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇਕ ਟਰੱਕ ਅਤੇ ਕਾਰ ਦੀ ਟੱਕਰ ਹੋਈ ਹੈ। ਜਾਣਕਾਰੀ ਅਨੁਸਾਰ ਚਾਰੋਂ ਨੌਜਵਾਨ ਅਲੱਗ-ਅਲੱਗ ਪ੍ਰਾਈਵੇਟ ਬੈਂਕਾਂ ਵਿੱਚ ਬਾਘਾ ਪੁਰਾਣਾ ਵਿਖੇ ਕੰਮ ਕਰਦੇ ਸਨ ਤੇ ਸਵੇਰ ਦੇ ਸਮੇਂ ਡਿਊਟੀ 'ਤੇ ਜਾ ਰਹੇ ਸਨ। ਰਸਤੇ ਵਿੱਚ ਪਿੰਡ ਪਿਆਰੇਆਣਾ ਨੇੜੇ ਫਿਰੋਜ਼ਪੁਰ-ਲੁਧਿਆਣਾ ਨੈਸ਼ਨਲ ਹਾਈਵੇ 'ਤੇ ਉਨ੍ਹਾਂ ਦੀ ਕਾਰ ਦੀ ਟਰੱਕ-ਟਰਾਲੇ ਨਾਲ ਟੱਕਰ ਹੋ ਗਈ, ਜਿਸ ਵਿੱਚ ਫਿਰੋਜ਼ਪੁਰ ਦੇ ਰਹਿਣ ਵਾਲੇ ਦੀਪਾਂਸ਼ੂ ਅਗਰਵਾਲ ਨਾਂ ਦੇ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਬਾਕੀ ਦੇ 3 ਨੌਜਵਾਨ ਗੰਭੀਰ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੂੰ ਹਾਈ ਕੋਰਟ ਦਾ ਝਟਕਾ, ਇਸ ਮਾਮਲੇ 'ਚ ਲਗਾਇਆ 15 ਕਰੋੜ ਦਾ ਜੁਰਮਾਨਾ

ਦੱਸਿਆ ਜਾ ਰਿਹਾ ਹੈ ਕਿ  ਹਾਦਸੇ ਦਾ ਕਾਰਨ ਟਰੱਕ ਡਾਰਈਵਰ ਦੀ ਲਾਪ੍ਰਵਾਹੀ ਸੀ ਕਿਉਂਕਿ ਉਸ ਨੇ ਸੜਕ ਤੋਂ ਇਕਦਮ ਟਰੱਕ ਮੋੜ ਦਿੱਤਾ ਅਤੇ ਪਿੱਛੋਂ ਆ ਰਹੀ ਕਾਰ ਟਰੱਕ ਨਾਲ ਟਕਰਾਅ ਗਈ।  ਉਧਰ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜ਼ਖ਼ਮੀਆਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News