ਲੋਕ ਸਭਾ ਚੋਣਾਂ 2024: ਉਮੀਦਵਾਰ ਚੋਣਾਂ ''ਚ ਖ਼ਰਚ ਕਰ ਸਕਣਗੇ 95 ਲੱਖ ਰੁਪਏ, ਇਕ-ਇਕ ਚੀਜ਼ ਦਾ ਰੇਟ ਤੈਅ

Wednesday, Feb 07, 2024 - 07:02 PM (IST)

ਲੋਕ ਸਭਾ ਚੋਣਾਂ 2024: ਉਮੀਦਵਾਰ ਚੋਣਾਂ ''ਚ ਖ਼ਰਚ ਕਰ ਸਕਣਗੇ 95 ਲੱਖ ਰੁਪਏ, ਇਕ-ਇਕ ਚੀਜ਼ ਦਾ ਰੇਟ ਤੈਅ

ਜਲੰਧਰ- ਆਗਾਮੀ ਲੋਕ ਸਭਾ ਚੋਣਾਂ ਦੀਆਂ ਇਲੈਕਸ਼ਨ ਕਮਿਸ਼ਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਚੋਣਾਂ 'ਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਖ਼ਰਚ ਕੀਤੀ ਜਾਣ ਵਾਲੀ ਸੂਚੀ ਤੈਅ ਕੀਤੀ ਗਈ ਹੈ। ਡਿਵੀਜ਼ਨਲ ਕਮਿਸ਼ਨਰ ਜਲੰਧਰ ਦੀ ਅਗਵਾਈ 'ਚ ਰੇਟ ਲਿਸਟ ਤੈਅ ਕਰਨ ਲਈ ਕਮੇਟੀ ਬਣਾਈ ਗਈ ਹੈ। ਇਸ 'ਚ ਲੋਕ ਸਭਾ ਚੋਣਾਂ 'ਚ ਵਰਤੀ ਜਾਣ ਵਾਲੀ ਸਮੱਗਰੀ ਦੇ ਰੇਟ ਅਤੇ ਨਿਯਮ ਤੈਅ ਕੀਤੇ ਗਏ ਹਨ।

ਕੀਤੀ ਗਈ ਮੀਟਿੰਗ 'ਚ ਇਲੈਕਸ਼ਨ ਤਹਿਸੀਲਦਾਰ ਸਮੇਤ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੇ ਏ. ਡੀ. ਸੀ. ਮੌਜੂਦ ਸਨ। ਉਨ੍ਹਾਂ ਨੇ 201 ਵੱਖ-ਵੱਖ ਆਈਟਮਾਂ ਦੇ ਰੇਟ ਤੈਅ ਕੀਤੇ। ਚੋਣਾਂ ਦੌਰਾਨ ਵੱਡੀਆਂ ਰੈਲੀਆਂ ਤੋਂ ਲੈ ਕੇ ਹਰ ਤਰ੍ਹਾਂ ਦੀਆਂ ਰੈਲੀਆਂ 'ਚ ਹੋਣ ਵਾਲੇ ਖ਼ਰਚ, ਹਰ ਦਿਨ ਦੇ ਖ਼ਰਚ, ਪ੍ਰਚਾਰ ਸਮੱਗਰੀ ਤੋਂ ਲੈ ਕੇ ਖਾਣ-ਪੀਣ ਦੀਆਂ ਚੀਜ਼ਾਂ ਦੇ ਰੇਟ ਤੈਅ ਕੀਤੇ ਗਏ ਹਨ। ਇਹ ਰੇਟ ਪਿਛਲੀਆਂ ਚੋਣਾਂ ਦੇ ਮੁਕਾਬਲੇ ਕੁਝ ਜ਼ਿਆਦਾ ਹਨ। ਰੇਟ ਲਿਸਟ ਨੂੰ ਡਿਵੀਜ਼ਨਲ ਕਮਿਸ਼ਨ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਸੀ. ਈ. ਓ. ਪੰਜਾਬ ਤੋਂ ਵੀ ਮਨਜ਼ੂਰੀ ਮਿਲੀ ਚੁੱਕੀ ਹੈ। ਹੁਣ ਲਿਸਟ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਮੁਹੱਈਆ ਕਰਵਾਈ ਜਾਵੇਗੀ। ਲੋਕਸਭਾ ਦਾ ਇਕ ਉਮੀਦਵਾਰ 95 ਲੱਖ ਜਦਕਿ ਵਿਧਾਨਸਭਾ ਚੋਣਾਂ 'ਚ 40 ਲੱਖ ਰੁਪਏ ਪ੍ਰਤੀ ਉਮੀਦਵਾਰ ਖ਼ਰਚਾ ਕਰਨ ਲਈ ਤੈਅ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਸ਼੍ਰੀ ਰਾਮ ਲੱਲਾ ਜੀ ਦੇ ਦਰਸ਼ਨ ਕਰਨ ਅਯੁੱਧਿਆ ਪਹੁੰਚੇ ਜਲੰਧਰ ਤੋਂ MP ਸੁਸ਼ੀਲ ਕੁਮਾਰ ਰਿੰਕੂ

