ਪ੍ਰੀ-ਮਾਨਸੂਨ ਦੌਰਾਨ ਖੁਸ਼ਕ ਰਹੇ ਜੂਨ ਮਹੀਨੇ ਦੇ ਆਖਰੀ ਦਿਨ ਬਾਰਿਸ਼ ਨੇ ਦਿੱਤੀ ਦਸਤਕ, ਜਾਣੋ ਮੌਸਮ ਦੀ ਅਗਲੀ ਅਪਡੇਟ

Monday, Jul 01, 2024 - 06:30 PM (IST)

ਪ੍ਰੀ-ਮਾਨਸੂਨ ਦੌਰਾਨ ਖੁਸ਼ਕ ਰਹੇ ਜੂਨ ਮਹੀਨੇ ਦੇ ਆਖਰੀ ਦਿਨ ਬਾਰਿਸ਼ ਨੇ ਦਿੱਤੀ ਦਸਤਕ, ਜਾਣੋ ਮੌਸਮ ਦੀ ਅਗਲੀ ਅਪਡੇਟ

ਗੁਰਦਾਸਪੁਰ (ਹਰਮਨ)-ਬੀਤੀ ਰਾਤ ਹੋਈ ਬਾਰਿਸ਼ ਕਾਰਨ ਇਸ ਖੇਤਰ ਅੰਦਰ ਮੌਨਸੂਨ ਨੇ ਦਸਤਕ ਦਿੱਤੀ ਹੈ। ਇਸ ਬਾਰਿਸ਼ ਨੇ ਜਿੱਥੇ ਇਸ ਜ਼ਿਲ੍ਹੇ ਅੰਦਰ ਤਾਪਮਾਨ ਵਿੱਚ ਗਿਰਾਵਟ ਲਿਆਂਦੀ ਹੈ ਉਸ ਦੇ ਨਾਲ ਹੀ ਕਿਸਾਨਾਂ ਨੂੰ ਵੀ ਵੱਡੀ ਰਾਹਤ ਦਿੱਤੀ ਹੈ।ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਬਾਰਿਸ਼ ਅਤੇ ਬੱਦਲਵਾਈ ਕਾਰਨ ਗਰਮੀ ’ਚ ਕੁਝ ਕਮੀ ਆਈ ਸੀ ਪਰ ਬੀਤੀ ਰਾਤ ਹੋਈ ਕਰੀਬ 20 ਐੱਮ. ਐੱਮ. ਬਾਰਿਸ਼ ਕਾਰਨ ਇਸ ਇਲਾਕੇ ਅੰਦਰ ਦਿਨ ਦਾ ਤਾਪਮਾਨ ਔਸਤਨ 32 ਡਿਗਰੀ ਦੇ ਕਰੀਬ ਰਹਿ ਗਿਆ ਹੈ। ਜਦੋਂ ਕਿ ਰਾਤ ਦਾ ਤਾਪਮਾਨ 24 ਡਿਗਰੀ ਸੈਂਟੀਗਰੇਡ ਦੇ ਕਰੀਬ ਦਰਜ ਕੀਤਾ ਗਿਆ।

 ਇਹ ਵੀ ਪੜ੍ਹੋ-  ਅਣਹੌਣੀ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਸੋਚਿਆ ਨਹੀਂ ਸੀ ਇੰਝ ਆਵੇਗੀ ਮੌਤ

