78ਵੇਂ ਆਜ਼ਾਦੀ ਦਿਹਾੜੇ ਮੌਕੇ ਦੇਸ਼-ਵਿਦੇਸ਼ ''ਚ ਵੱਸਦੇ ਸਮੂਹ ਪੰਜਾਬੀਆਂ ਦੇ ਨਾਮ  CM ਮਾਨ ਦਾ ਸੰਦੇਸ਼

Thursday, Aug 15, 2024 - 06:17 PM (IST)

78ਵੇਂ ਆਜ਼ਾਦੀ ਦਿਹਾੜੇ ਮੌਕੇ ਦੇਸ਼-ਵਿਦੇਸ਼ ''ਚ ਵੱਸਦੇ ਸਮੂਹ ਪੰਜਾਬੀਆਂ ਦੇ ਨਾਮ  CM ਮਾਨ ਦਾ ਸੰਦੇਸ਼

ਚੰਡੀਗੜ੍ਹ (ਵੈੱਬ ਡੈਸਕ)- ਮੁੱਖ ਮੰਤਰੀ ਭਗਵੰਤ ਮਾਨ ਨੇ 78 ਵੇਂ ਆਜ਼ਾਦੀ ਦਿਹਾੜੇ 'ਤੇ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ । ਇਸ ਦੌਰਾਨ ਉਨ੍ਹਾਂ ਆਪਣੇ ਸੰਬੋਧਨ 'ਚ ਕਿਹਾ ਕਿ ਜੇਕਰ ਆਜ਼ਾਦੀ ਦਾ ਇਤਿਹਾਸ ਵੇਖੀਏ ਤਾਂ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਸੰਘਰਸ਼ ਕੀਤਾ ਹੈ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਗੁਰੂਆਂ ਅਤੇ ਸ਼ਹੀਦਾਂ ਦੀ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਕਰਕੇ ਹੀ ਸਾਨੂੰ ਆਜ਼ਾਦੀ ਮਿਲੀ ਹੈ।  ਜਿਹੜੀ ਕੌਮ ਆਪਣੇ ਵਿਰਸੇ ਨੂੰ ਯਾਦ ਰੱਖਦੀ ਹੈ ਉਹ ਕੌਮ ਜ਼ਿੰਦਾ ਰਹਿੰਦੀ ਹੈ।

ਇਹ ਵੀ ਪੜ੍ਹੋ- 15 ਅਗਸਤ ਮੌਕੇ ਪੇਸ਼ਕਾਰੀ ਦੇ ਰਹੇ NCC ਦੇ ਤਿੰਨ ਵਿਦਿਆਰਥੀ ਬੇਹੋਸ਼

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਆਜ਼ਾਦੀ ਦਾ ਮੁੱਲ ਮਹਿੰਗਾ ਉਤਾਰਨਾ ਪਿਆ ਹੈ ਕਿਉਂਕਿ ਜਦੋਂ ਪੂਰਾ ਦੇਸ਼ 15 ਅਗਸਤ 1947 ਨੂੰ  ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ ਉਸ ਵੇਲੇ ਪੰਜਾਬੀ ਖੂਨੀ ਵੰਡ ਦਾ ਸੰਤਾਪ ਆਪਣੇ ਭਿੰਡੇ ਹੰਡਾ ਰਹੇ ਸੀ। ਜਿਸ ਕਾਰਨ ਲੱਖਾਂ ਦੀ ਗਿਣਤੀ 'ਚ ਲੋਕ ਮਾਰੇ ਗਏ ਸਨ ਫਿਰ ਵੀ ਪੰਜਾਬੀ ਇਸ ਦੁਖ ਨੂੰ ਭੁੱਲ ਕੇ ਦੇਸ਼ ਵਾਸਤੇ ਖੜ੍ਹੇ ਹੋਏ। ਜਿਸ ਤੋਂ ਬਾਅਦ 'ਚ ਦੇਸ਼ ਅਨਾਜ ਦੇ ਸੰਕਟ 'ਚ ਫਸ ਗਿਆ ਅਤੇ ਅਮਰੀਕਾ ਤੋਂ ਕਣਕ ਲਿਆਉਣੀ ਪੈਂਦੀ ਸੀ। ਫਿਰ ਕਿਸਾਨਾਂ ਨੇ ਹਿੰਮਤ ਕਰਕੇ ਭਾਰਤ 'ਚ ਅਨਾਜ ਭੰਡਾਰ ਲਿਆਂਦਾ ਜਿਹੜਾ ਹੁਣ ਉਨ੍ਹਾਂ ਮੁਲਕਾਂ 'ਚ ਪਹੁੰਚਾਇਆ ਜਾ ਰਿਹਾ ਹੈ ਜਿਨ੍ਹਾਂ ਮੁਲਕਾਂ ਤੋਂ ਸਾਨੂੰ ਕਣਨ ਲਿਆਉਣੀ ਪੈਂਦੀ ਸੀ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਹੋਟਲ ਵਿਚ ਪੁਲਸ ਨੇ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ 'ਚ ਫੜੇ ਮੁੰਡੇ-ਕੁੜੀਆਂ

