ਮਾਛੀਵਾੜਾ ''ਚ ਇਕ ਹੋਰ ਕੋਰੋਨਾ ਕੇਸ ਆਇਆ ਸਾਹਮਣੇ

Wednesday, Jul 22, 2020 - 12:53 PM (IST)

ਮਾਛੀਵਾੜਾ ''ਚ ਇਕ ਹੋਰ ਕੋਰੋਨਾ ਕੇਸ ਆਇਆ ਸਾਹਮਣੇ

ਮਾਛੀਵਾੜਾ ਸਾਹਿਬ (ਟੱਕਰ) : ਪਿਛਲੇ ਕੁੱਝ ਦਿਨਾਂ ਤੋਂ ਕੋਰੋਨਾ ਮਹਾਮਾਰੀ ਤੋਂ ਬਚਿਆ ਮਾਛੀਵਾੜਾ ਸ਼ਹਿਰ ਹੁਣ ਇਸ ਦੀ ਲਪੇਟ 'ਚ ਆਉਣਾ ਸ਼ੁਰੂ ਹੋ ਗਿਆ ਹੈ ਅਤੇ 21 ਜੁਲਾਈ ਨੂੰ ਇੱਕ ਜਨਾਨੀ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਮਾਛੀਵਾੜਾ ਸ਼ਹਿਰ ਦਾ ਇਕ ਹੋਰ ਵਿਅਕਤੀ ਵੀ ਇਸ ਦੀ ਲਪੇਟ 'ਚ ਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਗੁਰਦੁਆਰਾ ਸਾਹਿਬ ਦੇ ਨੇੜ੍ਹੇ ਰਹਿੰਦਾ 41 ਸਾਲਾ ਵਿਅਕਤੀ ਕਿੱਤੇ ਵੱਜੋਂ ਪਲੰਬਰ ਦਾ ਕੰਮ ਕਰਦਾ ਹੈ ਅਤੇ ਸਿਹਤ ਮਹਿਕਮੇ ਦੀ ਟੀਮ ਵੱਲੋਂ ਆਮ ਲੋਕਾਂ ਦੇ ਜੋ ਰੋਜ਼ਾਨਾ ਟੈਸਟ ਕੀਤੇ ਜਾਂਦੇ ਹਨ, ਉਸ ਤਹਿਤ ਇਸ ਦਾ ਵੀ 19 ਜੁਲਾਈ ਨੂੰ ਸਿਵਲ ਹਸਪਤਾਲ ਵਿਖੇ ਕੋਰੋਨਾ ਟੈਸਟ ਹੋਇਆ,  ਜਿਸ ਦੀ ਰਿਪੋਰਟ ਪਾਜ਼ੇਟਿਵ ਆ ਗਈ।

ਸਿਹਤ ਮਹਿਕਮੇ ਦੀ ਟੀਮ ਵਲੋਂ ਅੱਜ ਉਸ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਭੇਜ ਦਿੱਤਾ ਗਿਆ, ਜਦਕਿ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਕਾਂਤਵਾਸ ਕਰ ਕੇ ਉਨ੍ਹਾਂ ਦੇ ਵੀ ਟੈਸਟ ਲਏ ਜਾ ਰਹੇ ਹਨ। ਇਹ ਪਲੰਬਰ ਕਿੰਨੇ ਵਿਅਕਤੀਆਂ ਦੇ ਸੰਪਰਕ 'ਚ ਆਇਆ, ਉਸਦੀ ਵੀ ਸਿਹਤ ਮਹਿਕਮੇ ਵਲੋਂ ਸੂਚੀ ਤਿਆਰ ਕੀਤੀ ਜਾ ਰਹੀ ਹੈ।


author

Babita

Content Editor

Related News