STF ਟੀਮ ਵੱਲੋਂ 3 ਕਿਲੋ ਹੈਰੋਇਨ ਸਮੇਤ ਇਕ ਗ੍ਰਿਫਤਾਰ

Wednesday, Aug 18, 2021 - 10:32 PM (IST)

STF ਟੀਮ ਵੱਲੋਂ 3 ਕਿਲੋ ਹੈਰੋਇਨ ਸਮੇਤ ਇਕ ਗ੍ਰਿਫਤਾਰ

ਪਟਿਆਲਾ(ਬਲਜਿੰਦਰ)- ਐੱਸ. ਟੀ. ਐੱਫ. ਟੀਮ ਪਟਿਆਲਾ ਰੇਂਜ ਨੇ ਇਕ ਵਿਅਕਤੀ ਨੂੰ 3 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਜਨਮ ਦਿਨ ਦੀ ਪਾਰਟੀ ਦੌਰਾਨ ਚੱਲੀਆਂ ਗੋਲੀਆਂ, 2 ਦੀ ਮੌਤ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਇੰਸਪੈਕਟਰ ਜਨਰਲ ਪੁਲਸ ਗੁਰਪ੍ਰੀਤ ਸਿੰਘ, ਐੱਸ. ਟੀ. ਐੱਫ. ਪਟਿਆਲਾ ਰੇਂਜ ਦੇ ਡੀ. ਐੱਸ. ਪੀ. ਸੁਖ ਅੰਮ੍ਰਿਤ ਸਿੰਘ ਰੰਧਾਵਾ ਨੇ ਦੱਸਿਆ ਕਿ ਥਾਣੇਦਾਰ ਜਗਦੇਵ ਸਿੰਘ ਨੂੰ ਖ਼ੁਫ਼ੀਆ ਜਾਣਕਾਰੀ ਮਿਲਣ ’ਤੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਅਤੇ ਹੋਰ ਕਰਮਚਾਰੀਆਂ ਨੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਤੋਂ 3 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਵਾਉਣ ’ਚ ਸਫਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਭ੍ਰਿਸ਼ਟਾਚਾਰ ਮਾਮਲੇ 'ਚ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਗ੍ਰਿਫਤਾਰ

ਮੁਲਜ਼ਮ ਦੀ ਪਛਾਣ ਤੂਫ਼ਾਨ ਪੁੱਤਰ ਗੌਰੀ ਲਾਲ ਵਾਸੀ ਪਾਲੀਆ ਖੇੜੀ ਥਾਣਾ ਭਵਾਨੀ ਮੰਡੀ ਜ਼ਿਲ੍ਹਾਂ ਜਲਾਵੜ (ਰਾਜਸਥਾਨ) ਵਜੋਂ ਹੋਈ ਹੈ, ਜਿਸ ਨੂੰ ਗ੍ਰਿਫ਼ਤਾਰ ਕਰ ਕੇ ਥਾਣਾ ਐੱਸ. ਟੀ. ਐੱਫ. ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।


author

Bharat Thapa

Content Editor

Related News