ਸੁਖਬੀਰ ਬਾਦਲ ਨੇ ਚੁੱਕਿਆ ਮੁੱਖ ਮੰਤਰੀ ਮਾਨ 'ਤੇ ਸਵਾਲ
Saturday, Oct 14, 2023 - 09:44 PM (IST)
ਫਾਜ਼ਿਲਕਾ/ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਤਜਵੀਜ਼ਸ਼ੁਦਾ ਵਿਧਾਨ ਸਭਾ ਇਜਲਾਸ ਨੂੰ ਸਸਤੀ ਸ਼ੌਹਰਤ ਵਾਸਤੇ ਸੱਦਿਆ ਬੇਤੁਕਾ ਇਜਲਾਸ ਕਰਾਰ ਦਿੱਤਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਆ ਕੇ ਪਹਿਲਾਂ ਕਸੂਤੇ ਫਸੇ ਨਰਮਾ ਉਤਪਾਦਕਾਂ ਦੇ ਹੋਰ ਕਿਸਾਨਾਂ ਦਾ ਹਾਲ ਪੁੱਛਣ, ਜੋ ਸਰਕਾਰ ਦੀ ਅਣਗਹਿਲੀ ਕਾਰਨ ਬਹੁਤ ਬੁਰੇ ਉਲਝੇ ਹੋਏ ਹਨ।
ਇਹ ਵੀ ਪੜ੍ਹੋ : CM ਮਾਨ ਦਾ ਅਹਿਮ ਐਲਾਨ- ਸ਼ਹੀਦ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ
ਸੀਐੱਮ ਭਗਵੰਤ ਮਾਨ ਨਾਲ ਐੱਸਵਾਈਐੱਲ ’ਤੇ ਬਹਿਸ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਜਿਸ ਕੋਲ ਕੋਈ ਤਾਕਤ ਨਹੀਂ ਹੈ, ਉਸ ਨਾਲ ਬਹਿਸ ਦੀ ਕੋਈ ਤੁਕ ਨਹੀਂ ਬਣਦੀ। ਬਾਦਲ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਆਪਣੇ ਆਕਾ ਤੇ 'ਅਸਲ ਮੁੱਖ ਮੰਤਰੀ' ਅਰਵਿੰਦ ਕੇਜਰੀਵਾਲ ਨੂੰ ਸਾਡੇ ਸਾਹਮਣੇ ਲਿਆਵੇ, ਅਸੀਂ ਬਹਿਸ ਵਾਸਤੇ ਤਿਆਰ ਹਾਂ।
ਇਹ ਵੀ ਪੜ੍ਹੋ : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਸਾਬਕਾ ਵਿਧਾਇਕਾ ਨੂੰ ਝਟਕਾ, ਅਦਾਲਤ ਨੇ ਸੁਣਾਇਆ ਇਹ ਫ਼ੈਸਲਾ
ਇਕ ਸਵਾਲ ਦੇ ਜਵਾਬ 'ਚ ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਬਹੁਤ ਸਪੱਸ਼ਟ ਹਾਂ ਕਿ ਮੈਨੂੰ ਐੱਸਵਾਈਐੱਲ ਦੇ ਮਾਮਲੇ ’ਤੇ ਬਾਰੀਕੀ ਨਾਲ ਬਹਿਸ ਕਰਨ ਵਿੱਚ ਕੋਈ ਹਰਜ਼ ਨਹੀਂ ਹੈ ਪਰ ਮੈਂ ਨਹੀਂ ਚਾਹੁੰਦਾ ਕਿ ਇਹ ਬਹਿਸ ਭਗਵੰਤ ਮਾਨ ਹੋਵੇ। ਉਨ੍ਹਾਂ ਕਿਹਾ ਕਿ ਮੈਂ ਐੱਸਵਾਈਐੱਲ ਨਹਿਰ ਦੇ ਹਰ ਪਹਿਲੂ ’ਤੇ ਦਰਿਆਈ ਪਾਣੀਆਂ ਦੀ ਵੰਡ ’ਤੇ ਕੇਜਰੀਵਾਲ ਨਾਲ ਬਹਿਸ ਵਾਸਤੇ ਤਿਆਰ ਹਾਂ।
ਇਹ ਵੀ ਪੜ੍ਹੋ : ਗਾਂਧੀ ਪਰਿਵਾਰ ਨੇ ਸਾਰਿਆਂ ਨੂੰ ਠੱਗਿਆ, ਕਮਲਨਾਥ ਗਾਂਧੀ ਪਰਿਵਾਰ ਨੂੰ ਹੀ ਠੱਗ ਰਹੇ : ਸ਼ਿਵਰਾਜ
ਬਾਦਲ ਨੇ ਕਿਹਾ ਕਿ ਨਾ ਤਾਂ ਸਾਡੇ ਕੋਲ ਇਕ ਵੀ ਬੂੰਦ ਪਾਣੀ ਹੈ ਤੇ ਨਾ ਹੀ ਪੰਜਾਬ ਵਿੱਚ ਕੋਈ ਐੱਸਵਾਈਐੱਲ ਨਹਿਰ ਹੈ, ਜਿਸ ਤੋਂ ਹਰਿਆਣਾ ਨੂੰ ਪਾਣੀ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਮੁਤਾਬਕ ਅਸੀਂ ਕਿਸੇ ਵੀ ਕੇਂਦਰੀ ਟੀਮ ਨੂੰ ਪੰਜਾਬ 'ਚ ਦਾਖਲ ਨਹੀਂ ਹੋਣ ਦੇਵਾਂਗੇ ਤੇ ਨਾ ਹੀ ਸਾਡੇ ਦਰਿਆਈ ਪਾਣੀ ਸਾਡੇ ਤੋਂ ਖੋਹਣ ਵਾਸਤੇ ਕੋਈ ਸਰਵੇਖਣ ਕਰਨ ਦਿਆਂਗੇ।
ਬਾਦਲ ਨੇ ਕਿਹਾ ਕਿ ਸੀਐੱਮ ਭਗਵੰਤ ਮਾਨ ਨੇ ਅੱਜ SYL ਨਹਿਰ ਦੇ ਨਿਰਮਾਣ ਦਾ ਸਰਵੇਖਣ ਕਰਨ ਲਈ ਇਕ ਆਨਲਾਈਨ ਪੋਰਟਲ ਜਾਰੀ ਕੀਤਾ ਹੈ, ਜਿਸ ਦੀ ਲਿਸਟ ਵਿੱਚ SYL ਸਰਵੇਖਣ ਦਾ ਆਰਡਰ ਜਾਣਬੁੱਝ ਕੇ ਸੀਰੀਅਲ ਨੰਬਰ 32 'ਤੇ ਰੱਖਿਆ ਗਿਆ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਇਸ 'ਤੇ ਕਿਸੇ ਦਾ ਧਿਆਨ ਨਾ ਜਾਵੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8