ਕਈ ਵਾਰ ਉਮੀਦਵਾਰ ਇਲੈਕਸ਼ਨ ਕਮਿਸ਼ਨ ਤੋਂ ਖ਼ਰਚ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਕਈ ਟੀਮਾਂ ਹੁੰਦੀਆਂ ਹਨ, ਜੋ ਚੈਕਿੰਗ ਕਰਦੀਆਂ ਹਨ। ਜੇਕਰ ਕੋਈ ਉਮੀਦਵਾਰ ਤੈਅ ਸੀਮਾ ਤੋਂ ਵੱਧ ਖ਼ਰਚ ਕਰਦਾ ਹੈ ਤਾਂ ਚੋਣ ਕਮਿਸ਼ਨ ਉਸ ਨੂੰ ਚੋਣਾਂ ਲੜਨ ਤੋਂ ਰੋਕ ਵੀ ਸਕਦਾ ਹੈ। ਉਥੇ ਕਈ ਵਾਰ 2022 ਵਿਧਾਨਸਭਾ ਚੋਣਾਂ ਦੀ ਤੁਲਨਾ ਲੋਕਸਭਾ ਚੋਣਾਂ 'ਚ ਰੇਟ ਵੱਧ ਰੱਖੇ ਗਏ ਹਨ। 

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਰੂਹ ਕੰਬਾਊ ਘਟਨਾ, ਕੁੱਤਿਆਂ ਨੇ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰੀ ਮਹਿਲਾ, ਖੋਲ੍ਹੀ ਖੋਪੜੀ ਤੇ ਕੱਢੀਆਂ ਅੱਖਾਂ