ਮੌਸਮ ਵਿਭਾਗ ਅਨੁਸਾਰ ਆਉਣ ਵਾਲਾ ਇਕ ਹਫਤਾ ਬੱਦਲਵਾਈ ਅਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਇਸ ਇਲਾਕੇ ਅੰਦਰ ਦੇਣ ਦਾ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 28 ਤੋਂ 31 ਡਿਗਰੀ ਦੇ ਕਰੀਬ ਰਹਿਣ ਦੀ ਸੰਭਾਵਨਾ ਹੈ। ਬੀਤੀ ਰਾਤ ਅਤੇ ਸਵੇਰੇ ਤੜਕਸਾਰ ਹੋਈ ਬਾਰਿਸ਼ ਕਾਰਨ ਗੁਰਦਾਸਪੁਰ ਸ਼ਹਿਰ ਦੀਆਂ ਕਈ ਸੜਕਾਂ ਤੇ ਗਲੀਆਂ ’ਚ ਪਾਣੀ ਖੜ੍ਹਾ ਦਿਖਾਈ ਦਿੱਤਾ ਅਤੇ ਦਿਨ ਚੜ੍ਹਦੇ ਮੌਸਮ ਸਾਫ ਹੋਣ ਕਾਰਨ ਲੋਕਾਂ ਨੇ ਰੋਜ਼ਾਨਾ ਵਾਂਗ ਕੰਮਕਾਜ ਕੀਤੇ। ਦੂਜੇ ਪਾਸੇ ਗੁਰਦਾਸਪੁਰ ਸ਼ਹਿਰ ਦੇ ਖੇਤੀਬਾੜੀ ਯੂਨੀਵਰਸਿਟੀ ਕੈਂਪਸ ਵਾਲੇ ਕੁਝ ਹਿੱਸੇ ਵਾਲੀ ਸਾਈਡ ’ਤੇ ਕੋਈ ਬਾਰਿਸ਼ ਨਹੀਂ ਹੋਈ।

 ਇਹ ਵੀ ਪੜ੍ਹੋ- ਅੰਮ੍ਰਿਤਸਰ ਪੁਲਸ ਅੱਗੇ ਪੇਸ਼ ਨਹੀਂ ਹੋਈ ਯੋਗਾ ਗਰਲ, ਮੁੜ ਨੋਟਿਸ ਭੇਜਣ ਦੀ ਤਿਆਰੀ

ਇਸ ਵਾਰ ਪ੍ਰੀ-ਮੌਨਸੂਨ ਦਾ ਜੂਨ ਮਹੀਨਾ ਇਕਤਰਾਂ ਨਾਲ ਸੁੱਕਾ ਹੀ ਨਿਕਲਿਆ ਹੈ ਅਤੇ ਹੁਣ ਅਖੀਰ ਵਿਚ ਹੋਈ ਇਸ ਬਾਰਿਸ਼ ਨੇ ਲੋਕਾਂ ਨੂੰ ਮਾਨਸੂਨ ਦੀ ਆਮਦ ਜਲਦੀ ਹੋਣ ਦਾ ਅਹਿਸਾਸ ਕਰਵਾਇਆ ਹੈ। ਖਾਸ ਤੌਰ ’ਤੇ ਹੁਣ ਜੁਲਾਈ ਦੇ ਪਹਿਲੇ ਹਫਤੇ ਵੱਖ-ਵੱਖ ਥਾਵਾਂ ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਕਾਰਨ ਲੋਕ ਰਾਹਤ ਮਹਿਸੂਸ ਕਰ ਰਹੇ ਹਨ। ਇਸ ਬਾਰਿਸ਼ ਨੇ ਆਮ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਦਵਾਈ ਹੈ, ਉੱਥੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਕਿਉਂਕਿ ਇਸ ਮੌਕੇ ਝੋਨੇ ਦੀ ਲਵਾਈ ਦਾ ਕੰਮ ਜ਼ੋਰਾਂ ’ਤੇ ਹੈ ਅਤੇ ਕਿਸਾਨਾਂ ਨੂੰ ਖੇਤਾਂ ਵਿੱਚ ਪਾਣੀ ਲਗਾਉਣ ਲਈ ਟਿਊਬਵੈਲਾਂ ’ਤੇ ਨਿਰਭਰ ਹੋਣਾ ਪੈ ਰਿਹਾ ਸੀ।

