ਜ਼ਿਲਾ ਪੁਲਸ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਲਿਆਈ ਪ੍ਰੋਡਕਸ਼ਨ ਵਾਰੰਟ ''ਤੇ
Saturday, Nov 04, 2017 - 07:30 AM (IST)

ਅੰਮ੍ਰਿਤਸਰ, (ਸੰਜੀਵ)- ਅੱਜ ਜ਼ਿਲਾ ਪੁਲਸ ਕੇਂਦਰੀ ਜੇਲ 'ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮਾਣਯੋਗ ਅਦਾਲਤ ਦੇ ਆਦੇਸ਼ਾਂ 'ਤੇ ਜਾਂਚ ਲਈ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ, ਜਿਸ 'ਤੇ ਹਾਲ ਹੀ 'ਚ ਥਾਣਾ ਗੇਟ ਹਕੀਮਾਂ ਦੀ ਪੁਲਸ ਵੱਲੋਂ ਜੇਲ ਕੰਪਲੈਕਸ ਵਿਚ ਜੱਗੂ ਤੋਂ ਮੋਬਾਇਲ ਮਿਲਣ ਦੇ ਸਬੰਧ 'ਚ ਕੇਸ ਦਰਜ ਕੀਤਾ ਗਿਆ ਸੀ। ਪੁਲਸ ਜੱਗੂ ਵੱਲੋਂ ਵਿਪਨ ਹੱਤਿਆ ਕਾਂਡ ਬਾਰੇ ਪੁੱਛਗਿੱਛ ਕਰ ਰਹੀ ਹੈ ਕਿਉਂਕਿ ਹੱਤਿਆ ਕਾਂਡ ਵਿਚ ਸ਼ਾਮਲ ਸਾਰਜ ਮਿੰਟੂ ਤੇ ਸ਼ੁਭਮ ਉਸ ਦੇ ਨਾਲ ਜੁੜੇ ਹੋਏ ਹਨ।
ਕੀ ਕਹਿਣਾ ਹੈ ਏ. ਡੀ. ਸੀ. ਪੀ. ਦਾ? : ਏ. ਡੀ. ਸੀ. ਪੀ. ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਜ਼ਿਲਾ ਪੁਲਸ ਜੱਗੂ ਵਿਰੁੱਧ ਥਾਣÎਾ ਗੇਟ ਹਕੀਮਾਂ ਵਿਚ ਦਰਜ ਮਾਮਲਿਆਂ ਦੀ ਜਾਂਚ ਸਬੰਧੀ ਉਸ ਨੂੰ ਲੈ ਕੇ ਆਈ ਹੈ, ਉਥੇ ਹੀ ਉਸ ਤੋਂ ਵਿਪਨ ਹੱਤਿਆ ਕਾਂਡ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।