ਮੁੱਖ ਮੰਤਰੀ ਮਾਨ ਨੇ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ 16 ਮਾਰਚ 2022 ਨੂੰ ਕਾਰਜਭਾਰ ਸੰਭਾਲਿਆ ਸੀ ਜਿਨ੍ਹਾਂ ਵਲੋਂ ਸਹੁੰ ਚੁੱਕ ਸਮਾਗਮ ਵੀ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਕੀਤਾ ਗਿਆ ਤਾਂ ਕਿ ਸਾਨੂੰ ਉਨ੍ਹਾਂ ਦਾ ਆਸ਼ੀਵਾਦ ਮਿਲਦਾ ਰਹੇ ਅਤੇ ਜ਼ਿੰਮੇਵਾਰੀ ਦਾ ਵੀ ਅਹਿਸਾਸ ਹੋਵੇ ਕਿ ਅਸੀਂ ਉੱਥੇ ਜਾ ਕੇ ਸਹੁੰ ਚੁੱਕੀ ਸੀ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਲਈ ਕੰਮ ਸ਼ੁਰੂ ਕੀਤਾ ਭਾਵ 'ਪੰਜ ਆਬ' ਜੋ ਪਹਿਲੀਆਂ ਸਰਕਾਰਾਂ ਨੇ ਕਦੀ ਨਹੀਂ ਕੀਤਾ। ਉਨ੍ਹਾਂ ਕਿਹਾ ਪੰਜਾਬ 'ਚ ਜੋ ਨਹਿਰਾਂ, ਰਜਬਾਹੇ  ਬੰਦ ਹੋ ਚੁੱਕੇ ਸੀ ਉਨ੍ਹਾਂ ਨੂੰ ਚਲਾਇਆ ਅਤੇ ਇਨ੍ਹਾਂ ਦਾ ਪਾਣੀ ਖੇਤਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਧਰਤੀ ਹੇਠਲਾਂ ਪਾਣੀ ਉਪਰ ਆ ਸਕੇ। ਉਨ੍ਹਾਂ ਕਿਹਾ ਆਜ਼ਾਦੀ ਤੋਂ ਬਾਅਦ ਪਹਿਲੀ ਮਾਲਵਾ ਨਹਿਰ ਬਣਾਈ ਗਈ ਹੈ ।

ਇਹ ਵੀ ਪੜ੍ਹੋ- ਕੰਪਨੀ ਦਾ ਕੰਮ ਕਰਦਿਆਂ ਨੌਜਵਾਨ ਦੀ ਹੋਈ ਮੌਤ, 3 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ

ਇਸ ਤੋਂ ਇਵਾਲਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਕਾਰ ਨੇ ਨੌਕਰੀਆਂ ਦੇਣ ਦਾ ਫੈਸਲਾ ਕੀਤਾ ਸੀ ਜੋ ਹੁਣ ਤੱਕ 44666 ਨੌਕਰੀਆਂ ਦੇ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਬਿਜਲੀ ਲਈ ਝਾੜਖੰਡ ਤੋਂ ਕੋਲੇ ਦੀ ਖਾਣ ਸ਼ੁਰੂ ਕਰਾਈ ਅਤੇ ਹੁਣ ਥਰਮਲ ਪਲਾਂਟ 'ਚ ਕੋਲੇ ਦਾ ਭੰਡਾਰ ਹਨ। ਜਿਸ ਤੋਂ ਬਾਅਦ ਗੋਇੰਦਵਾਲ ਥਰਮਲ ਪਲਾਂਟ ਖਰੀਦਿਆ ਹੈ ਜਿਸ ਦਾ ਨਾਂ ਸ੍ਰੀ ਗੁਰੂ ਅਮਰ ਦਾਸ ਥਰਮਲ ਪਲਾਂਟ ਰੱਖਿਆ ਹੈ। ਉਨ੍ਹਾਂ ਕਿਹਾ ਪੰਜਾਬ 'ਚ ਨਵੇਕਲੀ ਪਹਿਲ ਦੇ ਅਧਾਰ 'ਤੇ  ਸੜਕ ਸੁਰੱਖਿਆ ਫੋਰਸ ਸ਼ੁਰੂ ਕਰਵਾਈ ਅਤੇ ਪੰਜਾਬ ਹੀ ਅਜਿਹਾ ਸੂਬਾ ਹੈ ਜਿਥੇ ਇਕ ਵੱਖ ਫੋਰਸ ਬਣੀ ਹੈ।  ਇਸ ਫੋਰਸ ਕਾਰਨ ਹੁਣ ਤੱਕ 1000 ਤੋਂ 1200 ਜਾਨਾਂ ਬਚਾਈਆਂ ਗਈਆਂ ਹਨ।  ਆਪਣੀ ਗੱਲ ਜਾਰੀ ਰੱਖਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਖੇਤੀ ਲਈ ਹੋਰ ਵੀ ਬਹੁਤ ਸਾਰੇ ਪ੍ਰਾਜੈਕਟ ਆ ਰਹੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News