ਇਲੈਕਸ਼ਨ ਕਮਿਸ਼ਨ ਵੱਲੋਂ ਚੀਜ਼ਾਂ ਦੇ ਤੈਅ ਕੀਤੇ ਗਏ ਮੁੱਲ

ਸਮੱਗਰੀ ਰੇਟ 
ਬੇਸਨ ਦੀ ਬਰਫ਼ੀ 220 ਰੁ. ਕਿੱਲੋ
ਬਿਸਕੁਟ 175 ਰੁ. ਕਿੱਲੋ
ਬ੍ਰੈੱਡ-ਪਕੌੜਾ 15 ਰੁ. ਪੀਸ
ਬਰਫ਼ੀ 300 ਰੁ. ਕਿੱਲੋ
ਕੇਕ 350 ਰੁ. ਕਿੱਲੋ
ਛੋਲੇ-ਭਟੂਰੇ 40 ਰੁ. ਪਲੇਟ
ਕੌਫੀ 15 ਰੁ. ਕੱਪ
ਗਚੱਕ 100 ਰੁ. ਕਿੱਲੋ
ਜਲੇਬੀ 175 ਰੁ. ਕਿੱਲੋ
ਕਚੌਰੀ 15 ਰੁ. ਪੀਸ
ਬੂੰਦੀ ਲੱਡੂ 150 ਰੁ. ਕਿੱਲੋ
ਦੁੱਧ 55 ਰੁ. ਲੀਟਰ
ਪਕੌੜੇ 175 ਰੁ. ਕਿੱਲੋ
ਪਨੀਰ ਪਕੌੜਾ 20 ਰੁ. ਪੀਸ
ਪਰਾਂਠਾ 30 ਰੁ. ਪੀਸ
ਰੱਸਗੁੱਲੇ 150 ਰੁ. ਕਿੱਲੋ
ਸਮੋਸੇ-ਛੋਲੇ 25 ਰੁ. ਪੀਸ
ਸਮੋਸੇ 15 ਰੁ. ਪੀਸ
ਚਾਹ 15 ਰੁ. ਕੱਪ
ਸੈਂਡਵਿਚ 15 ਰੁ. ਪੀਸ
ਮਟਨ 500 ਰੁ. ਕਿੱਲੋ
ਚਿਕਨ 250 ਰੁ. ਕਿੱਲੋ
ਮੱਛੀ 600 ਰੁ. ਕਿੱਲੋ
ਢੋਡਾ ਸਵੀਟ 450 ਰੁ. ਕਿੱਲੋ
ਘਿਓ 300 ਰੁ. ਕਿੱਲੋ
ਨਿੰਬੂ ਸ਼ਿਕੰਜਵੀ 15 ਰੁ. ਗਿਲਾਸ
ਲੱਸੀ 20 ਰੁ. ਗਿਲਾਸ
ਢੋਲ ਤਾਸ਼ਾ 600 ਰੁ. ਰੋਜ਼ਾਨਾ
ਢਾਡੀ ਜੱਥਾ ਪ੍ਰੋਗਰਾਮ 4000 ਰੁ.
ਡਰਾਈਵਰ ਸੈਲਰੀ, ਫੂਡ 800 ਰੁ.
ਡੀਜੇ ਵਿਦ ਔਰਕੈਸਟ੍ਰਾ 14000 ਰੁ.
ਡੀਜੇ 4500 ਰੁ.
ਆਫਿਸ ਰੈਂਟ ਪੇਂਡੂ 5500 ਰੁ.
ਆਫਿਸ ਰੈਂਟ ਸ਼ਹਿਰੀ 11000 ਰੁ.
ਸਿਰੋਪਾਓ  100 ਰੁ. ਪੀਸ
ਕਿਰਪਾਨ 800ਰੁ. ਫੁੱਟ/ਪੀਸ
ਮੈਰਿਜ ਪੈਲੇਸ ਰੂਰਲ 24000 ਰੁ.
ਸੈਮੀ ਅਰਬਨ ਏਰੀਆ 45000 ਰੁ.
ਪਾਸ਼ ਅਰਬਨ ਏਰੀਆ 60000 ਰੁ.
ਸਟਿੱਲ ਕੈਮਰਾ ਡਿਜੀਟਲ 1700 ਰੁ.
ਕਲਰਡ ਸਕੈਨਰ  250 ਰੁ./ ਰੋਜ਼ਾਨਾ
ਲੇਡੀਜ਼ ਸੂਟ 600 ਰੁ. ਪੀਸ
ਸਾੜੀ 500 ਰੁ.ਪੀਸ
ਸ਼ਾਲ  200 ਰੁ. ਪੀਸ
ਟਰਬਨ 500 ਰੁ.ਪੀਸ
ਬਾਈਸਾਈਕਲ 4000 ਰੁ. ਪੀਸ
ਅੰਬਰੇਲਾ 225 ਰੁ.ਪੀਸ
ਫਾਈਲ ਕਵਰ  10 ਰੁ. ਪੀਸ
ਏਸੀ (ਇਕ ਦਿਨ) 2500 ਰੁ./
ਟਰੱਕ 2475 ਰੁ./
ਮਿਨੀ ਬੱਸ 3300 ਰੁ.
ਬੱਸ 52 ਸੀਟਰ  5400 ਰੁ.
ਕਾਰ 1000 ਰੁ.
ਅਲਮੀਰਾ  600 ਰੁ.
ਆਰਟੀਸਟ ਸਟੇਜ਼ ਹੈਵੀ ਸਾਊਂਡ 3000 ਰੁ.
ਕੌਫੀ ਮਸ਼ੀਨ 600 ਰੁ.
ਕੰਪਿਊਟਰ ਟੇਬਲ 60 ਰੁ.
ਕੂਲਰ ਸਮਾਲ 600 ਰੁ. ਪੀਸ
ਗੈਸ ਸਿਲੰਡਰ ਕਮਰਸ਼ੀਅਲ 2500 ਰੁ.
ਫੈਨ-ਕੂਲਰ 250 ਰੁ.
ਜਨਰੇਟਰ 5 ਕਿਲੋ ਵਾਟ 800 ਰੁ.
ਜਨਰੇਟਰ 7 ਕਿਲੋ ਵਾਟ 1200 ਰੁ.
ਆਟੋ ਕੈਰੇਜ਼ 1460 ਰੁ.
ਲੋਕਲ ਸਿੰਗਰ 30000 ਰੁ.
ਫੇਮਸ ਸਿੰਗਰ 2.50 ਲੱਖ
ਸ਼ੈਵਿੰਗ ਮਸ਼ੀਨ 3000 ਰੁ. ਪੀਸ
ਜਨਰੇਟਰ 10 ਕੇਵੀ ਬਿਨਾ ਡੀਜ਼ਲ 2500 ਰੁ./ 20 ਦਿਨਾਂ ਲਈ

ਇਹ ਵੀ ਪੜ੍ਹੋ: ਗੜ੍ਹਸ਼ੰਕਰ 'ਚ ਸੈਕਸ ਰੈਕੇਟ ਦਾ ਪਰਦਾਫ਼ਾਸ਼, 6 ਔਰਤਾਂ ਸਣੇ 11 ਵਿਅਕਤੀ ਇਤਰਾਜ਼ਯੋਗ ਹਾਲਾਤ 'ਚ ਗ੍ਰਿਫ਼ਤਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News