 ਇਹ ਵੀ ਪੜ੍ਹੋ-ਪਹਿਲੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿ ਜਾਣ ਵਾਲੀ ਸੰਗਤ ਲਈ ਖ਼ਾਸ ਖ਼ਬਰ, SGPC ਵੱਲੋਂ ਵੀਜ਼ਾ ਪ੍ਰਕਿਰਿਆ ਸ਼ੁਰੂ

ਬੀਤੀ ਰਾਤ ਹੋਈ ਇਸ ਬਾਰਿਸ਼ ਕਾਰਨ ਹੁਣ ਖੇਤਾਂ ’ਚ ਦੀ ਖੁਸ਼ਕੀ ਅਤੇ ਸੋਕਾ ਕਾਫੀ ਹੱਦ ਤੱਕ ਘੱਟ ਗਿਆ ਹੈ ਅਤੇ ਕਿਸਾਨਾਂ ਨੂੰ ਖੇਤਾਂ ਵਿਚ ਪਾਣੀ ਭਰਨ ਮੌਕੇ ਜ਼ਿਆਦਾ ਮਿਹਨਤ ਨਹੀਂ ਕਰਨੀ ਪਵੇਗੀ। ਕਿਸਾਨਾਂ ਨੇ ਦੱਸਿਆ ਕਿ ਬਾਰਿਸ਼ ਨਾ ਹੋਣ ਕਾਰਨ ਇਸ ਵਾਰ ਕਿਸਾਨਾਂ ਦੀਆਂ ਸਮੱਸਿਆਵਾਂ ਕਾਫੀ ਵੱਧ ਗਈਆਂ ਸਨ ਪਰ ਇਸ ਬਾਰਿਸ਼ ਕਾਰਨ ਹੁਣ ਖੇਤਾਂ ਵਿਚ ਕਾਫੀ ਸਿਲ ਹੋ ਗਈ ਹੈ ਅਤੇ ਥੋੜਾ ਪਾਣੀ ਲਗਾ ਕੇ ਹੀ ਖੇਤ ਜਲਦੀ ਤਿਆਰ ਕੀਤੇ ਜਾ ਸਕਦੇ ਹਨ।

ਬਾਰਿਸ਼ ਤੋਂ ਬਾਅਦ ਹੁਣ ਕਿਸਾਨਾਂ ਨੇ ਲਵਾਈ ਦਾ ਕੰਮ ਹੋਰ ਤੇਜ਼ ਕਰ ਦਿੱਤਾ ਹੈ ਅਤੇ ਖੇਤਾਂ ਵਿਚ ਪਾਣੀ ਖੜ੍ਹਾ ਕਰ ਕੇ ਖੇਤ ਤਿਆਰ ਕੀਤੇ ਜਾ ਰਹੇ ਹਨ, ਜੋ ਝੋਨਾ ਪਹਿਲਾਂ ਲਗਾਇਆ ਜਾ ਚੁੱਕਾ ਹੈ ਉਸ ’ਚ ਵੀ ਹੁਣ ਕਿਸਾਨਾਂ ਨੂੰ ਸਿੰਚਾਈ ਕਰਨ ਦੇ ਮਾਮਲੇ ’ਚ ਰਾਹਤ ਮਿਲੀ ਹੈ। ਖੇਤੀਬਾੜੀ ਅਧਿਕਾਰੀਆਂ ਅਨੁਸਾਰ ਇਹ ਬਾਰਿਸ਼ ਕਿਸਾਨਾਂ ਲਈ ਲਾਹੇਵੰਦ ਹੈ। ਖਾਸ ਤੌਰ ’ਤੇ ਗੰਨੇ ਦੀ ਫਸਲ ਅਤੇ ਚਾਰੇ ਵਰਗੀਆਂ ਫਸਲਾਂ ਲਈ ਵੀ ਇਸ ਮੌਕੇ ਪਾਣੀ ਦੀ ਜ਼ਰੂਰਤ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News